ਪੰਜਾਬ : ਫ਼ੌਜ ਦੀ ਭਰਤੀ ‘ਚ 103 ਪੋਸਟਾਂ ਲਈ ਪਹਿਲੇ ਦਿਨ ਹੀ ਪਹੁੰਚੇ 5000 ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਬੇਰੁਜ਼ਗਾਰੀ ਹੈ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਪਰ ਕਿੰਨੀ ਬੇਰੁਜ਼ਗਾਰੀ ਹੈ ਇਸ ਦਾ ਅੰਦਾਜ਼ਾ ਤੁਸੀਂ 54 ਪੋਸਟਾਂ ਪਿੱਛੇ 5000 ਉਮੀਦਵਾਰਾਂ ਨੂੰ ਲੈ ਕੇ...

Army Bharti

ਲੁਧਿਆਣਾ : ਪੰਜਾਬ ਵਿਚ ਬੇਰੁਜ਼ਗਾਰੀ ਹੈ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਪਰ ਕਿੰਨੀ ਬੇਰੁਜ਼ਗਾਰੀ ਹੈ ਇਸ ਦਾ ਅੰਦਾਜ਼ਾ ਤੁਸੀਂ 54 ਪੋਸਟਾਂ ਪਿੱਛੇ 5000 ਉਮੀਦਵਾਰਾਂ ਨੂੰ ਲੈ ਕੇ ਲਗਾ ਸਕਦੇ ਹੋ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਪੋਸਟਾਂ ਲਈ ਅਜੇ ਤੱਕ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਚੰਡੀਗੜ੍ਹ ਅਤੇ ਦਿੱਲੀ ਦੇ ਨੌਜਵਾਨਾਂ ਦਾ ਆਉਣਾ ਬਾਕੀ ਹੈ। ਫ਼ੌਜ ਦੀਆਂ 103 ਪੋਸਟਾਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਜਿਸ ਵਿਚ 54 ਸਿਪਾਹੀ, 5 ਰਸੋਈਏ, 4 ਨਾਈ ਅਤੇ 2 ਧੋਬੀ ਦੀਆਂ ਪੋਸਟਾਂ ਹਨ।

ਸੂਤਰਾਂ ਮੁਤਾਬਕ ਇਸ ਵਿਚ ਵਧੇਰੇ ਉਮੀਦਵਾਰਾਂ ਨੇ ਸਿਪਾਹੀ ਦੀ ਪੋਸਟ ਲਈ ਬਿਨੈ ਕੀਤਾ ਸੀ। ਭਰਤੀ ਦੇ ਪਹਿਲੇ ਦਿਨ ਢੋਲੇਵਾਲ ਸਥਿਤ ਫ਼ੌਜ ਕੈਂਪ ਵਿਚ ਪ੍ਰੀਖਿਆ ਦੇਣ ਆਉਣ ਵਾਲਿਆਂ ਦਾ ਭਾਰੀ ਇਕੱਠ ਮਿਲਿਆ। ਪੰਜ ਹਜ਼ਾਰ ਨੌਜਵਾਨ ਪੂਰੇ ਸੂਬੇ ਵਿਚੋਂ ਇਸ ਭਰਤੀ ਲਈ ਪਹੁੰਚੇ ਸਨ ਅਤੇ ਦੇਰ ਸ਼ਾਮ ਤੱਕ ਉਨ੍ਹਾਂ ਦੀ ਪ੍ਰੀਖਿਆ ਲਈ ਗਈ। ਪ੍ਰੀਖਿਆ ਦੌਰਾਨ ਉਨ੍ਹਾਂ ਦਾ ਕੱਦ, ਛਾਤੀ ਅਤੇ ਭਾਰ ਵੀ ਚੈੱਕ ਕੀਤਾ ਗਿਆ। ਵਧੇਰੇ ਉਮੀਦਵਾਰ ਦੌੜ ਦਾ ਅੱਧਾ ਹਿੱਸਾ ਵੀ ਪੂਰਾ ਨਹੀਂ ਕਰ ਸਕੇ।

ਮਿਲੀ ਜਾਣਕਾਰੀ ਮੁਤਾਬਕ, ਫ਼ੌਜ ਦੀ ਭਰਤੀ ਦੀ ਪ੍ਰਕਿਰਿਆ ਅਜੇ ਦਸ ਤਰੀਕ ਤੱਕ ਚੱਲੇਗੀ, ਸੱਤ ਫਰਵਰੀ ਨੂੰ ਹਿਮਾਚਲ ਪ੍ਰਦੇਸ਼, ਅੱਠ ਜਨਵਰੀ ਨੂੰ ਜੰਮੂ ਕਸ਼ਮੀਰ, ਚੰਡੀਗੜ੍ਹ ਅਤੇ ਦਿੱਲੀ ਤੇ 9 ਫਰਵਰੀ ਨੂੰ ਹਰਿਆਣਾ ਦੇ ਨੌਜਵਾਨਾਂ ਦੀ ਪ੍ਰੀਖਿਆ ਲਈ ਜਾਵੇਗੀ। ਇਸ ਤੋਂ ਇਲਾਵਾ 10 ਫਰਵਰੀ ਨੂੰ ਸਾਰੇ ਸੂਬਿਆਂ ਦੇ ਸਿਪਾਹੀ ਟਰੇਡਜ਼ਮੈਨ ਦੇ ਉਮੀਦਵਾਰਾਂ ਦੀ ਪ੍ਰੀਖਿਆ ਹੋਣੀ ਹੈ। ਫ਼ੌਜ 'ਚ ਭਰਤੀ ਹੋਣ ਲਈ ਦਸਵੀਂ ਪਾਸ ਉਮੀਦਵਾਰਾਂ ਨੂੰ ਬੁਲਾਇਆ ਗਿਆ ਸੀ, ਪਰ ਇੱਥੇ ਬੀਏ ਤੇ ਇੰਜੀਨੀਅਰਿੰਗ ਲਈ ਨੌਜਵਾਨ ਵੀ ਪੁੱਜੇ ਹੋਏ ਸਨ।

ਇਕ ਉਮੀਦਵਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਗ੍ਰੈਜੂਏਟ ਹੈ, ਪਰ ਉਸ ਨੂੰ ਨੌਕਰੀ ਨਹੀਂ ਮਿਲ ਰਹੀ। ਕੈਪਟਨ ਸਰਕਾਰ ਨੇ ਵਾਅਦਾ ਤਾਂ ਕੀਤਾ ਸੀ ਕਿ ਨੌਕਰੀ ਦਾ ਪਰ ਉਹ ਪ੍ਰਾਈਵੇਟ ਸੈਕਟਰ 'ਚ ਬੇਹੱਦ ਘੱਟ ਭਾਅ 'ਤੇ ਕੰਮ ਲੈਣਾ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਗਵਾਰਾ ਨਹੀਂ।