ਫੌਜ 'ਚ ਔਰਤਾਂ ਦੀ ਭਰਤੀ ਲਈ ਰੱਖਿਆ ਮੰਤਰਾਲੇ ਵਲੋਂ ਹਰੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੈਨਾ ਪੁਲਿਸ 'ਚ ਪਹਿਲੀ ਵਾਰ ਔਰਤਾਂ ਹੋਣਗੀਆਂ ਸ਼ਾਮਲ

Ministry of Defense's Flagship Flag for Recruitment of Women in Army

ਨਵੀਂ ਦਿੱਲੀ- ਭਾਰਤੀ ਫ਼ੌਜ ਵਿਚ ਪਹਿਲੀ ਵਾਰ ਔਰਤਾਂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ। ਰੱਖਿਆ ਮੰਤਰਾਲੇ ਵਲੋਂ ਵੀ ਇਸ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ।

ਜਨਵਰੀ ਵਿਚ ਸੈਨਾ ਪੁਲਿਸ 'ਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਸੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਸੈਨਾ ਪੁਲਿਸ 'ਚ ਹੁਣ 20ਫ਼ੀਸਦੀ ਹਿੱਸੇਦਾਰੀ ਔਰਤਾਂ ਦੀ ਹੋਵੇਗੀ।

ਔਰਤਾਂ ਦੀ ਭਰਤੀ ਪੀਬੀਓਆਰ ਯਾਨੀ ਕਿ ਅਫ਼ਸਰ ਤੋਂ ਹੇਠਲੇ ਰੈਂਕ ਦੇ ਅਧਾਰ 'ਤੇ ਕੀਤੀ ਜਾਵੇਗੀ। ਸੈਨਾ ਪੁਲਿਸ ਵਿਚ ਸ਼ਾਮਲ ਹੋਣ ਵਾਲੀਆਂ ਔਰਤਾਂ ਬਲਾਤਕਾਰ ਤੇ ਛੇੜਛਾੜ ਜਿਹੇ ਮਾਮਲਿਆਂ ਦੀ ਜਾਂਚ ਕਰਨਗੀਆਂ। ਸੈਨਾ ਪੁਲਿਸ ਦਾ ਰੋਲ ਫ਼ੌਜੀ ਅਦਾਰਿਆਂ ਦੇ ਨਾਲ-ਨਾਲ ਛਾਉਣੀ ਇਲਾਕਿਆਂ ਦੀ ਦੇਖ-ਰੇਖ ਕਰਨਾ ਹੁੰਦਾ ਹੈ।

ਸੈਨਾ ਪੁਲਿਸ ਸ਼ਾਂਤੀ ਤੇ ਜੰਗ ਸਮੇਂ ਜਵਾਨਾਂ ਤੇ ਸਾਜ਼ੋ ਸਮਾਨ ਦੀ ਢੋਆ-ਢੁਆਈ ਦਾ ਕੰਮ ਵੀ ਦੇਖਦੀ ਹੈ। ਸੈਨਾ ਪੁਲਿਸ 'ਚ 800 ਔਰਤਾਂ ਨੂੰ ਮੈਡੀਕਲ, ਸਿਗਨਲ, ਐਜੂਕੇਸ਼ਨ ਤੇ ਇੰਜਨੀਅਰਿੰਗ ਕੋਰ ਵਿਚ ਭਰਤੀ ਕੀਤਾ ਜਾਵੇਗਾ, ਔਰਤਾਂ ਨੂੰ ਜੰਗ ਦੇ ਮੈਦਾਨ 'ਚ ਉਤਾਰੇ ਜਾਣ ਦੇ ਮੁੱਦੇ 'ਤੇ ਹਾਲੇ ਉੱਚ ਅਧਿਕਾਰੀਆਂ ਵਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।