ਹਲਦੀ ਵਾਲਾ ਦੁੱਧ ਸਿਹਤ ਲਈ ਹੈ ਵਰਦਾਨ, ਸਰੀਰ ਨੂੰ ਹੋਣਗੇ ਕਈ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਇਸਦੇ ਨਾਲ ਹੀ ਗਠੀਆ ਦੀਆਂ ਸਮੱਸਿਆ ਨੂੰ ਦੂਰ ਕਰਨ ਲਈ ਵੀ ਹਲਦੀ ਦਾ ਦੁੱਧ ਕਾਫ਼ੀ ਲਾਭਦਾਇਕ ਹੁੰਦਾ ਹੈ।

File Photo

ਹਲਦੀ ਸਿਹਤ ਲਈ ਵਧੇਰੇ ਲਾਭਕਾਰੀ ਹੁੰਦੀ ਹੈ ਇਸ ‘ਚ ਵਿਨਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਸਰੀਰ ਦੀ ਪਾਚਣ ਸ਼ਕਤੀ ‘ਚ ਸਹਾਇਤਾ ਕਰਦੇ ਹਨ। ਹਲਦੀ ਦੇ ਦੁੱਧ ਤੋਂ  ਨਿਯਮਤ ਤੌਰ ‘ਤੇ ਕਾਫ਼ੀ ਫਾਇਦੇ ਹੁੰਦੇ ਹਨ। ਇਸ ਨਾਲ ਦਰਦ, ਆਮ ਤੌਰ ‘ਤੇ ਸਰਦੀ-ਜ਼ੁਕਾਮ ਆਦਿ ਠੀਕ ਹੁੰਦੇ ਹਨ 

ਹਲਦੀ ਵਾਲਾ ਦੁੱਧ ਪੀਣ ਦੇ ਫਾਇਦੇ
ਹਲਦੀ ‘ਚ ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਹਲਦੀ ਵਾਲਾ ਦੁੱਧ ਪੀਣ ਨਾਲ ਸਰਦੀ, ਖਾਂਸੀ-ਜ਼ੁਕਾਮ ਆਦਿ ਤੋਂ ਰਾਹਤ ਮਿਲਦੀ ਹੈ। ਗੁਣਾਂ ਨਾਲ ਭਰਪੂਰ ਹੋਣ ਕਾਰਨ ਹਲਦੀ ਵਾਲੇ ਦੁੱਧ ਨਾਲ ਜੋੜ ਜਾਂ ਸਰੀਰ ‘ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲਦਾ ਹੈ।

ਇਸਦੇ ਨਾਲ ਹੀ ਗਠੀਆ ਦੀਆਂ ਸਮੱਸਿਆ ਨੂੰ ਦੂਰ ਕਰਨ ਲਈ ਵੀ ਹਲਦੀ ਦਾ ਦੁੱਧ ਕਾਫ਼ੀ ਲਾਭਦਾਇਕ ਹੁੰਦਾ ਹੈ। ਇਸ ‘ਚ ਐਂਟੀ-ਇੰਫਲੇਮੈਟਰੀ, ਐਂਟੀ-ਆਕਸੀਡੈਂਟ, ਐਂਟੀ- ਬੈਕਟਰੀਅਲ ਗੁਣ ਭਾਰੀ ਮਾਤਰਾ ‘ਚ ਪਾਇਆ ਜਾਂਦਾ ਹੈ।

ਇਹ ਸੰਭਾਵਨਾ ਹੈ ਕਿ ਇਮਿਊਨ ਸਿਸਟਮ ਸਟ੍ਰਾਂਗ ਹੁੰਦਾ ਹੈ। ਇਸ ਦੇ ਨਾਲ ਸਰੀਰ ਵਿਚ ਇੰਫੈਕਸ਼ਨ ਅਤੇ ਬੀਮਾਰੀਆਂ ਦੇ ਹੋਣ ਦਾ ਖਤਰਾ ਘੱਟ ਹੁੰਦਾ ਹੈ। ਨਿਯਮਿਤ ਤੌਰ ‘ਤੇ ਹਲਦੀ ਵਾਲਾ ਦੁੱਧ ਖੂਨ ਵਧਾਉਣ ‘ਚ ਮਦਦ ਕਰਦਾ ਹੈ। ਇਹ ਦੁੱਧ ਕੈਂਸਰ ਦੇ ਮਰੀਜ਼ਾਂ ਲਈ ਵਧੇਰੇ ਲਾਭਦਾਇਕ ਹੋ ਸਕਦਾ ਹੈ।