ਗਰਮੀਆਂ ਵਿਚ ਸ਼ਖਸੀਅਤ ਨਾਲ ਮਿਲਦੇ ਇਤਰ ਦੀ ਕਰੋ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਮੀ ਕਾਰਨ ਪਸੀਨੇ ਦੀ ਬਦਬੂ ਤੋਂ ਬਚਨ ਲਈ ਇਤਰ ਦਾ ਇਸਤੇਮਾਲ ਜ਼ਰੂਰੀ ਹੈ ਪਰ ਅਜਿਹੇ ਇਤਰ ਦੀ ਵਰਤੋਂ ਕਰੋ ਜੋ ਤੁਹਾਡੀ ਚਮੜੀ ਅਤੇ ਤੁਹਾਡੀ ਸ਼ਖਸੀਅਤ ਨਾਲ ਮੇਲ....

perfumes

ਗਰਮੀ ਕਾਰਨ ਪਸੀਨੇ ਦੀ ਬਦਬੂ ਤੋਂ ਬਚਨ ਲਈ ਇਤਰ ਦਾ ਇਸਤੇਮਾਲ ਜ਼ਰੂਰੀ ਹੈ ਪਰ ਅਜਿਹੇ ਇਤਰ ਦੀ ਵਰਤੋਂ ਕਰੋ ਜੋ ਤੁਹਾਡੀ ਚਮੜੀ ਅਤੇ ਤੁਹਾਡੀ ਸ਼ਖਸੀਅਤ ਨਾਲ ਮੇਲ ਖਾਂਦਾ ਹੋਵੇ। ਇਤਰ ਖ਼ਰੀਦਣ ਤੋਂ ਪਹਿਲਾਂ ਸਟੋਰ ਦੇ ਬਾਹਰ ਇਸ ਦੀ ਖ਼ੂਸ਼ਬੂ ਦੀ ਜਾਂਚ ਕਰ ਲਵੋ, ਤਾਕਿ ਸਟੋਰ ਅਤੇ ਏਅਰ ਕੰਡੀਸ਼ਨਿੰਗ ਦਾ ਇਸ 'ਤੇ ਅਸਰ ਨਾ ਪਵੇ। ਸਾਰੇ ਲੋਕ ਸ਼ੁੱਧ ਇਤਰ ਦੇ ਫ਼ੀ ਸਦੀ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ 'ਚ ਮਿਸ਼ਰਤ ਚੀਜ਼ਾਂ ਵੀ ਸ਼ਾਮਲ ਹੁੰਦੀਆਂ ਹਨ।

ਗਰਮੀਆਂ ਆ ਗਈਆਂ ਹਨ ਇਸ ਲਈ ਅਜਿਹੇ ਇਤਰ ਦਾ ਇਸਤੇਮਾਲ ਜ਼ਰੂਰੀ ਹੈ, ਜਿਸ 'ਚ ਸ਼ੁੱਧ ਖ਼ੂਸ਼ਬੂ ਦੀ ਸੰਘਣਾਪਣ ਜ਼ਿਆਦਾ ਹੋਵੇ। ਇਸ ਨਾਲ ਤੇਜ਼ ਗਰਮੀ, ਪਸੀਨੇ ਦੀ ਸਰੀਰ ਤੋਂ ਬਦਬੂ ਨਹੀਂ ਆਵੇਗੀ ਅਤੇ ਖ਼ੂਸ਼ਬੂ ਵੀ ਜ਼ਿਆਦਾ ਦੇਰ ਤਕ ਬਣੀ ਰਹੇਗੀ। ਜੇਕਰ ਤੁਹਾਨੂੰ ਮੱਧਮ ਖ਼ੂਸ਼ਬੂ ਵਾਲੇ ਇਤਰ ਪਸੰਦ ਹਨ ਤਾਂ ਤੁਸੀਂ ਫੁੱਲਾਂ ਦੀ ਖ਼ੂਸ਼ਬੂ ਵਾਲੇ ਇਤਰ ਦਾ ਇਸਤੇਮਾਲ ਕਰੋ। ਓਸ਼ਨਿਕ, ਮਿੰਟ ਜਾਂ ਸਿਟਰਸੀ (ਨੀਂਬੂ, ਸੰਤਰੇ ਆਦਿ ਖੱਟੇ ਫਲਾਂ ਦੇ ਸਤਾਂ ਗੁਣਾਂ ਤੋਂ ਤਿਆਰ ਇਤਰ) ਇਤਰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਤਾਜ਼ਗੀ ਮਹਿਸੂਸ ਕਰਨ ਲਈ ਇਹ ਇਤਰ ਚੰਗੇ ਸਾਬਤ ਹੋਵੇਗਾ।

ਜੇਕਰ ਤੁਹਾਨੂੰ ਤੇਜ਼ ਖ਼ੂਸ਼ਬੂ ਵਾਲੇ ਇਤਰ ਪਸੰਦ ਹਨ ਤਾਂ ਫਿਰ ਚੰਦਨ ਦੀ ਖ਼ੂਸ਼ਬੂ ਵਾਲੇ ਇਤਰ ਦਾ ਇਸਤੇਮਾਲ ਕਰੋ। ਇਤਰ ਨੂੰ ਖ਼ਰੀਦਦੇ ਸਮੇਂ ਇਸ ਦੀ ਜਾਂਚ ਸਟੋਰ ਅੰਦਰ ਕਰਨ ਦੀ ਬਜਾਏ ਬਾਹਰ ਕਰੋ, ਜਿਸ ਨਾਲ ਇਸ 'ਤੇ ਸਟੋਰ ਜਾਂ ਏਅਰ ਕੰਡੀਸ਼ਨਿੰਗ ਦਾ ਅਸਰ ਨਾ ਪਵੇ। ਇਸ ਨੂੰ ਲਗਾਉਣ ਤੋਂ ਬਾਅਦ ਸਟੋਰ ਤੋਂ ਬਾਹਰ ਨਿਕਲ ਕੇ ਕੁੱਝ ਕੰਮ ਨਿਬੇੜ ਲਵੋ ਅਤੇ ਫਿਰ ਦੇਖੋ ਕਿ ਇਸ ਦੀ ਅਸਲੀ ਖ਼ੂਸ਼ਬੂ ਕੀ ਹੈ। ਇਤਰ ਬਣਾਉਣ 'ਚ ਇਸਤੇਮਾਲ ਹੋਈ ਚੀਜ਼ਾਂ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ।

ਤੁਸੀਂ ਇਹ ਨਿਸ਼ਚਿਤ ਕਰ ਲਵੋ ਕਿ ਇਸ 'ਚ ਮੌਜੂਦ ਗੁਣ ਕਿਤੇ ਤੁਹਾਡੀ ਚਮੜੀ ਲਈ ਨੁਕਸਾਨਦਾਇਕ ਤਾਂ ਨਹੀਂ ਹਨ। ਗਰਮੀਆਂ 'ਚ ਚਮੜੀ 'ਤੇ ਦਾਣੇ ਪੈ ਸਕਦੇ ਹੋ, ਚਮੜੀ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੀ ਹੈ, ਇਸ ਲਈ ਸੋਚ-ਸਮਝ ਕੇ ਇਤਰ ਦਾ ਇਸਤੇਮਾਲ ਕਰੋ। ਇਤਰ ਖ਼ਰੀਦਦੇ ਸਮੇਂ ਵੱਖਰੀ ਖ਼ੂਸ਼ਬੂ ਵਾਲੇ ਇਤਰ ਦੀ ਪਰਖ਼ ਕਰ ਲਵੋ, ਜਿਸ ਨਾਲ ਤੁਸੀਂ ਅਪਣੇ ਲਈ ਸੱਭ ਤੋਂ ਬਿਹਤਰ ਖ਼ਰੀਦ ਸਕਣ। ਇਹ ਇਕ ਅਜਿਹਾ ਨਿਵੇਸ਼ ਹੈ ਜੋ ਲੰਮੇ ਸਮੇਂ ਤਕ ਟਿਕਦਾ ਹੈ, ਇਸ ਲਈ ਅਜਿਹੇ ਇਤਰ ਦੀ ਵਰਤੋਂ ਕਰੋ, ਜਿਸ ਦੀ ਖੁਸ਼ਬੂ ਤੁਹਾਨੂੰ ਬੇਹੱਦ ਚੰਗੀ ਲੱਗੇ ਅਤੇ ਤਾਜ਼ਗੀ ਦਾ ਅਹਿਸਾਸ ਕਰਾਵੇ।