ਤੇਜ਼ ਗਰਮੀ ਵਿਚ ਵਧਦਾ ਹੈ ਦਿਲ ਦੀ ਬਿਮਾਰੀਆਂ ਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਮ ਹਵਾ ਅਤੇ ਕੜਾਕੇ ਵਾਲੀ ਤਪਦੀ ਧੁੱਪ ਦੇ ਕਾਰਨ ਗਰਮੀਆਂ ਵਿਚ ਲੋਕ ਜ਼ਿਆਦਾ ਬੀਮਾਰ ਹੁੰਦੇ ਹਨ| ਧੁੱਪ ਦਾ ਅਸਰ ਜਦੋਂ ਤੰਦਰੁਸਤ ਆਦਮੀ ਨੂੰ ਬੀਮਾਰ..............

heart problem

ਗਰਮ ਹਵਾ ਅਤੇ ਕੜਾਕੇ ਵਾਲੀ ਤਪਦੀ ਧੁੱਪ ਦੇ ਕਾਰਨ ਗਰਮੀਆਂ ਵਿਚ ਲੋਕ ਜ਼ਿਆਦਾ ਬੀਮਾਰ ਹੁੰਦੇ ਹਨ| ਧੁੱਪ ਦਾ ਅਸਰ ਜਦੋਂ ਤੰਦਰੁਸਤ ਆਦਮੀ ਨੂੰ ਬੀਮਾਰ ਬਣਾ ਸਕਦਾ ਹੈ ਤਾਂ ਇਹ ਦਿਲ ਦੇ ਮਰੀਜ਼ਾਂ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ| ਤੇਜ਼ ਗਰਮੀ ਦੇ ਮੌਸਮ ਵਿਚ ਦਿਲ ਦੇ ਮਰੀਜ਼ਾਂ ਲਈ ਖ਼ਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ| ਇਸ ਲਈ ਅਜਿਹੇ ਲੋਕਾਂ ਨੂੰ ਇਸ ਮੌਸਮ ਵਿਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ| ਜਾਣਦੇ ਹਾਂ ਮੌਜੂਦਾ ਮੌਸਮ ਵਿਚ ਦਿਲ ਨੂੰ ਕਿਵੇਂ ਠੀਕ ਰੱਖਿਆ ਜਾਵੇ| ਗਰਮੀਆਂ ਵਿਚ ਦਿਲ ਦੇ ਮਰੀਜ਼ਾਂ ਨੂੰ ਧੁੱਪੇ ਜ਼ਿਆਦਾ ਸਮੇਂ ਤਕ ਰਹਿਣ ਅਤੇ ਜ਼ਿਆਦਾ ਮਿਹਨਤ ਕਰਨ ਤੋਂ ਬਚਣਾ ਚਾਹੀਦਾ ਹੈ|