ਗਰਮੀ ਦਾ ਕਹਿਰ ਜਾਰੀ, ਤਾਪਮਾਨ 45 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਿੱਤੇ ਵਿਚ ਗਰਮੀ ਦਾ ਪੂਰਾ ਜ਼ੋਰ ਵਿਖਾ ਰਹੀ ਹੈ। ਹਰਿਆਣਾ ਦੇ ਹਿਸਾਰ ਵਿਚ ਅੱਜ ਦਾ ਤਾਪਮਾਨ 45.5 ਡਿਗਰੀ ਦਰਜ ਕੀਤਾ ਗਿਆ ਜਿਹੜਾ ਖ਼ਿੱਤੇ ਵਿਚ ਸੱਭ ਤੋਂ ਗਰਮ ਸਥਾਨ ...

Heat waves in Punjab

ਖ਼ਿੱਤੇ ਵਿਚ ਗਰਮੀ ਦਾ ਪੂਰਾ ਜ਼ੋਰ ਵਿਖਾ ਰਹੀ ਹੈ। ਹਰਿਆਣਾ ਦੇ ਹਿਸਾਰ ਵਿਚ ਅੱਜ ਦਾ ਤਾਪਮਾਨ 45.5 ਡਿਗਰੀ ਦਰਜ ਕੀਤਾ ਗਿਆ ਜਿਹੜਾ ਖ਼ਿੱਤੇ ਵਿਚ ਸੱਭ ਤੋਂ ਗਰਮ ਸਥਾਨ ਰਿਹਾ। ਭਿਵਾਨੀ ਦਾ ਤਾਪਮਾਨ 44 ਡਿਗਰੀ ਸੀ। ਅੰਮ੍ਰਿਤਸਰ 'ਚ 43.6 ਡਿਗਰੀ, ਲੁਧਿਆਣਾ ਅਤੇ ਪਟਿਆਲਾ ਵਿਚ 43.6 ਡਿਗਰੀ ਦਰਜ ਕੀਤਾ ਗਿਆ। ਕਪੂਰਥਲਾ ਵਿਚ ਲੂ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। 

ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਤੇਜ਼ ਧੁੱਪ ਵਾਲੀ ਗਰਮੀ ਪੈ ਰਹੀ ਹੈ। ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉਤਰਾਖੰਡ ਅਤ ਜੰਮੂ-ਕਸ਼ਮੀਰ ਦੇ ਕੁੱਝ ਹਿੱਸ ਲੂ ਦੀ ਲਪੇਟ ਵਿਚ ਹਨ। ਮੌਸਮ ਵਿਭਾਗ ਮੁਤਾਬਕ ਕੁੱਝ ਹਿਸਿਆਂ ਵਿਚ ਅਗਲ ਦੋ-ਤਿੰਨ ਦਿਨ ਤਕ ਲੂ ਦਾ ਕਹਰ ਜਾਰੀ ਰਹੇਗਾ।

ਮੌਸਮ ਵਿਭਾਗ ਨੇ ਲੂ ਦਾ ਅਲਰਟ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਦੇ ਬਹੁਤੇ ਹਿੱਸੇ 'ਲੂ' ਦੀ ਲਪੇਟ ਵਿਚ ਹੈ। ਖਜੁਰਾਹੋ ਵਿਚ ਪਾਰਾ 48.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਭੋਪਾਲ ਵਿਚ ਤਾਪਮਾਨ ਵਿਚ 0.3 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਥੇ ਪਾਰਾ 45.3 ਡਿਗਰੀ ਉਤੇ ਪਹੁੰਚ ਗਿਆ ਹੈ। ਰਾਜਸਥਾਨ ਦੇ ਬੂੰਦੀ ਵਿਚ ਐਤਵਾਰ ਨੂੰ ਸੱਭ ਤੋਂ ਜ਼ਿਆਦਾ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਹੋਇਆ। ਝਾਲਾਵਾੜ ਵਿਚ ਵੀ ਤਾਪਮਾਨ 48 ਡਿਗਰੀ ਦਸਿਆ ਗਿਆ।

16 ਸ਼ਹਿਰਾਂ ਵਿਚ ਪਾਰਾ 45-46 ਡਿਗਰੀ ਜਾਂ ਜ਼ਿਆਦਾ ਚੱਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਰਾਜਗੜ੍ਹ ਵਿਚ ਪਾਰਾ 46 ਅਤੇ ਰਾਇਸਨ ਵਿਚ 45 ਡਿਗਰੀ ਪਹੁੰਚ ਗਿਆ। ਮੌਸਮ ਵਿਗਿਆਨੀ ਨਾਇਕ ਨੇ ਦਸਿਆ ਕਿ ਹਵਾ ਦਾ ਰੁਖ਼ ਪੂਰਬੀ ਹੋਣ ਦਾ ਅਨੁਮਾਨ ਹੈ। ਇਸ ਨਾਲ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ ਅਤ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲ ਸਕਦੀ ਹੈ।     (ਏਜੰਸੀ)