70 ਤੋਂ 90 ਫ਼ੀ ਸਦੀ ਭਾਰਤੀਆਂ ’ਚ ਵਿਟਾਮਿਨ ਡੀ ਦੀ ਕਮੀ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਹੁੰਦੇ ਹਨ ਵਿਟਾਮਿਨ ਡੀ ਦੀ ਕਮੀ ਦਾ ਸ਼ਿਕਾਰ : ਸਰਵੇਖਣ

Vitamin D deficiency

ਚੰਡੀਗੜ੍ਹ : ਭਾਰਤ ਵਰਗੇ ਸੂਰਜ ਦੀ ਰੌਸ਼ਨੀ ਨਾਲ ਭਰਪੂਰ ਦੇਸ਼ ’ਚੋਂ ਹੈਰਾਨੀਯੋਗ ਖ਼ਬਰ ਆਈ ਹੈ। ਨਵੀਂ ਖੋਜ ’ਚ ਸਾਹਮਣੇ ਆਇਆ ਹੈ ਕਿ ਦੇਸ਼ ਦੇ 70 ਤੋਂ 90 ਫ਼ੀ ਸਦੀ ਲੋਕ ਸਿਰਫ਼ ਧੁੱਪ ਤੋਂ ਮਿਲਣ ਵਾਲੇ ਵਿਟਾਮਿਨ ਡੀ ਦੀ ਵੀ ਕਮੀ ਦਾ ਸ਼ਿਕਾਰ ਹਨ। ਖੋਜਕਰਤਾਵਾਂ ਨੇ ਇਹ ਵੀ ਵੇਖਿਆ ਹੈ ਕਿ ਜ਼ਿਆਦਾਤਰ ਭਾਰਤੀ ਲੋਕ ਚਰਬੀ ’ਚ ਘੁਲਣ ਵਾਲੇ ਵਿਟਾਮਿਨ ਡੀ ਦੀ ਕਮੀ ਦਾ ਸ਼ਿਕਾਰ ਹਨ ਅਤੇ ਇਹ ਸਥਿਤੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਨਾਲ ਵੀ ਜੁੜੀ ਹੋਈ ਹੈ। 

ਮੁੰਬਈ ਦੇ ਸੁਸ਼ਰੁਸ਼ਾ ਹਸਪਤਾਲ ’ਚ ਡਾਇਬੈਟੋਲਜਿਸਟ ਪੀ.ਜੀ. ਤਲਵਾਰਲਕਰ ਦੀ ਖੋਜ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਵਿਟਾਮਿਨ ਡੀ ਦੀ ਕਮੀ ਨਾਲ ਕਈ ਨਾ ਠੀਕ ਹੋਣ ਵਾਲੇ ਰੋਗ ਪੈਦਾ ਹੁੰਦੇ ਹਨ। ਮੁੰਬਈ ’ਚ ਐਬਟ ਇੰਡੀਆ ਦੇ ਮੈਡੀਕਲ ਡਾਇਰੈਕਟਰ ਸ੍ਰੀਰੂਪ ਦਾਸ ਦਾ ਕਹਿਣਾ ਹੈ, ‘‘ਭਾਰਤ ’ਚ 84 ਫ਼ੀ ਸਦੀ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ’ਚ ਵਿਟਾਮਿਨ ਡੀ ਦੀ ਕਮੀ ਵੇਖਣ ਨੂੰ ਮਿਲੀ ਹੈ।

ਬਾਲਗਾਂ ’ਚ ਵਿਟਾਮਿਨ ਡੀ ਦੀ ਕਮੀ ਦਾ ਨਤੀਜਾ ਕਮਜ਼ੋਰ ਹੱਡੀਆਂ ਅਤੇ ਮਾਸਪੇਸ਼ੀਆਂ ’ਚ ਨਿਕਲਦਾ ਹੈ, ਜਿਸ ਨਾਲ ਹੱਡੀਆਂ ਟੁੱਟਣ ਦਾ ਖ਼ਤਰਾ ਰਹਿੰਦਾ ਹੈ।’’  ਇਸ ਅਧਿਐਨ ’ਚ 1508 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ 84.2 ਫ਼ੀ ਸਦੀ ਸ਼ੂਗਰ ਦੇ ਮਰੀਜ਼ਾਂ ’ਚ ਵਿਟਾਮਿਨ ਡੀ ਦੀ ਕਮੀ ਪਾਈ ਗਈ ਜਦਕਿ ਬਲੱਡ ਪ੍ਰੈਸ਼ਰ ਦੇ 82.6 ਫ਼ੀ ਸਦੀ ਮਰੀਜ਼ਾਂ ’ਚ ਇਹ ਕਮੀ ਵੇਖੀ ਗਈ।

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ