ਰਿਲਾਇੰਸ ਜੀਓ ਫਾਇਬਰ ਦਾ ਕੁਨੈਕਸ਼ਨ ਲੈਣ ਤੋਂ ਬਾਅਦ, ਕੀ ਤੁਹਾਨੂੰ ਦੂਜੇ ਡੀਟੀਐਚ ਦੀ ਪਵੇਗੀ ਲੋੜ
Jio Fiber ਨੂੰ ਲੈ ਕੇ ਮੁਕੇਸ਼ ਅੰਬਾਨੀ ਨੇ ਆਪਣੀ AGM ਮੀਟਿੰਗ ’ਚ ਐਲਾਨ ਕੀਤਾ ਸੀ...
ਨਵੀਂ ਦਿੱਲੀ: Jio Fiber ਨੂੰ ਲੈ ਕੇ ਮੁਕੇਸ਼ ਅੰਬਾਨੀ ਨੇ ਆਪਣੀ AGM ਮੀਟਿੰਗ ’ਚ ਐਲਾਨ ਕੀਤਾ ਸੀ। 5 ਸਤੰਬਰ ਨੂੰ ਰੋਲ-ਆਊਟ ਕੀਤਾ ਜਾਵੇਗਾ। ਇਸ ਦੇ ਆਉਣ ਦੀ ਖ਼ਬਰ ਤੋਂ ਹੀ ਬ੍ਰਾਡਬੈਂਡ ਇੰਡਸਟਰੀ ’ਚ ਹਲਚਲ ਸ਼ੁਰੂ ਹੋ ਗਈ ਹੈ। ਬ੍ਰਾਡਬੈਂਡ ਐਲਾਨ ਦੇ ਨਾਲ-ਨਾਲ Jio ਨੇ TV ਬਰੋਡਕਾਸਟ ਸੇਵਾ ’ਚ ਵੀ ਐਂਟਰੀ ਲਈ ਹੈ। Jio ਨੇ ਸੈੱਟਅੱਪ ਬਾਕਸ ਆਫਰ ਕੀਤਾ ਹੈ, ਜੋ ਸਿਰਫ਼ ਚੈਨਲਜ਼ ਦਿਖਾਉਣ ਦਾ ਹੀ ਕੰਮ ਨਹੀਂ ਕਰੇਗੀ, ਬਲਕਿ ਗੇਮਿੰਗ ਕੰਸੋਲ ਦੀ ਤਰ੍ਹਾਂ ਵੀ ਕੰਮ ਆਵੇਗਾ।
ਇਸ ਨਾਲ ਯੂਜ਼ਰਜ਼ ਨੂੰ Jio Fiber ਦੇ ਵੱਲੋਂ ਫ੍ਰੀ ਸੈੱਟਅੱਪ ਬਾਕਸ ਵੀ ਮਿਲੇਗਾ। ਸਭ ਤੋਂ ਵੱਡਾ ਅੰਤਰ ਇਹ ਹੈ ਕਿ Jio ਦੀ STB ਆਲ-ਇਨ-ਵਨ ਮਨੋਰੰਜਨ ਕੰਸੋਲ ਦੇ ਵਰਗਾ ਹੋਵੇਗਾ। ਇਸ ਦੇ ਨਾਲ Jio Fiber ਸਬਸਕ੍ਰਾਈਬਰਜ਼ ਨੂੰ ਬ੍ਰਾਡਬੈਂਡ, ਟੈਲੀਫੋਨ ਕਾਲ ਤੇ ਟੀਵੀ ਸੇਵਾਵਾਂ ਲਈ ਵੱਖ ਤੋਂ Pay ਵੀ ਨਹੀਂ ਕਰਨਾ ਪਵੇਗਾ।
Jio ਸੈੱਟਅੱਪ ਬਾਕਸ ਗਾਹਕਾਂ ਨੂੰ ਲੋਕਰ ਕੇਬਲ ਆਪਰੇਟਰਸ ਦੇ ਜ਼ਰੀਏ ਸਾਰੇ ਟੀਵੀ ਚੈਨਲਜ਼ ਉਪਲਬਧ ਕਰਾਵੇਗਾ। ਇਸ ਨਾਲ ਗਾਹਕਾਂ ਨੂੰ ਵੱਖ ਤੋਂ DTH ਲੈਣ ਦੀ ਜ਼ਰੂਰਤ ਨਹੀਂ ਪਵੇਗੀ। Reliance Jio ਦੇ ਕੋਲDen ਤੇ Hathway ਵਰਗੇ ਮਲਟੀਪਲ ਸਿਸਟਮ ਆਪਰੇਟਰਸ ਹੈ, ਜਿਸ ਨਾਲ ਸਬਸਕ੍ਰਾਈਬਰਜ਼ Jio ਸੈੱਟ-ਟਾਪ ਬਾਕਸ ਦੀ ਚੋਣ ਕਰ ਸਕਦੇ ਹਨ।