499 ਤੋਂ ਜ਼ਿਆਦਾ ਦੇ ਰਿਚਾਰਜ ‘ਤੇ ਜੀਓ ਤੇ ਏਅਰਟੈਲ ਦੇ ਸਕਦੀਆਂ ਹਨ 250 ਦਾ ਡਿਸਕਾਉਂਟ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹਿੰਦੂਸਤਾਨ ਯੂਨੀਲੀਵਰ ਨਾਲ...

Airtel and Jio

ਮੁੰਬਈ: ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹਿੰਦੂਸਤਾਨ ਯੂਨੀਲੀਵਰ ਨਾਲ ਸਮਝੌਤਾ ਕਰਨ ਲਈ ਗੱਲਬਾਤ ਕਰ ਰਹੀ ਹੈ, ਤਾਂ ਜੋ ਦੋਵਾਂ ਕੰਪਨੀਆਂ ਦੇ ਹੋਮ ਅਤੇ ਪਰਸਨਲ ਕੇਅਰ ਬ੍ਰਾਂਡ ‘ਤੇ ਗਾਹਕਾਂ ਨੂੰ ਛੋਟ ਦੇ ਸਕਣ। ਸੂਤਰਾਂ ਨੇ ਦੱਸਿਆ ਕਿ ਇਹ ਆਫ਼ਰ ਸਿਰਫ਼ ਕਰਿਆਨਾਂ ਦੁਕਾਨਾਂ ਲਈ ਹੀ ਹੋਵੇਗਾ। ਜੇਕਰ ਇਹ ਡੀਲ ਹੁੰਦੀ ਹੈ ਤਾਂ ਇਸ ਨਾਲ ਦੋਵਾਂ ਟੈਲੀਕਾਮ ਕੰਪਨੀਆਂ ਲਈ ਕਮਾਈ ਦਾ ਨਵਾਂ ਰਸਤਾ ਖੁੱਲ੍ਹ ਜਾਵੇਗਾ। ਦੋਵੇਂ ਟੈਲੀਕਾਮ ਕੰਪਨੀਆਂ ਗਾਹਕਾਂ ਦੀ ਸੰਖਿਆ ਵਧਾਉਣ ਲਈ ਜੱਦੋ-ਜਹਿਦ ਕਰ ਰਹੀਆਂ ਹਨ।

ਇਸ ਲਈ ਹੁਣ ਤੱਕ ਉਹ ਕੰਟੈਂਟ ਟਾਈ ਅੱਪ ਦਾ ਸਹਾਰਾ ਲੈ ਰਹੀਆਂ ਹਨ, ਪਰ ਹੁਣ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਗਾਹਕਾਂ ਨੂੰ ਜ਼ਿਆਦਾ ਟੈਰਿਫ਼ ਵਾਲੇ ਪਲਾਨ ਲੈਣ ਲਈ ਨਹੀਂ ਸਿਰਫ਼ ਇਸ ਦੇ ਜ਼ਰੀਏ ਪ੍ਰੇਰਿਤ ਨਹੀਂ ਕੀਤਾ ਜਾ ਸਕਦਾ। ਇਕ ਸੂਤਰ ਨੇ ਦੱਸਿਆ ਕਿ 499 ਤੋਂ ਜ਼ਿਆਦਾ ਦਾ ਪਲਾਨ ਲੈਣ ਉਤੇ ਗਾਹਕ ਨੂੰ 250 ਰੁਪਏ ਦਾ ਡਿਸਕਾਉਂਟ ਵਾਊਚਰ ਦਿੱਤਾ ਜਾ ਸਕਦਾ ਹੈ। ਹਾਲਾਂਕਿ ਅਜੇ ਇਨ੍ਹਾਂ ਯੋਜਨਾਵਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਸੂਤਰ ਨੇ ਦੱਸਿਆ, ਡਿਸਕਾਉਂਟ ਦਾ ਖ਼ਰਚ ਕੰਜ਼ਿਊਮਰ ਗੁੱਡਸ ਕੰਪਨੀ ਚੁੱਕੇਗੀ ਕਿਉਂਕਿ ਆਪਰੇਟਰਸ ਨੂੰ ਉਸ ਨੂੰ ਸਿਰਫ਼ ਆਪਣਾ ਕਸਟਮਰ ਬੇਸ ਆਫ਼ਰ ਕਰ ਰਹੇ ਹਨ।

ਏਅਰਟੈੱਲ ਹੁਣ ਤੱਕ ਆਪਣੇ ਗਾਹਕਾਂ ਨੂੰ ਬਣਾਏ ਰੱਖਣ ਅਤੇ ਐਪਰੂਵਮੈਂਟ ਵਧਾਉਣ ਲਈ ਐਂਟਰਟੇਨਮੈਂਟ ਅਤੇ ਸਪੋਰਟਸ ਕੰਟੈਂਟ ਉਤੇ ਫੋਕਸ ਕਰ ਰਹੀ ਸੀ। ਹਾਲਾਂਕਿ ਉਸਨੇ ਨਵੀਂ ਪਹਿਲ ਦੇ ਅਧੀਨ ਕੰਜ਼ਿਊਮਰ ਗੁੱਡਸ ਸੇਗਮੈਂਟ ਦਾ ਲਾਭ ਲੈਣ ਅਤੇ ਕਰਿਆਨਾ ਦੁਕਾਨਾਂ ਦੇ ਨਾਲ ਸਮਝੌਤੇ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਉਸਨੂੰ ਮੁਕੇਸ਼ ਅੰਬਾਨੀ ਦੀ ਜਿਓ ਨਾਲ ਮੁਕਾਬਲਾ ਕਰਨ ਵਿਚ ਮੱਦਦ ਮਿਲੇਗੀ।

ਜਿਓ ਪਹਿਲਾਂ ਹੀ ਆਪਣੇ ਪੀਓਐਸ ਟਰਮਿਨਲ ਅਤੇ ਪੀਓਐਸ ਮਸ਼ੀਨ ਦੇ ਜ਼ਰੀਏ ਕਰਿਆਨਾ ਦੁਕਾਨਾਂ ਨਾਲ ਆਈਅੱਪ ਕਰ ਰਹੀ ਹੈ। ਕੰਪਨੀ ਐਫ਼ਐਮਸੀਜੀ ਸੈਕਟਰ ਦੀਆਂ ਦੂਜੀਆਂ ਕੰਪਨੀਆਂ ਦੇ ਨਾਲ ਸਮਝੌਤੇ ਲਈ ਗੱਲਬਾਤ ਕਰ ਰਹੀਆਂ ਹਨ।