Renault ਦੀ Kwid Facelift ਭਾਰਤ ‘ਚ ਹੋਈ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

2019 Renault Kwid facelift ਭਾਰਤ 'ਚ ਲਾਂਚ ਹੋ ਗਈ ਹੈ...

Kwid Facelift

ਨਵੀਂ ਦਿੱਲੀ: 2019 Renault Kwid facelift ਭਾਰਤ 'ਚ ਲਾਂਚ ਹੋ ਗਈ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤੀ ਦਿੱਲੀ ਐਕਸ ਸ਼ੋਅ-ਰੂਮ ਕੀਮਤ 2.83 ਲੱਖ ਰੁਪਏ ਰੱਖੀ ਹੈ, ਜੋ 4.84 ਲੱਖ ਰੁਪਏ ਤਕ ਜਾਂਦੀ ਹੈ। ਇਸ ਕਾਰ 'ਚ ਕਈ ਬਦਲਾਅ ਕੀਤੇ ਗਏ ਹਨ ਤੇ ਨਵੇਂ ਫ਼ੀਰਚ ਦਿੱਤੇ ਗਏ ਹਨ। ਇਸ ਲਾਈਨਅੱਪ 'ਚ Climber ਆਪਸ਼ਨ ਟਾਪ ਸਪੈਸੀਫਿਕੇਸ਼ਨ ਮਾਡਲ ਹੈ।

ਕੀਮਤ ਦੇ ਹਿਸਾਬ ਨਾਲ 2019 Renault Kwid ਨੇ ਹਾਲ ਹੀ 'ਚ ਲਾਂਚ ਹੋਈ Maruti Suzuki S-Presso ਨੂੰ ਵੀ ਪਿਛੇ ਛੱਡ ਦਿੱਤਾ ਹੈ। ਇਸ ਐਡੀਸ਼ਨ 'ਚ Zanskar Blue ਨਵਾਂ ਕਲਰ ਵੇਰੀਐਂਟ ਸ਼ਾਮਲ ਕੀਤਾ ਗਿਆ ਹੈ। ਇਹ ਕਾਰ ਪੰਜ ਆਪਸ਼ਨਜ਼ ਨਾਲ ਆਉਂਦੀ ਹੈ। ਇਸ 'ਚ Fiery Red, Moonlight Silver, Ice Cool White, Outback Bronze ਤੇ Electric Blue ਸ਼ਾਮਲ ਹੈ। 2019 Renault Kwid 'ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ। ਇਸ 'ਚ 0.8 ਲੀਟਰ ਤੇ 1.0 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ।

ਇਸ ਦਾ 0.8 ਲੀਟਰ ਦਾ ਇੰਜਣ 5678 ਆਰਪੀਐੱਸ 'ਤੇ 54 bhp ਦੀ ਪਾਵਰ ਤੇ 4386 ਆਰਪੀਐੱਸ 'ਤੇ 72 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। 1.0 ਲੀਟਰ ਦਾ ਇੰਜਣ 5500 ਆਰਪੀਐੱਮ 'ਤੇ 67 bhp ਦੀ ਪਾਵਰ ਤੇ 4250 ਆਰਪੀਐੱਸ 'ਤੇ 91 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਦੋਵੇਂ ਹੀ ਇੰਜਣ 5-ਸਪੀਡ ਮੈਨੁਅਲ ਰੀਅਰਬਾਕਸ ਨਾਲ ਲੈਸ ਹੈ। 1.0 ਲੀਟਰ ਇੰਜਣ 'ਚ ਆਟੋਮੈਟਿਕ ਟ੍ਰਾਂਸਮਿਸ਼ਨ ਸਟੈਂਡਰਡ ਮਿਲਦਾ ਹੈ। ਕੰਪਨੀ ਇਸ ਦਾ BS-6 ਇੰਜਣ ਅਗਲੇ ਸਾਲ ਲਾਂਚ ਕਰੇਗੀ।