ਆਪਣੀ ਹੀ ਲਾਚਾਰੀ ਤੇ ਰੋ ਰਿਹਾ ਮਲੋਟ ਦਾ ਸਰਕਾਰੀ ਹਸਪਤਾਲ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਬਾਬਤ ਲਿਖ ਕੇ ਦਿੱਤਾ ਗਿਆ ਜਲਦੀ ਹੀ ਇਹ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

Mallot Hospital

ਮਲੋਟ: ਇੱਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਇਹਨਾਂ ਦਾਅਵਿਆਂ ਦੇ ਬਾਵਜੂਦ ਡਿਪਟੀ ਸਪੀਕਰ ਪੰਜਾਬ ਦੇ ਹਲਕਾ ਮਲੋਟ ਦਾ ਸਰਕਾਰੀ ਹਸਪਤਾਲ ਆਪਣੀ ਲਾਚਾਰੀ ਤੇ ਹੰਝੂ ਵਹਾ ਰਿਹਾ,ਜਿੱਥੇ ਸਿਹਤ ਸਹੂਲਤਾਂ ਲਈ ਆਉਣ ਵਾਲੇ ਲੋਕ ਬਿਮਾਰੀਆਂ ਖਰੀਦਦੇ ਨਜਰ ਆ ਰਹੇ ਹਨ। ਪੰਜਾਬ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੇ ਹਲਕੇ ਮਲੋਟ ਚ ਸਰਕਾਰੀ ਹਸਪਤਾਲ ਦੀ ਹਾਲਤ ਬਹੁਤ ਖਸਤਾ ਹਾਲਤ ਚ ਹੈ,

ਇੱਥੇ ਸਫਾਈ ਅਤੇ ਇਮਾਰਤ ਦੀ ਹਾਲਤ ਸਰਕਾਰੀ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ। ਇੱਥੇ ਇਲਾਜ ਲਈ ਆਉਣ ਵਾਲੇ ਲੋਕਾਂ ਦਾ ਕਹਿਣਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਬਿਮਾਰੀਆਂ ਦੀ ਭਰਮਾਰ ਹੈ। ਮੌਰਚਰੀ ‘ਚ ਲਾਸ਼ ਰੱਖਣ ਵਾਲਾ ਫਰਿੱਜ ਕਾਫੀ ਸਮੇਂ ਤੋਂ ਖਰਾਬ ਪਿਆ ਜਿਸ ਕਾਰਨ ਲੋਕਾਂ ਨੂੰ ਆਪ ਹੀ ਬਰਫ ਦਾ ਇੰਤਜਾਮ ਕਰਨਾ ਪੈਂਦਾ ਹੈ। ਪੀਣ ਵਾਲੇ ਪਾਣੀ ਦਾ ਇੱਥੇ ਕੋਈ ਇੰਤਜਾਮ ਨਹੀਂ ਮਰੀਜਾਂ ਨਾਲ ਆਏ ਲੋਕ ਨੂੰ ਬਾਹਰੋਂ ਲਿਆ ਕੇ ਪਾਣੀ ਪੀਣ ਲਈ ਮਜਬੂਰ ਹਨ।

ਮੁਕਤਸਰ ਸਾਹਿਬ ਦੇ ਸਿਵਲ ਸਰਜਨ ਨਵਦੀਪ ਸਿੰਘ ਵੱਲੋਂ ਜਦ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਲੋਕਾਂ ਦਾ ਗੁੱਸਾ ਉਸ ਵਕਤ ਸੱਤਵੇਂ ਅਸਮਾਨ ਤੇ ਸੀ। ਸਿਵਲ ਸਰਜਨ ਨੇ ਖੁਦ ਮੰਨਿਆ ਕਿ ਹਸਪਤਾਲ ਦੀ ਹਾਲਤਵੀ ਖਸਤਾ ਹੈ,ਮੌਰਚਰੀ ਦਾ ਫਰਿੱਜ ਵੀ ਠੀਕ ਨਹੀਂ, ਪੀਣ ਵਾਲੇ ਪਾਣੀ ਦਾ ਵੀ ਕੋਈ ਇੰਤਜਾਮ ਨਹੀਂ ਅਤੇ ਨਾਂ ਹੀ ਕੋਈ ਸਫਾਈ ਵੱਲ ਧਿਆਨ ਦਿੱਤਾ ਜਾ ਰਿਹਾ।

ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਬਾਬਤ ਲਿਖ ਕੇ ਦਿੱਤਾ ਗਿਆ ਜਲਦੀ ਹੀ ਇਹ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਸਰਕਾਰੀ ਹਸਪਤਾਲਾਂ ਦਾ ਇਹ ਹਾਲ ਇਕੱਲੇ ਮਲੋਟ ’ਚ ਹੀ ਨਹੀਂ ਸਗੋਂ ਪੂਰੇ ਪਮਜਾਬ ਦੇ ਹਸਪਤਾਲਾਂ ਦਾ ਇਹੀ ਹਾਲ ਹੈ। ਅੱਜ ਲੋੜ ਹੈ ਸਰਕਾਰ ਨੂੰ ਕਿ ਉਹ ਦਾਅਵੇ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਨੂੰ ਸਮਝੇ ਅਤੇ ਲੋਕਾਂ ਦੀਆਂ ਸਿਹਤ ਸਹੂਲਤਾਂ ਨਾਲ ਖਿਲਵਾੜ ਨਾ ਕਰੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।