ਇਹ ਹੈ ਦੁਨੀਆ ਦਾ ਸਭ ਤੋਂ ਪਹਿਲਾ 5G ਸ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਚੀਨ ਦੇ ਸ਼ੰਘਾਈ ਵਿਚ ਸਥਿਤ ਹੋਂਗਕੁ ਦੁਨੀਆ ਦਾ ਪਹਿਲਾ 5ਜੀ ਕਵਰੇਜ ਗੀਗਾਬਾਈਟ ਨੈੱਟਵਰਕ ਵਾਲਾ ਜ਼ਿਲ੍ਹਾ ਬਣ ਗਿਆ ਹੈ।

5G

ਸ਼ੰਘਾਈ: ਚੀਨ ਦੇ ਸ਼ੰਘਾਈ ਵਿਚ ਸਥਿਤ ਹੋਂਗਕੁ ਦੁਨੀਆ ਦਾ ਪਹਿਲਾ 5ਜੀ ਕਵਰੇਜ ਗੀਗਾਬਾਈਟ ਨੈੱਟਵਰਕ ਵਾਲਾ ਜ਼ਿਲ੍ਹਾ ਬਣ ਗਿਆ ਹੈ। ਦੂਰਸੰਚਾਰ ਸੇਵਾ ਪ੍ਰਦਾਨਕ ਚਾਈਨਾ ਮੋਬਾਇਲ ਦੇ ਸਮਰਥਨ ਨਾਲ ਇਥੇ 5ਜੀ ਨੈੱਟਵਰਕ ਦਾ ਪਰੀਖਣ ਕੀਤਾ ਗਿਆ।

ਚਾਈਨਾ ਦੀ ਇਕ ਰਿਪੋਰਟ ਅਨੁਸਾਰ, ਸ਼ੰਘਾਈ ਦੇ ਹੋਂਗਕੁ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ 5ਜੀ ਨੈੱਟਵਰਕ ਦਾ ਪਰੀਖਣ ਸ਼ੁਰੂ ਹੋਇਆ, ਜਿੱਥੇ ਪੂਰੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਤਿੰਨ ਮਹੀਨੇ ਪਹਿਲਾਂ 5ਜੀ ਆਧਾਰ ਸਥਾਪਿਤ ਕੀਤੇ ਗਏ।

ਦੂਰਸੰਚਾਰ ਅਤੇ ਉਦਯੋਗਿਕ ਰੈਗੂਲੇਟਰੀ ਸ਼ੰਘਾਈ ਮਿਊਨਿਸਿਪਲ ਅਤੇ ਸੂਚਨਾ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਝਾਂਗ ਜਿਆਮਿੰਗ ਨੇ ਕਿਹਾ ਕਿ ਨਗਰ ਵਿਚ ਇਸ ਸਾਲ ਦੇ ਅੰਤ ਤੱਕ 5ਜੀ ਨੈੱਟਵਰਕ ਦੇ 10 ਹਜ਼ਾਰ ਸਟੇਸ਼ਨ ਬਣਾਉਣ ਦਾ ਟੀਚਾ ਹੈ ਅਤੇ 2021 ਤੱਕ 5ਜੀ ਅਧਾਰ ਸਟੇਸ਼ਨਾਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਹੋਵੇਗੀ।