ਮੋਬਾਇਲ ‘ਤੇ ਬਿਨ੍ਹਾ ਇੰਟਰਨੈਟ ਚਲਾ ਸਕਦੇ ਹੋ ਟੀ.ਵੀ, ਦੇਖੋ ਅਪਣੇ ਮਨਪਸੰਦ ਸੀਰੀਅਲ ਤੇ ਫ਼ਿਲਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੇਕਰ ਤੁਹਾਨੂੰ ਟੀਵੀ ਵੇਖਣਾ ਪਸੰਦ ਹੈ ਅਤੇ ਤੁਹਾਡੇ ਘਰ ਵਿਚ ਟੀਵੀ ਨਹੀਂ ਹੈ ਜਾਂ ਫਿਰ ਘਰ ਤੋਂ ਬਾਹਰ ਰਹਿੰਦੇ ਹੋ, ਜਿਸਦੀ ਵਜ੍ਹਾ ਨਾਲ ਟੀਵੀ ਨਹੀਂ ਵੇਖ ਸਕਦੇ...

Mobile TV

ਚੰਡੀਗੜ੍ਹ : ਜੇਕਰ ਤੁਹਾਨੂੰ ਟੀਵੀ ਵੇਖਣਾ ਪਸੰਦ ਹੈ ਅਤੇ ਤੁਹਾਡੇ ਘਰ ਵਿਚ ਟੀਵੀ ਨਹੀਂ ਹੈ ਜਾਂ ਫਿਰ ਘਰ ਤੋਂ ਬਾਹਰ ਰਹਿੰਦੇ ਹੋ, ਜਿਸਦੀ ਵਜ੍ਹਾ ਨਾਲ ਟੀਵੀ ਨਹੀਂ ਵੇਖ ਸਕਦੇ। ਤਾਂ ਹੁਣ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਜੋਕੇ ਸਮੇਂ ਵਿਚ ਸਾਰੇ ਲੋਕ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ ਅਜਿਹੇ ਵਿਚ ਭਲੇ ਟੀਵੀ ਦੀ ਕੀ ਜ਼ਰੂਰਤ ਹੈ। ਜੀ ਹਾਂ ਕਿਉਂਕਿ ਅਜੋਕੇ ਸਮੇਂ ਵਿਚ ਤੁਸੀਂ ਅਪਣੇ ਫੋਨ ਨੂੰ ਟੀਵੀ ਬਣਾ ਸਕਦੇ ਹੋ ਅਤੇ ਅਪਣਾ ਮਨ ਚਾਹਿਆ ਕੋਈ ਵੀ ਟੀਵੀ ਸੀਰੀਅਲ ਜਾਂ ਫ਼ਿਲਮ ਵੇਖ ਸਕਦੇ ਹੋ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਮਾਰਟਫੋਨ ਵਿਚ ਸੀਰੀਅਲ ਜਾਂ ਫਲਮ ਦੇਖਣ ਲਈ ਇੰਟਰਨੈਟ ਦੀ ਜ਼ਰੂਰਤ ਪੈਂਦੀ ਹੈ।

ਅਜਿਹੇ ਵਿਚ ਕਿਵੇਂ ਟੀਵੀ ਫੋਨ ਉੱਤੇ ਵੇਖ ਸਕਦੇ ਹਾਂ। ਦੱਸ ਦਈਏ ਕਿ ਹੁਣ ਤੁਹਾਨੂੰ ਇੰਟਰਨੈਟ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਬਿਨ੍ਹਾਂ ਇੰਟਰਨੈਟ ਦੇ ਹੀ ਤੁਸੀਂ ਅਪਣੇ ਮੋਬਾਇਲ ਉੱਤੇ ਟੀਵੀ ਸੀਰੀਅਲ ਜਾਂ ਫਿਰ ਫ਼ਿਲਮ ਵੇਖ ਸਕਦੇ ਹੋ। ਹਾਲਾਂਕਿ ਇਸਦੇ ਲਈ ਤੁਹਾਨੂੰ ਸੈਟ ਟਾਪ ਬਾਕਸ ਦੀ ਵਰਤੋਂ ਕਰਨੀ ਹੋਵੇਗੀ ਅਤੇ ਉਸਨੂੰ ਮੋਬਾਇਲ ਨਾਲ ਕੁਨੈਕਟ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਨੂੰ ਇੰਟਰਨੈਟ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਡੀਡੀ ਫਰੀ ਜਿਸ਼ ਸੈਟ ਟਾਪ ਬਾਕਸ ਖਰੀਦਣਾ ਹੋਵੇਗਾ। ਫਿਰ ਉਸਨੂੰ ਅਪਣੇ ਮੋਬਾਇਲ ਨਾਲ ਕੁਨੈਕਟ ਕਰਨਾ ਹੋਵੇਗਾ,

ਜਿਸ ਤੋਂ ਬਾਅਦ ਤੁਸੀਂ ਡੀਡੀ ਫਰੀ ਜਿਸ਼ ਉੱਤੇ ਮੌਜੂਦ 150 ਤੋਂ ਜ਼ਿਆਦਾ ਚੈਨਲ ਫਰੀ ਵਿੱਚ ਵੇਖ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਲੱਗ ਤੋਂ ਕੋਈ ਵੀ ਚਾਰਜ਼ ਨਹੀਂ ਦੇਣਾ ਹੋਵੇਗਾ ਨਾ ਹੀ ਟੀਵੀ ਖਰੀਦਣਾ ਹੋਵੇਗਾ। ਦੱਸ ਦਈਏ ਕਿ ਇਸਦੇ ਲਈ ਤੁਹਾਨੂੰ ਮਾਰਕਿਟ ਜਾਂ ਫਿਰ ਕਿਸੇ ਵੀ ਆਨਲਾਇਨ ਈ ਕਾਮਰਸ ਸਾਈਟ ਤੋਂ Easycap ਨੂੰ ਖਰੀਦਣਾ ਹੋਵੇਗਾ ਜੋ ਆਡੀਓ ਅਤੇ ਵੀਡੀਓ ਨੂੰ ਸਿੱਧੇ ਤੁਹਾਡੇ ਟੀਵੀ ਨਾਲ ਜੋੜਦਾ ਹੈ। ਇਸ ਦੀ ਕੀਮਤ 537 ਰੁਪਏ ਹੈ, ਇਸਦੇ ਜ਼ਰੀਏ ਅਪਣੇ ਫੋਨ ਨੂੰ ਸੈਟ ਟਾਪ ਬਾਕਸ ਨਾਲ ਕੁਨੈਕਟ ਕਰਕੇ ਟੀਵੀ ਵੇਖ ਸਕਦੇ ਹੋ ਉਹ ਵੀ ਬਿਨ੍ਹਾ ਇੰਟਰਨੈਟ ਦੇ।