ਹੁਣ ਸ੍ਰੀ ਦਰਬਾਰ ਸਾਹਿਬ ਵਿਚ ਵੀਡੀਉ ਬਣਾ ਕੇ ਟਿਕ-ਟਾਕ 'ਤੇ ਪਾਉਣ ਵਾਲਿਆਂ ਦੀ ਖ਼ੈਰ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ 'ਤੇ ਦੋ ਵਿਅਕਤੀਆਂ ਵਿਰੁਧ ਮਾਮਲਾ ਦਰਜ

Case registered against two persons on the complaint of SGPC

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਵੀਡੀਉ ਬਣਾ ਕੇ ਟਿਕ-ਟਾਕ 'ਤੇ ਪਾਉਣ ਵਾਲਿਆਂ ਦੀ ਖ਼ੈਰ ਨਹੀਂ। ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ 'ਤੇ ਬੀਤੀ ਦੇਰ ਰਾਤ ਨੂੰ ਦੋ ਅਣਪਛਾਤੇ ਵਿਅਕਤੀਆਂ 'ਤੇ ਧਾਰਾ 295 ਦਾ ਪਰਚਾ ਦਰਜ ਕਰਵਾਇਆ ਹੈ। ਇਹ ਪਰਚਾ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਬਣੇ ਥਾਣਾ ਗਲਿਆਰਾ ਦੇ ਏ ਐਸ ਆਈ ਭੁਪਿੰਦਰ ਸਿੰਘ ਨੇ ਥਾਣਾ ਈ ਡਵੀਜ਼ਨ ਵਿਚ ਦਰਜ ਕੀਤਾ ਗਿਆ।  ਥਾਣਾ ਈ ਡਵੀਜ਼ਨ ਵਿਚ 27 ਅਪ੍ਰੈਲ ਨੂੰ ਦੇਰ ਰਾਤ 11 –15 ਤੇ ਐਫ਼ ਆਈ ਆਰ ਨੰਬਰ 0049 ਦਰਜ ਕੀਤੀ ਗਈ। 

ਸ਼੍ਰੋਮਣੀ ਕਮੇਟੀ ਵਲੋਂ ਇਕ ਸ਼ਿਕਾਇਤ ਹਰਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਦੋ ਵਿਅਕਤੀਆਂ ਨੇ ਬੀਤੀ 25 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਰਾਤ 11-55 'ਤੇ ਇਕ ਵੀਡੀਓ ਬਣਾ ਕੇ ਟਿਕ ਟਾਕ ਰਾਹੀਂ ਜਨਤਕ ਕੀਤੀ। ਇਸ ਨਾਲ ਸ੍ਰੀ ਦਰਬਾਰ ਸਾਹਿਬ ਦੇ ਅਕਸ ਨੂੰ ਢਾਹ ਲੱਗੀ ਹੈ।

ਹਰਿੰਦਰ ਸਿੰਘ ਨੇ ਦਸਿਆ ਕਿ ਉਹ ਅਪਣੇ ਸਾਥੀਆਂ ਜਸਪਾਲ ਸਿੰਘ ਅਤੇ ਗੁਰਸਿੰਦਰ ਸਿੰਘ ਰਾਹੀਂ ਵੀਡੀਉ ਬਣਾਉਣ ਵਾਲੇ ਵਿਅਕਤੀਆਂ ਦੀ ਭਾਲ ਕਰਨ ਲੱਗੇ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਪੁਲੀਸ ਨੇ ਕਾਰਵਾਈ ਕਰ ਕੇ ਸਰਬਜੀਤ ਸਿੰਘ ਅਤੇ ਮਨਦੀਪ ਸਿੰਘ ਨਾਮਕ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ।