ਟਵਿਟਰ ਯੂਜ਼ਰਸ ਲਈ ਵੱਡੀ ਖ਼ਬਰ, ਐਲੋਨ ਮਸਕ ਨੇ ਵੈਰੀਫਾਈਡ ਤੇ ਅਨਵੈਰੀਫਾਈਡ ਅਕਾਊਂਟਸ ਦੀ ਲਿਮਿਟ ਕੀਤੀ ਤੈਅ
ਕੋਈ ਵੀ ਟਵੀਟ ਵੇਖਣ ਲਈ ਹੁਣ Login ਕਰਨਾ ਜ਼ਰੂਰੀ
ਨਵੀਂ ਦਿੱਲੀ: ਟਵਿਟਰ ਯੂਜ਼ਰਸ ਲਈ ਵੱਡੀ ਖ਼ਬਰ ਹੈ। ਹੁਣ ਇਸ ਗੱਲ ਦੀ ਸੀਮਾ ਤੈਅ ਕਰ ਦਿਤੀ ਗਈ ਹੈ ਕਿ ਯੂਜ਼ਰਸ ਇਕ ਦਿਨ 'ਚ ਕਿੰਨੇ ਟਵੀਟ ਦੇਖ ਸਕਣਗੇ। ਟਵਿਟਰ ਦੇ ਮਾਲਕ ਐਲੋਨ ਮਸਕ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਐਲੋਨ ਮਸਕ ਨੇ ਟਵੀਟ ਕੀਤਾ ਹੈ ਕਿ ਇਹ ਫੈਸਲਾ ਡਾਟਾ ਸਕ੍ਰੈਪਿੰਗ ਅਤੇ ਸਿਸਟਮ ਦੀ ਹੇਰਾਫੇਰੀ ਦੇ ਅਤਿਅੰਤ ਪੱਧਰ ਨਾਲ ਲੜਨ ਲਈ ਲਿਆ ਗਿਆ ਹੈ। ਇਸ ਦੇ ਨਾਲ ਹੀ ਮਸਕ ਨੇ ਦਸਿਆ ਹੈ ਕਿ ਯੂਜ਼ਰਸ ਇਕ ਦਿਨ ਵਿਚ ਕਿੰਨੇ ਟਵੀਟ ਦੇਖ ਸਕਦੇ ਹਨ।
ਇਹ ਵੀ ਪੜ੍ਹੋ: ਆਸਾਮ ਐਸ.ਟੀ.ਐਫ. ਵਲੋਂ 11 ਕਰੋੜ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
ਮਸਕ ਦੇ ਐਲਾਨ ਮੁਤਾਬਕ ਟਵਿੱਟਰ ਯੂਜ਼ਰਸ ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਪ੍ਰਮਾਣਿਤ ਖਾਤਿਆਂ ਵਾਲੇ ਉਪਭੋਗਤਾ ਇਕ ਦਿਨ ਵਿਚ 6,000 ਟਵੀਟ ਪੜ੍ਹ ਸਕਣਗੇ। ਇਸ ਦੇ ਨਾਲ ਹੀ, ਜਿਨ੍ਹਾਂ ਉਪਭੋਗਤਾਵਾਂ ਦੇ ਖਾਤੇ ਪ੍ਰਮਾਣਿਤ ਨਹੀਂ ਹਨ, ਪਰ ਪੁਰਾਣੇ ਹਨ, ਉਹ ਇਕ ਦਿਨ ਵਿੱਚ 600 ਟਵੀਟ ਪੜ੍ਹ ਸਕਣਗੇ। ਨਵੇਂ ਉਪਭੋਗਤਾ ਇੱਕ ਦਿਨ ਵਿਚ ਸਿਰਫ 300 ਟਵੀਟ ਪੜ੍ਹ ਸਕਣਗੇ।
ਇਹ ਵੀ ਪੜ੍ਹੋ: ਜਗਰਾਉਂ: ASI ਜਰਨੈਲ ਸਿੰਘ ਦੀ ਸੜਕ 'ਚ ਹੋਈ ਮੌਤ
ਮਸਕ ਦੇ ਇਸ ਐਲਾਨ ਤੋਂ ਬਾਅਦ ਟਵਿਟਰ 'ਤੇ ਹਲਚਲ ਮਚ ਗਈ। ਕਈ ਲੋਕਾਂ ਨੇ ਮਸਕ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ। ਇਸ ਤੋਂ ਬਾਅਦ ਮਸਕ ਨੇ ਇਕ ਹੋਰ ਟਵੀਟ ਕੀਤਾ ਅਤੇ ਦੱਸਿਆ ਕਿ ਜਲਦੀ ਹੀ ਵੈਰੀਫਾਈਡ ਅਕਾਊਂਟ ਦੀ ਸੀਮਾ ਵਧਾ ਕੇ 8 ਹਜ਼ਾਰ ਟਵੀਟ ਪ੍ਰਤੀ ਦਿਨ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ, ਅਣ-ਪ੍ਰਮਾਣਿਤ ਖਾਤਿਆਂ ਲਈ ਸੀਮਾ ਪ੍ਰਤੀ ਦਿਨ 800 ਟਵੀਟ ਹੋਵੇਗੀ ਅਤੇ ਨਵੇਂ ਅਣ-ਪ੍ਰਮਾਣਿਤ ਖਾਤਿਆਂ ਲਈ ਸੀਮਾ ਪ੍ਰਤੀ ਦਿਨ 400 ਟਵੀਟ ਹੋਵੇਗੀ। ਹਾਲਾਂਕਿ ਮਸਕ ਨੇ ਇਹ ਨਹੀਂ ਦੱਸਿਆ ਕਿ ਸੀਮਾ ਕਦੋਂ ਤੱਕ ਵਧਾਈ ਜਾਵੇਗੀ।
ਮਸਕ ਨੇ ਬਾਅਦ ਵਿਚ ਟਵੀਟ ਕੀਤਾ ਕਿ ਪ੍ਰਮਾਣਿਤ ਖਾਤਿਆਂ ਲਈ 10,000 ਟਵੀਟਸ, ਅਣ-ਪ੍ਰਮਾਣਿਤ ਖਾਤਿਆਂ ਲਈ 1,000 ਅਤੇ ਨਵੇਂ ਅਣ-ਪ੍ਰਮਾਣਿਤ ਖਾਤਿਆਂ ਲਈ 500 ਟਵੀਟਾਂ ਦੀ ਰੋਜ਼ਾਨਾ ਸੀਮਾ ਹੋਵੇਗੀ।