Whatsapp ਨੇ ਜ਼ਾਰੀ ਕੀਤਾ Forwarded Message ਫੀਚਰ

ਏਜੰਸੀ

ਜੀਵਨ ਜਾਚ, ਤਕਨੀਕ

ਵੱਟਸਐਪ ਨੇ ਫਾਰਵਰਡ ਮੈਸੇਜ ਨੂੰ ਲੈ ਕੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ।ਕੰਪਨੀ ਨੇ ਭਾਰਤ ਯੂਜ਼ਰਸ ਲਈ ....

Whatsapp frequently forwarded message

ਨਵੀਂ ਦਿੱਲੀ : ਵੱਟਸਐਪ ਨੇ ਫਾਰਵਰਡ ਮੈਸੇਜ ਨੂੰ ਲੈ ਕੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ।ਕੰਪਨੀ ਨੇ ਭਾਰਤ ਯੂਜ਼ਰਸ ਲਈ frequently forwarded message ਫੀਚਰ ਨੂੰ ਪੇਸ਼ ਕੀਤਾ ਹੈ ਜਿਸਦੇ ਜ਼ਰੀਏ ਹੁਣ ਯੂਜ਼ਰਸ ਪਤਾ ਕਰ ਸਕਣਗੇ ਕਿ ਇੱਕ ਮੈਸੇਜ ਨੂੰ ਕਿੰਨੀ ਵਾਰ ਫਾਰਵਰਡ ਕੀਤਾ ਗਿਆ ਹੈ।

Frequently Forwarded Message ਫੀਚਰ ਦਾ ਇਸ ਤਰ੍ਹਾਂ ਕਰੋ ਇਸਤੇਮਾਲ
ਜਿਹੜੇ ਮੈਸੇਜ ਕਈ ਵਾਰ ਫਾਰਵਰਡ ਕੀਤੇ ਜਾ ਚੁੱਕੇ ਹਨ ਉਨ੍ਹਾਂ 'ਤੇ ਸਪੇਸ਼ਲ ਡਬਲ ਐਰੋ ਦਾ ਨਿਸ਼ਾਨ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇੱਕ ਨੋਟੀਫਿਕੇਸ਼ਨ ਵੀ ਆਪਣੇ ਫ਼ੋਨ 'ਤੇ ਮਿਲੇਗਾ ਜਦੋਂ ਵੀ ਉਹ forwarded messages ਨੂੰ ਸ਼ੇਅਰ ਕਰਨਗੇ।  

ਮੈਸਜਿੰਗ ਪਲੇਟਫਾਰਮ ਨੇ ਆਪਣੇ ਮੈਸੇਜ ਫੀਚਰ ਦੇ ਬਾਰੇ 'ਚ ਕਿਹਾ  ਸਾਡਾ Frequently Forwarded Message ਫੀਚਰ ਕਾਫ਼ੀ ਸਮੇਂ ਤੋਂ ਅੰਡਰ ਟੈਸਟਿੰਗ ਸੀ। ਯੂਜ਼ਰ ਨੂੰ ਨਵਾਂ ਨਾਮ ਲੇਬਲ ਤੱਦ ਦਿਖਾਈ ਦੇਵੇਗਾ ਜਦੋਂ ਕਿਸੇ ਮੈਸੇਜ ਨੂੰ ਪੰਜ ਤੋਂ ਜਿਆਦਾ ਵਾਰ ਫਾਰਵਰਡ ਕੀਤਾ ਗਿਆ ਹੋਵੇ।

ਵੱਟਸਐਪ ਦਾ ਕਹਿਣਾ ਹੈ ਕਿ ਕਿਸੇ ਮੈਸੇਜ ਨੂੰ ਫਾਰਵਰਡ ਕਰਨ ਦੀ ਗਿਣਤੀ ਐਂਡ-ਟੂ-ਐਂਡ ਐਂਕਰਿਪਟਿਡ ਹੈ। ਦੱਸ ਦਈਏ ਕਿ ਵੱਟਸਐਪ ਨੇ ਪਿਛਲੇ ਸਾਲ ਹੀ forwarded ਲੇਬਲ ਫੀਚਰ ਪੇਸ਼ ਕੀਤਾ ਸੀ ਜੋ ਇਹ ਫਾਰਵਰਡ ਕੀਤੇ ਹੋਏ ਮੈਸੇਜ ਨੂੰ ਚਿੰਨ੍ਹ ਕਰਦਾ ਹੈ। ਇਹ frequently forwarded message ਫੀਚਰ ਉਸੀ ਦਾ ਐਡੀਸ਼ਨਲ ਫੀਚਰ ਹੈ।