ਜੀਕੇ ਧੜੇ ਦੇ ਵੱਟਸਐਪ ਗਰੁਪ ਵਿਚ ਅਸ਼ਲੀਲ ਫ਼ੋਟੋ ਨੂੰ ਲੈ ਕੇ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗਰੁਪ ਵਿਚ ਪੱਤਰਕਾਰਾਂ ਸਣੇ ਅਕਾਲੀ ਦਲ, ਜੀ ਕੇ ਹਮਾਇਤੀਆਂ  ਤੇ ਪੁਲਿਸ ਮਹਿਕਮੇ ਨਾਲ ਸਬੰਧਤ 224 ਦੇ ਕਰੀਬ ਜਣੇ ਜੁੜੇ ਹੋਏ ਹਨ

Whatsapp

ਨਵੀਂ ਦਿੱਲੀ : ਦਿੱਲੀ ਵਿਚ ਅਕਾਲੀ ਦਲ ਬਾਦਲ ਦੇ ਮਨਜੀਤ ਸਿੰਘ ਜੀ ਕੇ ਧੜੇ ਦੇ ਖ਼ਬਰਾਂ ਬਾਰੇ ਬਣੇ ਹੋਏ ਵਟਸਐੱਪ ਗਰੁਪ ਵਿਚ ਇਕ ਅਕਾਲੀ ਨੇ ਚੋਣਾਂ ਨਾਲ ਜੋੜ ਕੇ, ਇਕ ਕੁੜੀ ਦੀ ਅਸ਼ਲੀਲ ਫ਼ੋਟੋ ਪਾ ਦਿਤੀ। ਪਿਛੋਂ ਫ਼ੋਟੋ ਨੂੰ ਲੈ ਕੇ, ਰੌਲਾ ਪੈ ਗਿਆ ਫਿਰ ਵੀ ਫ਼ੋਟੋ ਨਾ ਹਟਾਈ ਗਈ।

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਦੇ ਕਰੀਬੀ ਤੇ ਦਿੱਲੀ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਸ.ਪਰਮਿੰਦਰਪਾਲ ਸਿੰਘ ਵਲੋਂ ਬਣਾਏ ਗਏ 'ਡੀਐਸਜੀਐਮਸੀ ਨਿਊਜ਼' ਨਾਂਅ ਦੇ ਵੱਟਸਐਪ ਗਰੁਪ (ਜਿਸ ਵਿਚ ਮਨਜੀਤ ਸਿੰਘ ਜੀ ਕੇ ਦੀ ਫ਼ੋਟੋ ਲੱਗੀ ਹੋਈ ਹੈ), ਵਿਚ ਮੰਗਲਵਾਰ ਦੁਪਹਿਰ 2:51 ਵਜੇ ਅਕਾਲੀ ਦਲ ਦੇ ਤਰਲੋਚਨ ਸਿੰਘ ਨਾਂਅ ਦੇ ਇਕ ਅਹੁਦੇਦਾਰ ਨੇ ਇਕ ਕੁੜੀ ਦੀ ਅਸ਼ਲੀਲ ਫ਼ੋਟੋ ਪਾ ਦਿਤੀ ਜਿਸ 'ਤੇ ਤੁਰਤ ਪ੍ਰਤੀਕਰਮ ਦਿੰਦਿਆਂ ਤਰੁਣ ਕਾਲਰਾ ਨਾਂਅ ਦੇ ਇਕ ਪੱਤਰਕਾਰ ਨੇ ਲਿਖਿਆ, 'ਬਸ । ਯਹੀ ਬਾਕੀ ਥਾਂ ਗਰੁਪ ਮੇਂ ਹੋਣਾ। ਸ਼ਰਮਨਾਕ।'

ਇਕ ਹੋਰ ਨੇ ਅਸ਼ਲੀਲ ਫ਼ੋਟੋ ਦਾ ਵਿਰੋਧ ਕਰ ਕੇ, ਲਿਖਿਆ, 'ਘਟੋ ਘੱਟ ਗਰੁਪ ਦੀ ਮਰਿਆਦਾ ਤਾਂ ਬਣਾ ਕੇ ਰੱਖੋ।' ਫਿਰ ਅਸ਼ਲੀਲ ਫ਼ੋਟੋ ਪਾਉਣ ਵਾਲੇ ਤਰਲੋਚਨ ਸਿੰਘ ਨੇ ਮਾਫ਼ੀ ਮੰਗਦੇ ਹੋਏ ਗੱਲ ਅਪਣੇ ਡਰਾਈਵਰ 'ਤੇ ਸੁੱਟ ਦਿਤੀ ਤੇ ਲਿਖਿਆ, 'ਮਾਫ਼ੀ । ਮੇਰੇ ਡਰਾਈਵਰ ਕੋਲੋਂ ਗ਼ਲਤ ਸੁਨੇਹਾ ਭੇਜਿਆ ਗਿਆ।' ਅਖ਼ੀਰ 3:19 'ਤੇ ਸ.ਪਰਮਿੰਦਰਪਾਲ ਸਿੰਘ ਨੇ ਮਾਫ਼ੀ ਮੰਗਦੇ ਹੋਏ ਗਰੁਪ ਵਿਚ ਲਿਖਿਆ, 'ਗਰੁਪ ਦਾ ਐਡਮਿਨ ਹੋਣ ਨਾਤੇ ਮੈਂ ਸਾਰਿਆਂ ਕੋਲੋਂ ਮਾਫ਼ੀ ਮੰਗਦਾ ਹਾਂ।' ਬਾਅਦ ਵਿਚ ਉਨ੍ਹਾਂ ਲਿਖਿਆ, 'ਤਰਲੋਚਨ ਜੀ, ਸਾਰੀ ਚੈੱਟ ਡਿਲੀਟ ਕਰ ਚੁਕੇ ਹਨ, ਇਸ ਲਈ ਫ਼ੋਟੋ ਨਹੀਂ ਹਟਾਈ ਜਾ ਸਕਦੀ।'

ਗਰੁਪ ਵਿਚ ਪੱਤਰਕਾਰਾਂ ਸਣੇ ਅਕਾਲੀ ਦਲ, ਜੀ ਕੇ ਹਮਾਇਤੀਆਂ  ਤੇ ਪੁਲਿਸ ਮਹਿਕਮੇ ਨਾਲ ਸਬੰਧਤ 224 ਦੇ ਕਰੀਬ ਜਣੇ ਜੁੜੇ ਹੋਏ ਹਨ, ਜਿਨ੍ਹਾਂ ਵਿਚ ਮਨਜੀਤ ਸਿੰਘ ਜੀ ਕੇ, ਅਕਾਲੀ ਦਲ ਦੇ ਕੁੱਝ ਸਾਬਕਾ ਕੌਂਸਲਰ ਤੇ ਕਈ ਅਹਿਮ ਅਹੁਦੇਦਾਰ ਵੀ ਹਨ।