11755 ਫੁੱਟ ਦੀ ਉਚਾਈ ‘ਤੇ ਖੁੱਲਿਆ ATM, ਮਿਲਣਗੀਆਂ ਇਹ ਸਹੂਲਤਾਂ

ਏਜੰਸੀ

ਜੀਵਨ ਜਾਚ, ਤਕਨੀਕ

ਇਹ ਅਜਿਹਾ ਪਹਿਲਾ ਏਟੀਐਮ ਹੈ ਜੋ ਸਮੁੰਦਰੀ ਤੱਲ ਤੋਂ 11,755 ਫੁੱਟ ਦੀ ਉਚਾਈ ‘ਤੇ ਸਥਿਤ ਹੈ।

ATM

ਨਵੀਂ ਦਿੱਲੀ: ਦੇਸ਼ ਦੇ ਵੱਡੇ ਪ੍ਰਾਈਵੇਟ ਐਚਡੀਐਫ਼ਸੀ ਬੈਂਕ ਨੇ ਕੇਦਾਰਨਾਥ ਵਿਚ ਏਟੀਐਮ ਖੋਲਿਆ ਹੈ। ਇਹ ਅਜਿਹਾ ਪਹਿਲਾ ਏਟੀਐਮ ਹੈ ਜੋ ਸਮੁੰਦਰੀ ਤੱਲ ਤੋਂ 11,755 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਕੇਦਾਰਨਾਥ ਮੰਦਿਰ ਵਿਚ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਇੱਥੇ ਏਟੀਐਮ ਦੀ ਸਹੂਲਤ ਮਿਲੇਗੀ। ਖ਼ਾਸ ਗੱਲ ਇਹ ਹੈ ਕਿ ਸ਼ਰਧਾਲੂ ਹਰੇਕ ਮੌਸਮ ਵਿਚ 24 ਘੰਟੇ ਇਸ ਦਾ ਫਾਇਦਾ ਲੈ ਸਕਦੇ ਹਨ।

ਬੈਂਕ ਅਨੁਸਾਰ ਇਹ ਏਟੀਐਮ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ 16 ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦੇਵੇਗਾ। ਪੈਸੇ ਕਢਵਾਉਣ ਤੋਂ ਇਲਾਵਾ ਲੋਕਾਂ ਨੂੰ ਇਸ ਏਟੀਐਮ ਤੋਂ ਬਿਲ, ਕ੍ਰੈਡਿਟ ਕਾਰਡ ਬਕਾਇਆ ਭੁਗਤਾਨ ਅਤੇ ਅਤੇ ਲੋਨ ਆਦਿ ਦੀਆਂ ਸਹੂਲਤਾਂ ਮਿਲਣਗੀਆਂ। ਇਸ ਏਟੀਐਮ ਨਾਲ ਗਾਹਕ ਪੈਸੇ ਵੀ ਜਮ੍ਹਾਂ ਕਰ ਸਕਣਗੇ। ਮੁਸ਼ਕਿਲ ਹਲਾਤਾਂ ਵਿਚ ਇਹ ਏਟੀਐਮ ਬੈਂਕ ਬ੍ਰਾਂਚ ਦੀ ਤਰ੍ਹਾਂ ਕੰਮ ਕਰੇਗਾ। ਕੇਦਾਰਨਾਥ ਮੰਦਰ ਗੜਵਾਲ ਹਿਮਾਲਿਅਨ ਰੇਂਜ ਵਿਚ ਸਥਿਤ ਹੈ। ਸ਼ਰਧਾਲੂਆਂ ਲਈ ਇਹ ਮੰਦਰ ਅਪ੍ਰੈਲ ਅਤੇ ਨਵੰਬਰ ਮਹੀਨੇ ਵਿਚ ਖੋਲਿਆ ਜਾਂਦਾ ਹੈ। 2018 ਵਿਚ ਕਰੀਬ 7.32 ਲੱਖ ਸ਼ਰਧਾਲੂਆਂ ਨੇ ਇੱਥੇ ਯਾਤਰਾ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।