ਵਾਟਸਐਪ ਦੇ ਇਸ ਫੀਚਰ ਨਾਲ ਪ੍ਰੇਸ਼ਾਨ ਹੋ ਸਕਦੇ ਹਨ ਯੂਜਰ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਸਟੈਂਟ ਮੈਸੇਜਿੰਗ ਐਪ ਵਾਟਸਐਪ ਇਸ ਸਾਲ ਕਈ ਅਪਡੇਟ ਲੈ ਕੇ ਆਇਆ ਹੈ। ਇਸ ਦੇ ਕਈ ਫੀਚਰ ਯੂਜਰ ਨੂੰ ਕਾਫ਼ੀ ਪਸੰਦ ਆਏ, ਜਦੋਂ ਕਿ ਕੁੱਝ ਨੂੰ ਯੂਜਰ ਨੇ ਪਸੰਦ ਨਹੀਂ ਕੀਤਾ। ...

WhatsApp

ਨਵੀਂ ਦਿੱਲੀ (ਭਾਸ਼ਾ) : ਇੰਸਟੈਂਟ ਮੈਸੇਜਿੰਗ ਐਪ ਵਾਟਸਐਪ ਇਸ ਸਾਲ ਕਈ ਅਪਡੇਟ ਲੈ ਕੇ ਆਇਆ ਹੈ। ਇਸ ਦੇ ਕਈ ਫੀਚਰ ਯੂਜਰ ਨੂੰ ਕਾਫ਼ੀ ਪਸੰਦ ਆਏ, ਜਦੋਂ ਕਿ ਕੁੱਝ ਨੂੰ ਯੂਜਰ ਨੇ ਪਸੰਦ ਨਹੀਂ ਕੀਤਾ। ਵਾਟਸਐਪ ਦੇ ਸਟਿਕਰ ਫੀਚਰ ਨੂੰ ਕਰੋੜਾਂ ਯੂਜਰ ਵੱਲੋਂ ਸੱਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਪਰ ਹੁਣ ਜੋ ਅਪਡੇਟ ਕੰਪਨੀ ਲਿਆਉਣ ਜਾ ਰਹੀ ਹੈ ਹੋ ਸਕਦਾ ਹੈ ਉਸ ਨੂੰ ਤੁਸੀਂ ਪਸੰਦ ਵੀ ਨਾ ਕਰੋ ਅਤੇ ਪ੍ਰੇਸ਼ਾਨ ਹੋ ਜਾਓ। ਦਰਅਸਲ ਖ਼ਬਰ ਆਈ ਸੀ ਕਿ ਛੇਤੀ ਹੀ ਵਾਟਸਐਪ ਯੂਜਰ ਦੇ ਸਟੇਟਸ ਫੀਚਰ ਵਿਚ ਇਸ਼ਤਿਹਾਰ ਦਿਖਾਏਗਾ।

ਅਜਿਹਾ ਹੋਣ 'ਤੇ ਤੁਹਾਡਾ ਸਟੇਟਸ ਕੰਪਨੀ ਲਈ ਕਮਾਈ ਦਾ ਵੱਡਾ ਜ਼ਰੀਆ ਬਣ ਜਾਵੇਗਾ। ਰਿਪੋਰਟ ਦੇ ਅਨੁਸਾਰ ਵਾਟਸਐਪ ਅਪਣੇ ਯੂਜਰ ਦੇ ਸਟੇਟਸ ਵਿਚ ਇਸ਼ਤਿਹਾਰ ਦਿਖਾਏਗਾ। ਜਦੋਂ ਤੋਂ ਇਹ ਖਬਰ ਆਈ ਹੈ ਤਾਂ ਇਸ 'ਤੇ ਯੂਜਰ ਦੀਆਂ ਵੱਖ - ਵੱਖ ਤਰ੍ਹਾਂ ਦੀਆਂ ਪ੍ਰਤੀਕਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ 'ਤੇ WaBetaInfo ਨੇ ਅਪਣੇ ਟਵਿਟਰ ਪੇਜ਼ 'ਤੇ ਇਸ ਨੂੰ ਲੈ ਕੇ ਸਵਾਲ ਕੀਤਾ ਕਿ ਵਾਟਸਐਪ ਸਟੇਟ ਦੇ ਵਿਚ ਜਲਦੀ ਇਸ਼ਤਿਹਾਰ ਵਿਖਾਈ ਦੇਣਗੇ।

WaBetaInfo ਦੇ ਵੱਲੋਂ ਕੀਤੇ ਗਏ ਇਸ ਸਵਾਲ 'ਤੇ 60 ਫ਼ੀਸਦੀ ਯੂਜਰ ਨੇ ਕਿਹਾ ਕਿ ਉਹ ਵਾਟਸਐਪ ਯੂਜ ਕਰਦੇ ਰਹਿਣਗੇ, ਜਦੋਂ ਕਿ 40 ਫ਼ੀਸਦੀ ਨੇ ਇਸ 'ਤੇ ਕਿਹਾ ਕਿ ਉਹ ਵਾਟਸਐਪ ਨੂੰ ਯੂਜ ਕਰਨਾ ਛੱਡ ਦੇਣਗੇ।

ਵਾਟਸਐਪ ਦੀ ਇਸ਼ਤਿਹਾਰ ਸਰਵਿਸ ਦੀ ਸ਼ੁਰੂਆਤ ਨਵੇਂ ਸਾਲ 'ਤੇ ਹੋਣ ਦੀ ਉਮੀਦ ਹੈ। ਦੁਨੀਆਭਰ ਵਿਚ ਵਾਟਸਐਪ ਦੇ ਕਰੀਬ ਡੇਢ ਅਰਬ ਯੂਜਰ ਹਨ ਅਤੇ ਹਲੇ ਇਸ ਉੱਤੇ ਕੋਈ ਇਸ਼ਤਿਹਾਰ ਨਹੀਂ ਹੁੰਦਾ ਹੈ। ਕਈ ਮੀਡੀਆ ਰਿਪੋਟਰਸ ਵਿਚ ਵੀ ਇਹ ਦਾਅਵਾ ਕੀਤਾ ਜਾ ਚੁੱਕਿਆ ਹੈ ਕਿ ਛੇਤੀ ਵਟਸਐਪ ਇਸ਼ਤਿਹਾਰ ਰਾਹੀਂ ਪੈਸੇ ਕਮਾਏਗਾ।

ਮੀਡੀਆ ਰਿਪੋਟਰਸ ਦੇ ਅਨੁਸਾਰ ਵਾਟਸਐਪ ਦਾ ਇਸ਼ਤਿਹਾਰ ਵੀਡੀਓ ਫਾਰਮੈਟ ਵਿਚ ਹੋਵੇਗਾ। ਇਹ ਉਸੀ ਤਰ੍ਹਾਂ ਕੰਮ ਕਰੇਗਾ ਜਿਵੇਂ ਇੰਸਟਾਗਰਾਮ ਸਟੋਰੀਜ ਵਿਚ ਹੁੰਦਾ ਹੈ। ਫੇਸਬੁਕ ਨੇ ਜੂਨ ਵਿਚ ਇੰਸਟਾਗਰਾਮ ਸਟੋਰੀਜ ਵਿਚ ਇਸ਼ਤਿਹਾਰ ਦੀ ਸ਼ੁਰੂਆਤ ਕੀਤੀ ਸੀ। ਵਟਸਐਪ ਸਟੇਟਸ ਵਿਚ ਯੂਜਰ ਨੂੰ ਮੈਸੇਜ਼, ਫੋਟੋ, ਵੀਡੀਓ ਸ਼ੇਅਰ ਕਰਨ ਦੀ ਸਹੂਲਤ ਮਿਲਦੀ ਹੈ, ਜੋ 24 ਘੰਟੇ ਤੋਂ ਬਾਅਦ ਅਪਣੇ ਆਪ ਹੱਟ ਜਾਂਦੀ ਹੈ।