2019 ਦੀਆਂ ਲੋਕ ਸਭਾ ਚੋਣਾਂ ਲਈ ਵਾਟਸਐਪ ਨੂੰ ਆਪਣਾ ਹਥਿਆਰ ਬਣਾਏਗਾ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2019 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਨੂੰ ਉੱਚ ਤਕਨੀਕੀ ਬਣਾਉਣ ਲਈ ਭਾਰਤੀ ਜਨਤਾ ਪਾਰਟੀ...

P.M Narendra Modi

ਨਵੀਂ ਦਿੱਲੀ : 2019 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਨੂੰ ਉੱਚ ਤਕਨੀਕੀ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਹੁਣ ਤੋਂ ਹੀ ਪੂਰੀ ਯੋਜਨਾ ਬਣਾਉਣ ਲੱਗੀ ਹੈ। ਇਸ ਲਈ ਇਸ ਵਾਰ ਵਾਟਸਐਪ ਨੂੰ ਚੋਣਾਂ ਦੇ ਪ੍ਰਚਾਰ ਦਾ ਹਥਿਆਰ ਦੇ ਤੌਰ ਉਤੇ ਇਸਤੇਮਾਲ ਕੀਤਾ ਜਾਵੇਗਾ ਅਤੇ ਇਸ ਦੇ ਦੁਆਰਾ ਆਮ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਲਈ ਤਕਰੀਬਨ 9 ਲੱਖ ਸੈੱਲ ਫੋਨ ਮੁੱਖ ਬਣਾਏ ਜਾਣਗੇ।