ਹੁਣ ਲੋੜਵੰਦ 144 ਰੁਪਏ ਵਿਚ ਖਰੀਦ ਸਕਦੇ ਹਨ ਇਹ ਮੋਬਾਇਲ ਫੋਨ, ਜਾਣੋ ਇਸ ਦੇ ਫੀਚਰਾਂ ਬਾਰੇ

ਏਜੰਸੀ

ਜੀਵਨ ਜਾਚ, ਤਕਨੀਕ

ਸਾਲ 2017 ਵਿਚ ਲਾਂਚ ਕੀਤਾ ਗਿਆ ਸੀ ਇਹ ਮੋਬਾਇਲ ਫੋਨ

File Photo

ਨਵੀਂ ਦਿੱਲੀ : ਨਵੇਂ ਸਾਲ ਉੱਤੇ ਰਿਲਾਇੰਸ ਦੇ ਜਿਓ ਫੋਨ2 ਨੂੰ ਸਸਤੇ ਵਿਚ ਖਰਦੀਣ ਦਾ ਹੁਣ ਇਕ ਸੁਨਹਿਰੀ ਮੌਕਾ ਮਿਲ ਰਿਹਾ ਹੈ। ਦਰਅਸਲ ਇਸ ਫੋਨ ਨੂੰ ਸਸਤੇ ਵਿਚ ਹੀ ਭਾਵ 141 ਰੁਪਏ ਵਿਚ ਹੀ ਘਰ ਲਿਆਇਆ ਜਾ ਸਕਦਾ ਹੈ।

ਇਸ ਫੋਨ ਦੀ ਅਸਲ ਕੀਮਤ 2,999 ਰੁਪਏ ਹੈ ਪਰ ਜਿਓ ਡਾਟ ਕਾਮ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸ਼ਾਨਦਾਰ ਫੋਨ ਨੂੰ ਈਐਮਆਈ 'ਤੇ ਘਰ ਲਿਆਇਆ ਜਾ ਸਕਦਾ ਹੈ ਅਤੇ ਈਐਮਆਈ ਸਿਰਫ 141 ਰੁਪਏ ਹੋਵੇਗੀ।

ਰਿਲਾਇੰਸ ਜਿਓ ਵੱਲੋਂ ਫੋਨ ਨੂੰ ਸਾਲ 2017 ਵਿਚ ਲਾਂਚ ਕੀਤਾ ਗਿਆ ਸੀ। ਇਹ ਡਬਲ ਸਿਮ ਵਾਲਾ ਫੋਨ ਹੈ । JioPhone2 ਵਿਚ ਕੀਬਾਰਡ ਦੇ ਨਾਲ ਹੋਰੀਜੈਂਟਲ ਸਕਰੀਨ ਡਿਸਪਲੇਅ ਦਿੱਤਾ ਗਿਆ ਹੈ। ਇਸ ਫੋਨ ਵਿਚ 2.4 ਇੰਚ ਦੀ ਡਿਸਪਲੇਅ ਦਿੱਤੀ ਗਈ ਹਨ ਨਾਲ ਹੀ ਗ੍ਰਾਹਕਾਂ ਨੂੰ ਇਸ ਵਿਚ ਚਾਰ ਜੀਬੀ ਇੰਟਰਨਲ ਮੈਮੋਰੀ ਅਤੇ 512 ਐਮਬੀ ਰੈਮ ਦਿੱਤੀ ਗਈ ਹੈ। ਮੈਮੋਰੀ ਐਸਡੀ ਕਾਰਡ ਰਾਹੀਂ ਵਧਾ ਕੇ 128 ਜੀਬੀ ਤੱਕ ਕੀਤਾ ਜਾ ਸਕਦਾ ਹੈ।

ਫੋਨ ਵਿਚ 2 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ ਜਦਕਿ ਸੈਲਫੀ ਲਈ ਗ੍ਰਾਹਕਾਂ ਨੂੰ ਵੀਜੀਏ ਕੈਮਰਾ ਮਿਲਦਾ ਹੈ। ਇਹ ਫੋਨ ਵਾਈਫਾਈ,ਜੀਪੀਐ, ਅਤੇ ਐਫ ਐਮ ਨਾਲ ਲੈਸ ਹੈ। ਯੂਜ਼ਰ ਨੂੰ ਐਚਡੀ ਵੋਈਸ ਕਾਲਿੰਗ ਦਾ ਸਹੂਲਤ ਵੀ ਮਿਲਦੀ ਹੈ। ਫੋਨ ਵਿਚ 2 ਹਜ਼ਾਰ ਐਮਏਐਚ ਬੈਟਰੀ ਦਿੱਤੀ ਗਈ ਹੈ। ਫੋਨ ਵਿਚ ਯੂ-ਟਿਊਬ ਸਮੇਤ ਵਟਸਐਪ ਵਰਗੇ ਫੀਚਰ ਵੀ ਹਨ। ਇਸ ਫੋਨ ਵਿਚ 24 ਭਾਰਤੀ ਭਾਸ਼ਾਵਾਂ ਮਿਲਦੀਆਂ ਹਨ।