ਪ੍ਰਮਾਣੂ ਹਥਿਆਰ ਲਿਜਾ ਸਕਣ ਵਾਲੀ ਅਗਨੀ-5 ਮਿਜ਼ਾਈਲ ਦੀ ਸਫ਼ਲ ਪਰਖ

ਏਜੰਸੀ

ਜੀਵਨ ਜਾਚ, ਤਕਨੀਕ

ਭਾਰਤ ਦੀ ਸਵਦੇਸ਼ੀ ਤਕਨੀਕ ਨਾਲ ਵਿਕਸਿਤ ਪ੍ਰਮਾਣੂ ਹਥਿਆਰ ਲਿਜਾ ਸਕਣ ਅਤੇ ਹੁਣ ਤਕ ਦੀ ਸੱਭ ਤੋਂ ਵੱਧ ਦੂਰੀ ਭਾਵ 5000 ਕਿਲੋਮੀਟਰ ਤੈਅ ਕਰਨ ਵਾਲੀ ਅਗਨ-5 ਮਿਜ਼ਾਈਲ ਦੀ ਅੱਜ...

ballistic missile Agni-5

ਬਾਲੇਸ਼ਵਰ, 3 ਜੂਨ : ਭਾਰਤ ਦੀ ਸਵਦੇਸ਼ੀ ਤਕਨੀਕ ਨਾਲ ਵਿਕਸਿਤ ਪ੍ਰਮਾਣੂ ਹਥਿਆਰ ਲਿਜਾ ਸਕਣ ਅਤੇ ਹੁਣ ਤਕ ਦੀ ਸੱਭ ਤੋਂ ਵੱਧ ਦੂਰੀ ਭਾਵ 5000 ਕਿਲੋਮੀਟਰ ਤੈਅ ਕਰਨ ਵਾਲੀ ਅਗਨ-5 ਮਿਜ਼ਾਈਲ ਦੀ ਅੱਜ ਉੜੀਸਾ ਦੇ ਤਟ 'ਤੇ ਪਰਖ ਕੀਤੀ ਗਈ ਜੋ ਸਫ਼ਲ ਰਹੀ। ਰਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਜ਼ਮੀਨ ਤੋਂ ਜ਼ਮੀਨ ਉਪਰ ਮਾਰ ਕਰਨ ਦੇ ਸਮਰੱਥ ਇਸ ਮਿਜ਼ਾਈਲ ਦੀ ਪਰਖ ਅੱਜ ਸਵੇਰੇ 9. 48 ਵਜੇ ਬੰਗਾਲ ਦੀ ਖਾੜੀ ਵਿਚ ਤੱਟ ਨੇੜੇ ਪੈਂਦੇ ਡਾ. ਅਬਦੁਲ ਕਲਾਮ ਦੀਪ ਉਪਰ ਏਕੀਕ੍ਰਿਤ ਪਰੀਖਣ ਰੇਂਜ ਦੇ ਲਾਂਚ ਪੈਡ-4 ਤੋਂ ਮੋਬਾਈਲ ਲਾਂਚ ਦੀ ਮਦਦ ਨਾਲ ਇਸ ਨੂੰ ਲਾਂਚ ਕੀਤਾ ਗਿਆ।

ਸੂਤਰਾਂ ਅਨੁਸਾਰ ਇਸ ਅਤਿ ਆਧੁਨਿਕ ਮਿਜ਼ਾਈਲ ਦੀ ਇਹ ਛੇਵੀਂ ਪਰਖ ਸੀ ਜੋ ਪੂਰੀ ਤਰ੍ਹਾਂ ਸਫ਼ਲ ਰਹੀ। ਪਰਖ ਦੌਰਾਨ ਮਿਜ਼ਾਇਲ ਨੇ ਨਿਰਧਾਰਤ ਦੂਰੀ ਤੈਅ ਕੀਤੀ ਤੇ ਸਾਰੇ ਮਿਆਰਾਂ ਉਪਰ ਖਰੀ ਉਤਰੀ। ਇਹ ਵੀ ਪਤਾ ਲੱਗਾ ਹੈ ਕਿ ਇਸ ਨੂੰ ਤਿਆਰ ਕਰਨ ਵਾਲਾ ਡੀਆਰਡੀਓ ਇਕ ਜਾਂ ਦੋ ਮਹੀÎਨਿਆਂ ਵਿਚ ਇਸ ਦੀ ਫ਼ੌਜੀ ਮੰਤਵਾਂ ਵਾਸਤੇ ਤਾਇਨਾਤੀ ਨੂੰ ਹਰੀ ਝੰਡੀ ਦੇਣ ਵਾਲਾ ਹੈ। ਪਰਖ ਲਈ ਲਾਂਚ ਕਰਨ ਬਾਅਦ ਇਸ ਦੀ ਰਾਡਾਰ ਤੇ ਸਾਰੇ ਟ੍ਰੈਕਿੰਗ ਉਪਕਰਨਾਂ ਤੇ ਨਿਗਰਾਨੀ ਸਟੇਸ਼ਨਾਂ ਤੋਂ ਮਿਜ਼ਾਈਲ ਦੇ ਹਵਾ ਵਿਚ ਪ੍ਰਦਰਸ਼ਨ ਦੀ ਨਿਗਰਾਨੀ ਰੱਖੀ ਗਈ ਸੀ। (ਏਜੰਸੀ)