ਹਬਰਟ ਸੇਸਿਲ ਬੂਥ ਨੇ ਬਣਾਇਆ ਪਹਿਲਾ ਵੈਕਿਊਮ ਕਲੀਨਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਗੂਗਲ ਡੂਡਲ ਨੇ 4 ਜੁਲਾਈ ਬੁੱਧਵਾਰ ਨੂੰ ਅਪਣਾ ਡੂਡਲ ਬ੍ਰੀਟਿਸ਼ ਇੰਜਿਨਿਅਰ Hubert Cecil Booth ਨੂੰ ਸਮਰਪਤ ਕੀਤਾ ਹੈ। ਹਬਰਟ ਸੇਸਿਲ ਬੂਥ ਨੇ ਪਹਿਲਾਂ ਪਾਵਰਡ ਵੈਕਿਊਮ...

Google Doodle Hubert Cecil Booth, inventor of vacuum cleaner

ਨਵੀਂ ਦਿੱਲੀ : ਗੂਗਲ ਡੂਡਲ ਨੇ 4 ਜੁਲਾਈ ਬੁੱਧਵਾਰ ਨੂੰ ਅਪਣਾ ਡੂਡਲ ਬ੍ਰੀਟਿਸ਼ ਇੰਜਿਨਿਅਰ Hubert Cecil Booth ਨੂੰ ਸਮਰਪਤ ਕੀਤਾ ਹੈ। ਹਬਰਟ ਸੇਸਿਲ ਬੂਥ ਨੇ ਪਹਿਲਾਂ ਪਾਵਰਡ ਵੈਕਿਊਮ ਕਲੀਨਰ ਦੀ ਖੋਜ ਕੀਤੀ ਸੀ। ਇਹਨਾਂ ਦੀ ਖੋਜ ਤੋਂ ਪਹਿਲਾਂ ਦੇ ਵੈਕਿਊਮ ਕਲੀਨਰ ਮਿੱਟੀ ਨੂੰ ਸੋਕਦੇ ਨਹੀਂ ਸਨ ਸਗੋਂ ਪ੍ਰੈਸ਼ਰ ਤੋਂ ਦੂਰ ਕਰਦੇ ਸਨ। ਅੱਜ ਇਹਨਾਂ ਦੀ 147ਵੀ ਜਨਮਮਿਤੀ ਹੈ। ਅਜੋਕਾ ਗੂਗਲ ਡੂਡਲ ਇਕ ਐਨਿਮੇਟਿਡ ਡੂਡਲ ਹੈ।

ਇਸ ਦੇ ਦੋ ਹਿਸੇ ਹਨ। ਖਬੇ ਪਾਸੇ ਇਕ ਵਿਅਕਤੀ ਫਰਸ਼ ਉਤੇ ਪਿਆ ਕੂੜਾ ਸਾਫ਼ ਕਰ ਰਿਹਾ ਹੈ ਅਤੇ ਸੱਜੇ ਪਾਸੇ ਵਿਚ ਇਕ ਘੋੜਾ ਗੱਡੀ ਖੜੀ ਹੈ।  ਇਸ ਡੂਡਲ 'ਤੇ ਕਲਿਕ ਕਰਦੇ ਹੀ ਇਨ੍ਹਾਂ ਤੋਂ ਜੁਡ਼ੀ ਸਟੋਰੀਜ਼ ਦਾ ਪੇਜ ਓਪਨ ਹੋ ਜਾਂਦਾ ਹੈ। ਬੂਥ ਦੀ ਖੋਜ ਤੋਂ ਪਹਿਲਾਂ ਦੇ ਵੈਕਿਊਮ ਕਲੀਨਰਜ਼ ਮਿੱਟੀ ਨੂੰ ਸੋਖਦੇ ਨਹੀਂ ਸਨ ਸਗੋਂ ਪ੍ਰੈਸ਼ਰ ਨਾਲ ਦੂਰ ਕਰ ਦਿੰਦੇ ਸਨ। ਹਬਰਟ ਸੇਸਿਲ ਬੂਥ ਦਾ ਜਨਮ 4 ਜੁਲਾਈ 1871 ਨੂੰ ਇੰਗਲੈਂਡ ਦੇ ਗਲਾਸੇਸਟਰ ਵਿਚ ਹੋਇਆ ਸੀ।

ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਗਲਾਸੇਸਟਰ ਕੰਟਰੀ ਸਕੂਲ ਅਤੇ ਗਲਾਸੇਸਟਰ ਕਾਲਜ ਵਿਚ ਹੋਈ। 18 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਸੈਂਟਰਲ ਟੈਕਨਿਕਲ ਕਾਲਜ, ਲੰਦਨ ਦਾ ਦਾਖਲ ਪ੍ਰਿਖਿਆ ਪਾਸ ਕਰ ਲਿਆ ਸੀ। ਇਸ ਨੂੰ ਅੱਜ ਸਿਟੀ ਐਂਡ ਗਿਲਡਸ ਇੰਜਿਨਿਅਰਿੰਗ ਕਾਲਜ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਕਾਲਜ ਖਤਮ ਹੁੰਦੇ ਹੀ ਉਨ੍ਹਾਂ ਨੂੰ ਉਸ ਸਮੇਂ ਅਪਣੇ ਇੰਜਿਨਿਅਰਸ ਲਈ ਸਿਆਣੀ ਜਾਣ ਵਾਲੀ ਮਾਡਸਲੇ ਨਾਮ ਦੀ ਕੰਪਨੀ ਵਿੱਚ ਨੌਕਰੀ ਮਿਲੀ।

ਬਾਅਦ ਵਿਚ ਉਹ ਬ੍ਰੀਟਿਸ਼ ਵੈਕਿਊਮ ਕਲਿਨਰ ਐਂਡ ਇੰਜਿਨਿਅਰਿੰਗ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵੀ ਬਣੇ। 1884 ਤੋਂ 1898 ਵਿਚ ਉਨ੍ਹਾਂ ਨੇ ਲੰਦਨ ਅੰਮਿਉਜ਼ਮੈਂਟ ਪਾਰਕ ਦੇ ਫੇਰੀ ਵੀਲਸ ਨੂੰ ਡਿਜ਼ਾਇਨ ਕੀਤਾ। ਬੈਲਜੀਅਮ ਵਿਚ ਉਨ੍ਹਾਂ ਨੇ ਸਟੀਲ ਫੈਕਟਰੀ ਦੀ ਪੂਰਾ ਡਿਜ਼ਾਇਨ ਬਣਾਇਆ। ਬੂਥ ਨੇ 1903 ਤੋਂ 1940 ਤੱਕ ਲਗਾਤਾਰ ਇੰਜਿਨਿਅਰਿੰਗ ਦਾ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਟੀਲ ਰੇਲਵੇ ਬ੍ਰਿਜ, ਫੈਕਟਿਰੀ ਅਤੇ ਕਈ ਉਸਾਰੀ ਕੰਮਾਂ ਲਈ ਡਿਜ਼ਾਇਨ ਬਣਾਏ। ਦਸ ਦਈਏ, ਬੂਥ ਦੀ ਮੌਤ 14 ਜਨਵਰੀ 1955 ਨੂੰ ਇੰਗਲੈਂਡ ਦੇ ਕ੍ਰਾਇਡਾਨ ਵਿਚ ਹੋਈ।