'ਗੂਗਲ' ਵੀ ਰੱਖਦੈ ਆਪਣੇ ਸਪੈਸ਼ਲਿਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਨਿਊਜ਼ੀਲੈਂਡ ਵਾਸੀ ਸ. ਬਲਵਿੰਦਰ ਸਿੰਘ ਗੂਗਲ ਮੁਕਾਬਲੇ 'ਚ ਦੂਜੀ ਵਾਰ ਬਣੇ 'ਗੂਗਲ ਐਡਵਰਡਜ਼ ਸਪੈਸ਼ਲਿਸਟ'

Google will also keep its own specialist

ਆਕਲੈਂਡ 20 ਜੂਨ  (ਹਰਜਿੰਦਰ ਸਿੰਘ ਬਸਿਆਲਾ)-ਵਪਾਰ ਸ਼ੁਰੂ ਕਰਨਾ ਜਿੱਥੇ ਚੁਣੌਤੀ ਭਰਿਆ ਕੰਮ ਹੁੰਦਾ ਹੈ ਉਥੇ ਵਪਾਰ ਨੂੰ ਸਫਲਤਾ ਪੂਰਵਕ ਚਲਾਈ ਰੱਖਣਾ ਵੀ ਕਾਰੀਗਰੀ ਦਾ ਕੰਮ ਹੁੰਦਾ ਹੈ। ਅੱਜ ਦੇ ਆਧੁਨਿਕ ਯੁੱਗ ਦੇ ਵਿਚ ਹਰ ਵਿਅਕਤੀ ਹਰ ਖੇਤਰ ਦੇ ਵਿਚ ਮਾਹਿਰ ਨਹੀਂ ਹੁੰਦਾ ਪਰ ਜੇਕਰ ਉਸਦੇ ਸੰਪਰਕ ਵਿਚ ਕੋਈ ਹੁਨਰਮੰਦ ਆ ਜਾਵੇ ਤਾਂ ਵਪਾਰਕ ਗੱਡੀ ਕਦੀ ਵੀ ਲੀਹ ਤੋਂ ਥੱਲੇ ਨਹੀਂ ਉਤਰਦੀ। ਅੱਜ ਵੱਡੇ-ਵੱਡੇ ਬਿਜ਼ਨਸ 'ਆਨ ਲਾਈਨ' ਇਸ਼ਤਿਹਾਰਬਾਜ਼ੀ ਦੇ ਸਹਾਰੇ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੇ ਹਨ ਇਹ ਇਸ਼ਤਿਹਾਰ ਕਿਹੋ ਜਿਹੇ ਹੋਣ?

ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਖੁਸ਼ੀ ਹੋਵੇਗੀ ਕਿ ਇਕ ਗੁਰਸਿੱਖ ਨੌਜਵਾਨ ਬਲਵਿੰਦਰ ਸਿੰਘ ਨੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਹੋਏ 'ਗੂਗਲ ਐਡਵਰਡਜ਼' ਮੁਕਾਬਲੇ ਦੇ ਵਿਚ ਭਾਗ ਲਿਆ, 6 ਔਖੀਆਂ ਪ੍ਰੀਖਿਆਵਾਂ ਦੇ ਵਿਚ ਪਾਸ ਕੇ 'ਗੂਗਲ ਐਡਵਰਡਜ਼ ਸਪੈਸ਼ਲਿਸਟ' ਦਾ ਖਿਤਾਬ ਦੂਜੀ ਵਾਰ ਆਪਣੇ ਨਾਂਅ ਕੀਤਾ।