ਸਮਾਰਟਫੋਨ ਦੇ ਖਾਤਰ ਉਂਗਲ ਤੱਕ ਕੁਰਬਾਨ ਕਰ ਸਕਦੇ ਹਨ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮੋਬਾਈਲ ਦੀ ਆਦਤ ਨੂੰ ਲੈ ਕੇ ਦੁਨਿਆਂ ਭਰ ਵਿਚ ਬਹਿਸ ਜਾਰੀ ਹੈ। ਕੁੱਝ ਲੋਕ ਇਸ ਦੇ ਲਈ ਸਮਾਰਟਫੋਨ ਕੰਪਨੀ ਨੂੰ ਜ਼ਿੰਮੇਵਾਰ ਦਸਦੇ ਹਨ ਤਾਂ ਕੁੱਝ ਕਹਿੰਦੇ ਹਨ ਕਿ ਇਸ ਭੈੜੀ...

Mobile users

ਮੋਬਾਈਲ ਦੀ ਆਦਤ ਨੂੰ ਲੈ ਕੇ ਦੁਨਿਆਂ ਭਰ ਵਿਚ ਬਹਿਸ ਜਾਰੀ ਹੈ। ਕੁੱਝ ਲੋਕ ਇਸ ਦੇ ਲਈ ਸਮਾਰਟਫੋਨ ਕੰਪਨੀ ਨੂੰ ਜ਼ਿੰਮੇਵਾਰ ਦਸਦੇ ਹਨ ਤਾਂ ਕੁੱਝ ਕਹਿੰਦੇ ਹਨ ਕਿ ਇਸ ਭੈੜੀ ਆਦਤ ਲਈ ਅਪਣੇ ਆਪ ਲੋਕ ਹੀ ਜ਼ਿੰਮੇਵਾਰ ਹਨ। ਆਦਤ ਕਿੰਨਾ ਵੱਧ ਚੁੱਕਿਆ ਹੈ ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕ ਇਸ ਦੇ ਲਈ ਅਪਣੀ ਉਂਗਲ ਤੱਕ ਕਟਵਾਉਣ ਨੂੰ ਤਿਆਰ ਹਨ। ਇੰਨਾ ਹੀ ਨਹੀਂ ਲੋਕ ਅਪਣੇ ਸਮਾਰਟਫੋਨ ਦੇ ਬਦਲੇ ਨਹਾਉਣਾ, ਸ਼ਰਾਬ ਛੱਡਣ ਨੂੰ ਤਿਆਰ ਹਨ। ਯੂਕੇ ਬੇਸਡ ਐਪ ਡਿਵੈਲਪਮੈਂਟ ਕੰਪਨੀ ਟੈਪੇਬਲ ਨੇ ਮੋਬਾਇਲ ਦੀ ਮਾੜੀ ਆਦਤ ਤੋਂ ਸਬੰਧਤ ਇਕ ਸਰਵੇ ਕਰਵਾਇਆ ਸੀ।

ਇਸ ਦੇ ਲਈ ਉਨ੍ਹਾਂ ਨੇ 18-34 ਦੀ ਉਮਰ ਦੇ ਕਰੀਬ 500 ਲੋਕਾਂ ਤੋਂ ਇਹ ਸਵਾਲ ਕੀਤਾ ਕਿ ਉਹ ਅਪਣੇ ਸਮਾਰਟਫੋਨ ਦੇ ਬਦਲੇ ਕੀ ਛੱਡ ਸਕਦੇ ਹੈ। ਇਸ ਦੇ ਜਵਾਬ ਵਿਚ 23 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਉਹ ਸਮਾਰਟਫੋਨ ਦੇ ਖਾਤਰ ਅਪਣੀ ਪੰਜ ਸੈਂਸੇਜ ਵਿਚੋਂ ਕਿਸੇ ਵੀ ਇਕ ਨੂੰ ਛਡਣ ਨੂੰ ਤਿਆਰ ਹਨ। ਉਥੇ ਹੀ 38 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਜੇਕਰ ਮੋਬਾਇਲ ਅਤੇ ਸ਼ਰਾਬ ਵਿਚੋਂ ਕਿਸੇ ਇਕ ਨੂੰ ਚੁਣਨਾ ਪਿਆ ਤਾਂ ਉਹ ਮੋਬਾਇਲ ਨੂੰ ਚੁਣਨਗੇ।  15 ਫ਼ੀ ਸਦੀ ਲੋਕ ਅਜਿਹੇ ਵੀ ਰਹੇ ਜੋ ਅਪਣੇ ਮੋਬਾਇਲ ਦੇ ਖਾਤਰ ਕੁਛ ਵੀ ਛੱਡਣ ਅਤੇ 10 ਫ਼ੀ ਸਦੀ ਉਂਗਲ ਕਟਵਾਉਣ ਨੂੰ ਤਿਆਰ ਮਿਲੇ।  

ਇਕ ਮਹਿਲਾ ਮੋਬਾਇਲ ਯੂਜ਼ਰ ਨੇ ਕਿਹਾ ਕਿ ਮੈਂ ਅਪਣੇ ਮੋਬਾਇਲ ਤੋਂ ਬਿਨਾਂ ਨਹੀਂ ਰਹਿ ਸਕਦੀ। ਇਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਸ ਤੋਂ ਬਿਨਾਂ ਮੈਂ ਜ਼ਿੰਦਗੀ ਸੋਚ ਵੀ ਨਹੀਂ ਸਕਦੀ। ਮੋਬਾਇਲ ਤੋਂ ਬਿਨਾਂ ਮੇਰੇ ਲਈ ਟ੍ਰੈਵਲਿੰਗ ਜਾਂ ਸੋਸ਼ਲ ਲਾਇਫ ਬੇਕਾਰ ਹੈ। ਇਹ ਸੱਭ ਕੁੱਝ ਸਮਾਰਟਫੋਨ ਉਤੇ ਕਾਫ਼ੀ ਨਿਰਭਰ ਹੈ। ਇਸੇ ਤਰ੍ਹਾਂ ਦੇ ਸਰਵੇ ਯੂਐਸ ਵਿਚ ਸਥਿਤ ਐਪ - ਬੇਸਡ ਸਰਵਿਸ ਵਿਜਿਬਲ ਨੇ ਕਰਵਾਇਆ। 18 - 34 ਦੀ ਉਮਰ ਦੇ 1,180 ਲੋਕਾਂ ਦੇ ਵਿਚ ਹੋਏ ਇਸ ਸਰਵੇ ਵਿਚ ਸਾਹਮਣੇ ਆਇਆ ਕਿ 41 ਫ਼ੀ ਸਦੀ ਲੋਕ ਮੋਬਾਇਲ ਦੇ ਖਾਤਰ ਇਕ ਹਫ਼ਤੇ ਤੱਕ ਸ਼ੈਂਪੂ ਕਰਨਾ ਛੱਡ ਸਕਦੇ ਹਨ।

54 ਫ਼ੀ ਸਦੀ ਨੇ ਕਿਹਾ ਕਿ ਉਹ ਅਪਣੇ ਸਮਾਰਟਫੋਨ ਦੇ ਖਾਤਰ ਫ਼ਿਲਮ ਅਤੇ ਟੀਵੀ ਦੇਖਣਾ ਛੱਡ ਸਕਦੇ ਹਨ, ਜਦੋਂ ਕਿ 28 ਫ਼ੀ ਸਦੀ ਅਜਿਹੇ ਰਹੇ ਜੋ ਅਪਣੇ ਪਾਲਤੂ ਜਾਨਵਰ, 23 ਫ਼ੀ ਸਦੀ ਕੈਫੀਨ ਅਤੇ 17 ਫ਼ੀ ਸਦੀ ਲੋਕ ਟੂਥਬ੍ਰਸ਼ ਛੱਡਣ ਨੂੰ ਤਿਆਰ ਮਿਲੇ। ਅੱਜ ਕੱਲ ਦੇ ਸਮਾਰਟਫੋਨ ਦੀਆਂ ਸਮਰਥਾ ਨੂੰ ਦੇਖਦੇ ਹੋਏ ਲੋਕਾਂ ਦੇ ਜ਼ਰੀਏ ਦੂਜੀ ਚੀਜ਼ਾਂ ਨੂੰ ਛੱਡ ਮੋਬਾਇਲ ਨੂੰ ਚੁਣਨਾ ਹੈਰਾਨ ਕਰਨ ਵਾਲਾ ਨਹੀਂ ਹੈ। ਹਾਲਾਂਕਿ, ਇਹਨਾਂ ਨਤੀਜਿਆਂ ਵਿਚ ਇਹ ਰੋਚਕ ਗੱਲ ਸਾਹਮਣੇ ਆਈ ਕਿ ਮੋਬਾਇਲ ਜੋ ਕਦੇ ਲਗਜ਼ਰੀ ਹੋਇਆ ਕਰਦਾ ਸੀ ਉਹ ਹੁਣ ਕਿਸ ਤਰ੍ਹਾਂ ਨਾਲ ਜ਼ਰੂਰਤ ਦਾ ਰੂਪ ਲੈ ਚੁੱਕਿਆ ਹੈ।