ਇਸ ਤਰੀਕੇ ਤੁਸੀਂ ਵੀ ਬੰਦ ਲੈਪਟਾਪ ਨਾਲ ਕਰ ਸਕਦੇ ਹੋ ਮੋਬਾਈਲ ਚਾਰਜ
ਅਕਸਰ ਲੋਕ ਯਾਤਰਾ ਦੇ ਸਮੇਂ ਬੰਦ ਹੋ ਰਹੇ ਫ਼ੋਨ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਕਿਉਂਕਿ ਅੱਜਕੱਲ ਦੀ ਭਜਦੌੜ ਵਾਲੀ ਜ਼ਿੰਦਗੀ 'ਚ ਲੋਕ ਫ਼ੋਨ ਵੀ ਚਾਰਜ ਕਰਨਾ ਭੁੱਲ...
ਅਕਸਰ ਲੋਕ ਯਾਤਰਾ ਦੇ ਸਮੇਂ ਬੰਦ ਹੋ ਰਹੇ ਫ਼ੋਨ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਕਿਉਂਕਿ ਅੱਜਕੱਲ ਦੀ ਭਜਦੌੜ ਵਾਲੀ ਜ਼ਿੰਦਗੀ 'ਚ ਲੋਕ ਫ਼ੋਨ ਵੀ ਚਾਰਜ ਕਰਨਾ ਭੁੱਲ ਜਾਂਦੇ ਹਨ। ਪਰ ਹੁਣ ਇਸ ਤਰ੍ਹਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਤੁਸੀਂ ਬੰਦ ਲੈਪਟਾਪ ਨਾਲ ਵੀ ਮੋਬਾਇਲ ਫ਼ੋਨ ਨੂੰ ਅਸਾਨੀ ਨਾਲ ਚਾਰਜ ਕਰ ਸਕਦੇ ਹੋ।
ਜੇਕਰ ਤੁਸੀਂ ਕਿਤੇ ਬਾਹਰ ਹੋ ਅਤੇ ਤੁਸੀਂ ਸਮਾਰਟਫ਼ੋਨ ਚਾਰਜ ਕਰਨ ਲਈ ਬਿਜਲੀ ਨਹੀਂ ਮਿਲ ਰਹੀ ਪਰ ਤੁਹਾਡੇ ਕੋਲ ਚਾਰਜ ਲੈਪਟਾਪ ਮੌਜੂਦ ਹੈ ਤਾਂ ਤੁਸੀਂ ਲੈਪਟਾਪ ਦੀ ਮਦਦ ਨਾਲ ਵੀ ਮੋਬਾਇਲ ਨੂੰ ਚਾਰਜ ਕਰ ਸਕਦੇ ਹੋ। ਸੱਭ ਤੋਂ ਪਹਿਲਾਂ ਮਾਈ ਕੰਪਿਊਟਰ ਵਿਚ ਜਾਉ। ਖੱਬੇ ਪਾਸੇ ਸੱਭ ਤੋਂ ਉਤੇ ਪ੍ਰਾਪਰਟੀ ਆਪਸ਼ਨ 'ਤੇ ਕਲਿਕ ਕਰੋ। ਪ੍ਰਾਪਰਟੀ ਆਪਸ਼ਨ 'ਤੇ ਕਲਿਕ ਕਰਨ ਤੋਂ ਬਾਅਦ ਸੱਜੇ ਪਾਸੇ ਡਿਵਾਈਸ ਮੈਨੇਜਰ 'ਤੇ ਕਲਿਕ ਕਰੋ।
ਡਿਵਾਈਸ ਮੈਨੇਜਰ 'ਤੇ ਕਲਿਕ ਕਰਨ ਤੋਂ ਬਾਅਦ ਡਿਵਾਈਸ ਮੈਨੇਜਰ ਵਿੰਡੋ ਓਪਨ ਹੋਵੇਗੀ। ਇੱਥੇ ਤੁਹਾਨੂੰ ਯੂਨਿਵਰਸਲ ਸੀਰੀਅਲ ਬਸ ਕੰਟ੍ਰੋਲਰ 'ਤੇ ਕਲਿਕ ਕਰਨਾ ਹੈ। ਨਿਵਰਸਲ ਸੀਰੀਅਲ ਬਸ ਕੰਟ੍ਰੋਲਰ 'ਤੇ ਕਲਿਕ ਤੋਂ ਬਾਅਦ ਯੂਐਸਬੀ ਰੂਟ ਨਾਬ 'ਤੇ ਕਲਿਕ ਕਰੋ। ਯੂਐਸਬੀ ਰੂਟ ਨਾਬ 'ਤੇ ਕਲਿਕ ਕਰਨ ਤੋਂ ਬਾਅਦ ਨਿਊ ਵਿੰਡੋ ਓਪਨ ਹੋਵੇਗੀ, ਪ੍ਰਾਪਰਟੀ ਬਾਕਸ ਓਪਨ ਹੋਵੇਗਾ ਜਿਥੇ ਸੱਭ ਤੋਂ ਅਖੀਰ ਵਿਚ ਦਿਖ ਰਹੇ ਪਾਵਰ ਮੈਨੇਜਮੈਂਟ 'ਤੇ ਕਲਿਕ ਕਰੋ।
ਪਾਵਰ ਮੈਨੇਜਮੈਂਟ 'ਤੇ ਕਲਿਕ ਕਰਨ ਤੋਂ ਬਾਅਦ ਅਲਾਓ ਦ ਕੰਪਿਊਟਰ ਟੂ ਟਰਨ ਆਫ਼ ਦਿਸ ਡਿਵਾਇਸ ਟੂ ਸੇਵ ਦ ਪਾਵਰ 'ਤੇ ਟਿਕ ਨੂੰ ਅਨਟਿਕ ਕਰ ਦਿਉ। ਇਸ ਤੋਂ ਬਾਅਦ ਓਕੇ ਬਟਨ 'ਤੇ ਕਲਿਕ ਕਰੋ।