ਭੀੜ ਦੀ ਹਿੰਸਾ : ਵਟਸਐਪ ਵੀ ਅਪਣੀ ਦੁਰਵਰਤੋਂ ਤੋਂ ਪ੍ਰੇਸ਼ਾਨ ਹੈ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਟਸਐਪ ਨੇ ਕਿਹਾ ਕਿ ਉਹ ਮੋਬਾਈਲ ਐਪ ਆਧਾਰਤ ਸੰਵਾਦ-ਸੰਪਰਕ ਦੇ ਅਪਣੇ ਇਸ ਪਲੇਟਫ਼ਾਰਮ 'ਤੇ ਅਫ਼ਵਾਹਾਂ ਕਾਰਨ ਕੁੱਝ ਥਾਈਂ ਭੀੜ ਦੀ ਹਿੰਸਾ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹੈ.....

Whatsapp Logo

ਨਵੀਂ ਦਿੱਲੀ : ਵਟਸਐਪ ਨੇ ਕਿਹਾ ਹੈ ਕਿ ਉਹ ਮੋਬਾਈਲ ਐਪ ਆਧਾਰਤ ਸੰਵਾਦ-ਸੰਪਰਕ ਦੇ ਅਪਣੇ ਇਸ ਪਲੇਟਫ਼ਾਰਮ 'ਤੇ ਅਫ਼ਵਾਹਾਂ ਕਾਰਨ ਕੁੱਝ ਥਾਈਂ ਭੀੜ ਦੀ ਹਿੰਸਾ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹੈ। ਉਸ ਨੇ ਸੂਚਨਾ ਤਕਨੀਕ ਮੰਤਰਾਲੇ ਨੂੰ ਇਸ ਮੰਚ ਦੀ ਦੁਰਵਰਤੋਂ 'ਤੇ ਰੋਕ ਲਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿਤੀ। ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿਚ ਹਾਲ ਹੀ ਵਿਚ ਹਿੰਸਕ ਭੀੜ ਦੁਆਰਾ ਕੁੱਝ ਲੋਕਾਂ ਨੂੰ ਸ਼ੱਕ ਹੇਠ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਵਿਚ ਵਟਸਐਪ ਦੇ ਗ਼ਲਤ ਸੰਦੇਸ਼ਾਂ ਦੇ ਉਕਸਾਵੇ ਦੀ ਭੂਮਿਕਾ ਰਹੀ ਹੈ।

ਸਰਕਾਰ ਨੇ ਵਟਸਐਪ ਨੂੰ ਕਲ ਸਖ਼ਤਾਈ ਨਾਲ ਕਿਹਾ ਸੀ ਕਿ ਉਹ ਅਪਣੇ ਮੰਚ 'ਤੇ ਗ਼ੈਰ-ਜ਼ਿੰਮੇਵਾਰ ਅਤੇ ਭੜਕਾਊ ਸੰਦੇਸ਼ਾਂ ਦਾ ਪਸਾਰ ਰੋਕਣ ਦੇ ਯਤਨ ਕਰੇ। ਸਰਕਾਰ ਨੇ ਕਿਹਾ ਸੀ ਕਿ ਕੰਪਨੀ ਅਪਣੀ ਜਵਾਬਦੇਹੀ ਤੋਂ ਬਚ ਨਹੀਂਂ ਸਕਦੀ। ਵਟਸਐਪ ਨੇ ਸੂਚਨਾ ਤਕਨੀਕ ਮੰਤਰਾਲੇ ਨੂੰ ਕਿਹਾ ਕਿ ਫ਼ਰਜ਼ੀ ਖ਼ਬਰਾਂ, ਗ਼ਲਤ ਸੂਚਨਾਵਾਂ ਅਤੇ ਅਫ਼ਵਾਹਾਂ ਤੇ ਭੈਅ ਫੈਲਾਉਣ ਤੋਂ ਰੋਕਣ ਲਈ ਸਰਕਾਰ, ਸਮਾਜ ਅਤੇ ਤਕਨੀਕ ਕੰਪਨੀਆਂ ਨੂੰ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਕਿਹਾ ਗਿਆ ਕਿ ਵਟਸਐਪ ਲੋਕਾਂ ਦੀ ਸੁਰੱਖਿਆ ਦਾ ਖ਼ਿਆਲ ਰਖਦਾ ਹੈ, ਇਸ ਲਈ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਐਪ ਬਣਾਇਆ ਹੈ।  (ਏਜੰਸੀ)