ਫੇਸਬੁੱਕ ਠੱਪ ਹੋਣ ਕਾਰਨ ਕੰਪਨੀ ਨੂੰ ਲੱਗਿਆ 52 ਹਜ਼ਾਰ ਕਰੋੜ ਦਾ ਝਟਕਾ, ਸ਼ੇਅਰਾਂ ਵਿਚ ਆਈ 5% ਗਿਰਾਵਟ

ਏਜੰਸੀ

ਜੀਵਨ ਜਾਚ, ਤਕਨੀਕ

ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ ਸੋਮਵਾਰ ਰਾਤ 6 ਘੰਟੇ ਤੱਕ ਠੱਪ ਰਹਿਣ ਨਾਲ ਦੁਨੀਆਂ ਭਰ ਵਿਚ ਹਾਹਾਕਾਰ ਮਚ ਗਈ।

Facebook Loses 6 Billion Dollar In Hours After Facebook Outage

ਨਵੀਂ ਦਿੱਲੀ: ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ ਸੋਮਵਾਰ ਰਾਤ 6 ਘੰਟੇ ਤੱਕ ਠੱਪ ਰਹਿਣ ਨਾਲ ਦੁਨੀਆਂ ਭਰ ਵਿਚ ਹਾਹਾਕਾਰ ਮਚ ਗਈ। ਇਸ ਨਾਲ ਫੇਸਬੁੱਕ ਦੇ ਸ਼ੇਅਰਾਂ ਵਿਚ 5 ਫੀਸਦੀ ਦੀ ਵੱਡੀ ਗਿਰਾਵਟ ਆਈ ਹੈ ਅਤੇ ਕੰਪਨੀ ਨੂੰ 7 ਅਰਬ ਡਾਲਰ  (52,100 ਕਰੋੜ ਰੁਪਏ) ਦਾ ਝਟਕਾ ਲੱਗਿਆ ਹੈ।

Facebook

ਹੋਰ ਪੜ੍ਹੋ: ‘ਏਅਰ ਇੰਡੀਆ’ ਦਾ ‘ਮਹਾਰਾਜਾ’ ਵਾਪਸ ਇਸ ਦੇ ਬਾਨੀ ਟਾਟਾ ਕੋਲ!

ਦੁਨੀਆਂ ਦੀ ਦਿੱਗਜ ਤਕਨੀਕੀ ਕੰਪਨੀ ਫੇਸਬੁੱਕ ਵਿਚ 2008 ਤੋਂ ਬਾਅਦ ਇਹ ਸਭ ਤੋਂ ਵੱਡੀ ਤਕਨੀਕੀ ਖਾਮੀ ਹੈ। ਸਾਲ 2008 ਵਿਚ ਫੇਸਬੁੱਕ ਇਕ ਵਾਇਰਸ ਦੀ ਚਪੇਟ ਵਿਚ ਆ ਗਈ ਸੀ ਅਤੇ ਸਾਈਟ ਪੂਰੇ 24 ਘੰਟੇ ਤੱਕ ਠੱਪ ਰਹੀ ਸੀ। ਹਾਲਾਂਕਿ ਉਦੋਂ ਫੇਸਬੁੱਕ ਦੇ ਯੂਜ਼ਰ 10 ਕਰੋੜ ਵੀ ਨਹੀਂ ਸੀ। ਜਦਕਿ ਹੁਣ ਦੁਨੀਆਂ ਵਿਚ ਫੇਸਬੁੱਕ ਦੇ ਯੂਜ਼ਰਸ ਦੀ ਗਿਣਤੀ ਅਰਬਾਂ ਵਿਚ ਹੈ।

Mark Zuckerberg

ਹੋਰ ਪੜ੍ਹੋ: ‘ਆਪੂ ਬਣੇ ਜਥੇਦਾਰ’ ਨੇ ਮੁੜ ਕੈਪਟਨ ਨੂੰ ਪੇਸ਼ ਹੋਣ ਦਾ ਮੌਕਾ ਦਿਤਾ

ਸੇਵਾਵਾਂ ਠੱਪ ਰਹਿਣ ਤੋਂ ਬਾਅਦ ਫੇਸਬੁੱਕ ਨੇ ਟਵੀਟ ਜ਼ਰੀਏ ਅਪਣਾ ਪੱਖ ਰੱਖਿਆ ਹੈ। ਕੰਪਨੀ ਦੇ ਸਈਈਓ ਮਾਰਕ ਜ਼ੁਕਰਬਰਗ ਨੇ ਯੂਜ਼ਰਸ ਕੋਲੋਂ ਇਸ ਪਰੇਸ਼ਾਨੀ ਲਈ ਮੁਆਫੀ ਵੀ ਮੰਗੀ ਹੈ। ਬਿਆਨ ਜਾਰੀ ਕਰਦਿਆਂ ਕੰਪਨੀ ਨੇ ਕਿਹਾ ਕਿ ਉਹ ਅਪਣੀਆਂ ਸੇਵਾਵਾਂ ਬਹਾਲ ਕਰਨ ਲਈ ਸਖ਼ਤ ਮਿਹਤਨ ਕਰ ਰਹੀ ਹੈ।

Whatsapp

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (5 ਅਕਤੂਬਰ 2021)

ਮੀਡੀਆ ਰਿਪੋਰਟਾਂ ਅਨੁਸਾਰ ਇਹ ਤਕਨੀਕੀ ਖਰਾਬੀ ਦੁਨੀਆਂ ਦੇ ਕਈ ਹਿੱਸਿਆਂ ਵਿਚ ਦੇਖਣ ਨੂੰ ਮਿਲੀ। ਫੇਸਬੁੱਕ ਤੋਂ ਇਲਾਵਾ ਵਟਸਐਪ ਅਤੇ ਇੰਸਟਾਗ੍ਰਾਮ ਯੂਜ਼ਰਸ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।