ਇਸ ਟਰਿਕ ਨਾਲ ਪੜ੍ਹੋ ਵਟਸਐਪ 'ਤੇ ਡਿਲੀਟ ਹੋਏ ਮੈਸੇਜ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਜੇਕਰ ਵਟਸਐਪ ਦੀ ਗੱਲ ਕਰੀਏ ਤਾਂ ਸੱਭ ਤੋਂ ਪਹਿਲਾਂ ਦਿਮਾਗ ਵਿਚ ਵੀਡੀਓ ਕਾਲਿੰਗ ਅਤੇ ਦੋਸਤਾਂ ਵਲੋਂ ਗਰੁੱਪ ਚੈਟ ਦਿਮਾਗ ਵਿਚ ਆਉਂਦੀ ਹੈ। ਅਜੋਕੇ ਸਮੇਂ ਵਿਚ ਇਹ ...

WhatsApp

ਨਵੀਂ ਦਿੱਲੀ : ਜੇਕਰ ਵਟਸਐਪ ਦੀ ਗੱਲ ਕਰੀਏ ਤਾਂ ਸੱਭ ਤੋਂ ਪਹਿਲਾਂ ਦਿਮਾਗ ਵਿਚ ਵੀਡੀਓ ਕਾਲਿੰਗ ਅਤੇ ਦੋਸਤਾਂ ਵਲੋਂ ਗਰੁੱਪ ਚੈਟ ਦਿਮਾਗ ਵਿਚ ਆਉਂਦੀ ਹੈ। ਅਜੋਕੇ ਸਮੇਂ ਵਿਚ ਇਹ ਮੈਸੇਜਿੰਗ ਦਾ ਸੱਭ ਤੋਂ ਅੱਛਾ ਅਤੇ ਸਸਤਾ ਸਾਧਨ ਬਣ ਚੁੱਕਿਆ ਹੈ। ਇਸ 'ਤੇ ਕਰੋੜਾਂ ਯੂਜ਼ਰ ਅਪਣੇ ਫਰੈਂਡ, ਫੈਮਿਲੀ ਦੀ ਫੋਟੋ ਅਤੇ ਵੀਡੀਓ ਸ਼ੇਅਰ ਕਰ ਸਕਦੇ ਹਨ।

ਵਟਸਐਪ ਸਟੇਟਸ ਆਉਣ ਤੋਂ ਬਾਅਦ ਇਸ ਨੂੰ ਯੂਜ਼ ਕਰਨ ਦਾ ਮਜਾ ਹੋਰ ਵੱਧ ਗਿਆ ਹੈ ਪਰ ਜੇਕਰ ਤੁਸੀਂ ਇਸ ਦੇ ਕੁੱਝ ਹਿਡਨ ਫੀਚਰ ਜਾਂਣਦੇ ਹੋ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਮਜਾ ਆਵੇਗਾ। ਤੁਹਾਨੂੰ ਪੁੱਛਿਆ ਜਾਵੇ ਕਿ ਕੀ ਤੁਸੀਂ ਵਟਸਐਪ ਦੇ ਡਿਲੀਟ ਹੋਏ ਮੈਸੇਜ ਨੂੰ ਰਿਕਵਰ ਕਰ ਸਕਦੇ ਹੋ ਤਾਂ ਸ਼ਾਇਦ ਤੁਹਾਡਾ ਜਵਾਬ ਨਾ ਵਿਚ ਹੋਵੇ। ਪਰ ਕੁੱਝ ਅਜਿਹੇ ਵੀ ਫੀਚਰ ਹਨ ਜਿਨ੍ਹਾਂ ਤੋਂ ਮੈਸੇਜ ਨੂੰ ਰਿਕਵਰ ਕਰਨਾ ਆਸਾਨ ਹੋ ਜਾਂਦਾ ਹੈ।

ਇਸ ਟਰਿਕ ਨਾਲ ਤੁਸੀਂ ਵਟਸਐਪ 'ਤੇ ਡਿਲੀਟ ਕੀਤੇ ਗਏ ਮੈਸੇਜ ਨੂੰ ਪੜ੍ਹ ਸਕਦੇ ਹੋ। ਇਸ ਦੇ ਲਈ ਸੱਭ ਤੋਂ ਪਹਿਲਾਂ ਤਾਂ ਇਹ ਜਰੂਰੀ ਹੈ ਕਿ ਤੁਹਾਡਾ ਸਮਾਰਟਫੋਨ ਐਂਡਰਾਇਡ ਕਿਟਕੈਟ ਤੋਂ ਉੱਤੇ ਵੇਰੀਐਂਟ ਦਾ ਹੋਣਾ ਚਾਹੀਦਾ ਹੈ। ਡਿਲੀਟ ਹੋਏ ਮੈਸੇਜ ਨੂੰ ਪੜਨ ਲਈ ਤੁਸੀਂ ਨੋਟੀਫਿਕੇਸ਼ਨ ਹਿਸਟਰੀ ਐਪ ਡਾਉਨਲੋਡ ਕਰੋ। ਐਪ ਡਾਉਨਲੋਡ ਹੋਣ 'ਤੇ ਇਸ ਵਿਚ ਦਿੱਤੇ ਗਏ ਨੋਟੀਫਿਕੇਸ਼ਨ ਅਤੇ ਐਡਮਿਨਿਸਟਰੇਟਰ ਐਕਸੇਸ ਨੂੰ ਆਨ ਕਰ ਦਿਓ। ਹੁਣ ਡਾਉਨਲੋਡ ਅਤੇ ਇੰਸਟਾਲ ਹੋਣ ਤੋਂ ਬਾਅਦ ਇਹ ਐਪ ਨੋਟੀਫਿਕੇਸ਼ਨ ਹਿਸਟਰੀ ਨੂੰ ਰਿਕਾਰਡ ਕਰਨ ਲੱਗੇਗਾ।

ਇਸ ਤੋਂ ਬਾਅਦ ਤੁਸੀਂ ਐਪ ਨੂੰ ਖੋਲੋ ਅਤੇ ਵਟਸਐਪ ਆਈਕਨ 'ਤੇ ਕਲਿਕ ਕਰ ਦਿਓ। ਨੋਟੀਫਿਕੇਸ਼ਨ ਹਿਸਟਰੀ ਐਪ 'ਤੇ ਵਟਸਐਪ ਆਈਕਨ ਨੂੰ ਖੋਲ੍ਹਣ ਤੋਂ ਬਾਅਦ ਉਸ ਨੰਬਰ ਨੂੰ ਸਰਚ ਕਰੋ ਜਿਸ ਦੇ ਡਿਲੀਟ ਕੀਤੇ ਗਏ ਮੈਸੇਜ ਨੂੰ ਤੁਸੀਂ ਪੜ੍ਹਨਾ ਚਾਹੁੰਦੇ ਹੋ। ਨੰਬਰ 'ਤੇ ਸਿਲੈਕਟ ਕਰਦੇ ਹੀ ਤੁਸੀਂ ਡਿਲੀਟ ਕੀਤੇ ਗਏ ਮੈਸੇਜ ਨੂੰ ਪੜ੍ਹ ਸਕਦੇ ਹੋ। ਇਸ ਐਪ ਨਾਲ ਤੁਸੀਂ  ਕਿਸੇ ਵੀ ਮੈਸੇਜ ਦੇ ਸ਼ੁਰੂਆਤੀ 100 ਕਰੈਕਟਰ ਹੀ ਰਿਕਾਰਡ ਕਰ ਸਕਦੇ ਹੋ। ਨਾਲ ਹੀ ਫੋਨ ਦੇ ਰੀ - ਸਟਾਰਟ ਹੋਣ 'ਤੇ ਇਸ ਐਪ ਵਿਚ ਰਿਕਾਰਡ ਹੋਏ ਸਾਰੇ ਮੈਸੇਜ ਡਿਲੀਟ ਹੋ ਜਾਣਗੇ।