ਖੁਸ਼ਖ਼ਬਰੀ, ਵੰਦੇ ਭਾਰਤ ਐਕਸਪ੍ਰੈਸ ਵਿਚ ਵੀ ਮਿਲੇਗੀ ਫ਼ਲਾਈਟ ਵਰਗੀ ਸਹੂਲਤ
ਆਈਆਰਸੀਟੀਸੀ ਦੇ ਬੁਲਾਰੇ ਨੇ ਕਿਹਾ ਕਿ ਰੇਲਵੇ ਯਾਤਰੀਆਂ ਨੂੰ ਪ੍ਰੀਮੀਅਮ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਨਵੀਂ ਦਿੱਲੀ- ਭਾਰਤੀ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਲਗਾਤਾਰ ਕੁੱਝ ਨਾ ਕੁੱਝ ਨਵਾਂ ਕਰ ਰਿਹਾ ਹੈ। ਪਿਛਲੇ ਦਿਨੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਸ਼ੁਰੂ ਕਰ ਕੇ ਰੇਲਵੇ ਨੇ ਨਵਾਂ ਰਿਕਾਰਡ ਸ਼ੁਰੂ ਕੀਤਾ ਹੈ। ਰੇਲਵੇ ਵੱਲੋਂ ਵੰਦੇ ਭਾਰਤ ਐਕਸਪ੍ਰੈਸ ਵਿਚ ਫਲਾਈਟ ਦੀ ਤਰ੍ਹਾਂ ਸਹੂਲਤਾਂ ਸ਼ੁਰੂ ਕਰ ਦਿੱਤੀਆਂ ਹਨ। ਰੇਲਵੇ ਨੇ ਇਕ ਪਾਇਲਟ ਪ੍ਰੋਜ਼ੈਕਟ ਸ਼ੁਰੂ ਕੀਤਾ ਹੈ। ਵੰਦੇ ਭਾਰਤ ਵਿਚ ਸ਼ੁਰੂ ਹੋਏ ਇਸ ਪਾਇਲਟ ਪ੍ਰੋਜ਼ੈਕਟ ਦੀ ਜ਼ਿੰਮੇਵਾਰੀ ਆਈਆਰਸੀਟੀਸੀ ਨੂੰ ਦਿੱਤੀ ਗਈ ਹੈ।
ਫ਼ਲਾਈਟ ਦੀ ਤਰ੍ਹਾਂ ਟ੍ਰੇਨ ਵਿਚ ਵੀ ਏਅਰ ਹੋਸਟੇਸ ਅਤੇ ਫ਼ਲਾਈਟ ਸਟੀਵਨਜ਼ ਹੋਵੇਗਾ। ਆਈਆਰਸੀਟੀਸੀ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਦਿੱਲੀ ਤੋਂ ਵਾਰਾਣਸੀ ਦੇ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਵਿਚ ਟ੍ਰੇਨ ਹੋਸਟੇਸ ਅਤੇ ਸਟੀਵਨਜ਼ ਦੀ ਨਿਯੁਕਤੀ ਵੀ ਕੀਤੀ ਗਈ ਹੈ,ਜੋ ਕਿ ਵੰਦੇ ਭਾਰਤ ਲਈ 34 ਕੁਸ਼ਲ ਰੇਲ ਹੋਸਟੇਸ ਅਤੇ ਫਲਾਈਟ ਸਟੀਵਨਜ਼ ਨਿਯੁਕਤ ਕੀਤੇ ਗਏ ਹਨ।
ਆਈਆਰਸੀਟੀਸੀ ਦੇ ਬੁਲਾਰੇ ਨੇ ਕਿਹਾ ਕਿ ਰੇਲਵੇ ਯਾਤਰੀਆਂ ਨੂੰ ਪ੍ਰੀਮੀਅਮ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਟ੍ਰੇਨ ਵਿਚ ਯਾਤਰੀਆਂ ਨੂੰ ਖਾਣਾ ਸਰਵ ਕਰਨ ਵਾਲਿਆਂ ਨੂੰ 8,000-10,000 ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਪਰ ਵਧੀਆ ਸਰਵਿਸ ਦੇਣ ਲਈ ਆਈਆਰਸੀਟੀਸੀ ਇਹਨਾਂ ਟ੍ਰੇਨ ਹੋਸਟਸਾਂ ਅਤੇ ਸਟੀਵਨਜ਼ ਨੂੰ 25,000 ਰੁਪਏ ਪ੍ਰਤੀ ਮਹੀਨਾ ਦੇ ਰਹੀ ਹੈ। ਵੰਦੇ ਭਾਰਤ ਐਕਸਪ੍ਰੈਸ ਵਿਚ ਇਸ ਟ੍ਰਾਇਲ ਸਰਵਿਸ ਨੂੰ ਛੇ ਮਹੀਨੇ ਦੇ ਲਈ ਸ਼ੁਰੂ ਕੀਤਾ ਗਿਆ ਹੈ ਜੇ ਇਹ ਸਫ਼ਲ ਹੋਈ ਤਾ ਇਸ ਸਰਵਿਸ ਨੂੰ ਹੋਰ ਟ੍ਰੇਨਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।