ਤਿੰਨ ਸਾਲ ਤੋਂ ਇਲਾਵਾ ਚਾਰ ਸਾਲ ਦੀ ਗ੍ਰੈਜੁਏਸ਼ਨ ਦੀਆਂ ਸਹੂਲਤਾਂ ਜਲਦ ਮਿਲਣਗੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੜ੍ਹਾਈ ਵਿਚਕਾਰ ਛੱਡਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੀ ਮਿਆਦ ਨੂੰ ਧਿਆਨ ਵਿਚ ਰੱਖ ਕੇ ਡਿਪਲੋਮਾ ਅਤੇ ਡਿਗਰੀ ਦਿੱਤੀ ਜਾਵੇਗੀ

Three years apart, four years of graduation will be available soon

ਨਵੀਂ ਦਿੱਲੀ- ਦੇਸ਼ ਵਿਚ ਤਿੰਨ ਸਾਲ ਤੋਂ ਇਲਾਵਾ ਚਾਰ ਸਾਲ ਦੀ ਗ੍ਰੈਜ਼ੁਏਸ਼ਨ ਦੀਆਂ ਸਹੂਲਤਾਂ ਜਲਦ ਮਿਲਣਗੀਆਂ। ਚਾਰ ਸਾਲ ਦੀ ਗ੍ਰੈਜ਼ੁਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਆਨਰਸ ਦੀ ਡਿਗਰੀ ਮਿਲੇਗੀ। ਆਪਣੀ ਪੜ੍ਹਾਈ ਵਿਚਕਾਰ ਛੱਡਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੀ ਮਿਆਦ ਨੂੰ ਧਿਆਨ ਵਿਚ ਰੱਖ ਕੇ ਡਿਪਲੋਮਾ ਅਤੇ ਡਿਗਰੀ ਦਿੱਤੀ ਜਾਵੇਗੀ। ਮਨੁੱਖੀ ਵਿਕਾਸ ਮੰਤਰਾਲੇ ਨੇ ਨਵੀਂ ਸਿੱਖਿਆ ਨੀਤੀ ਦੇ ਡ੍ਰਾਫਟ ਵਿਚ ਇਹ ਵਿਵਸਥਾ ਕੀਤੀ ਹੈ। ਮੰਤਰਾਲੇ ਨੇ ਇਸ ਰਿਪੋਰਟ ਤੇ ਲੋਕਾਂ ਦੇ ਸੁਝਾਅ ਮੰਗੇ। ਨਵੀਂ ਸਿੱਖਿਆ ਨੀਤੀ ਵਿਚ ਸਿੱਖਿਆ ਦਾ ਪੱਧਰ ਸੁਧਾਰਨ ਲਈ ਰਾਸ਼ਟਰੀ ਸਿੱਖਿਆ ਆਯੋਗ ਦੇ ਗਠਨ ਦੀ ਵਿਵਸਥਾ ਕੀਤੀ ਹੈ।

ਰਿਸਰਚ ਨੂੰ ਵਧਾਉਣ ਲਈ ਨੈਸ਼ਨਲ ਰਿਸਰਚ ਫਾਊਡੇਸ਼ਨ ਦੀ ਸਥਾਪਨਾ ਕਰਨ ਦੀ ਗੱਲ ਵੀ ਕਹੀ ਗਈ ਹੈ। ਨਵੀਂ ਸਿੱਖਿਆ ਨੀਤੀ ਵਿਚ ਉੱਚ ਸਿੱਖਿਆ ਸਥਾਨਾਂ ਦੀ ਸਥਾਪਨਾ, ਫਡਿੰਗ, ਮਾਨਤਾ-ਪ੍ਰਣਾਲੀ ਅਤੇ ਨਿਯਮਾਂ ਲਈ ਚਾਰ ਤਰ੍ਹਾਂ ਦੀਆਂ ਸੁਤੰਤਰ ਸੰਸਥਾਵਾਂ ਦਾ ਗਠਨ ਕਰਨ ਦਾ ਪ੍ਰਸਤਾਵ ਹੈ। ਇਸਦੇ ਨਿਯਮ ਲਈ ਇਕ ਰਾਸ਼ਟਰੀ ਉੱਚ ਸਿੱਖਿਆ ਨਿਯਮ ਅਧਿਕਾਰ ਦੀ ਸਥਾਪਨਾ ਵੀ ਹੋਵੇਗੀ। ਮੰਤਰਾਲੇ ਨੇ ਕਿਹਾ ਕਿ ਡ੍ਰਾਫਟ ਤੇ ਇਕ ਮਹੀਨੇ ਤੱਕ ਲੋਕਾਂ ਦੇ ਸੁਝਾਅ ਲਏ ਜਾਣਗੇ ਅਤੇ ਫਿਰ ਇਹਨਾਂ ਨੂੰ ਰਾਜ ਸਰਕਾਰ ਕੋਲ ਭੇਜਿਆ ਜਾਵੇਗਾ। 

ਇਸ ਤੋ ਬਾਅਦ ਜੁਲਾਈ ਮਹੀਨੇ ਦੇ ਪਹਿਲੇ ਜਾਂ ਦੂਸਰੇ ਹਫ਼ਤੇ ਨਵੀਂ ਸਿੱਖਿਆ ਨੂੰ ਕੇਂਦਰੀ ਕੈਬਨਿਟ ਕੋਲ ਭੇਜਿਆ ਜਾਵੇਗਾ। ਨਵੀਂ ਸਿੱਖਿਆ ਨੀਤੀ ਵਿਚ ਹਰ ਇਕ ਪ੍ਰਕਾਰ ਦੀਆਂ ਸਿੱਖਿਆਵਾਂ ਸੰਸਥਾਨਾਂ ਦੀ ਮਾਨਤਾ ਦਾ ਅਧਿਕਾਰ ਹੋਵੇਗਾ। ਪੇਸ਼ੇਵਰ ਮਨੁੱਖ ਤੈਅ ਕਰਨ ਲਈ ਸਾਰੇ ਪੇਸ਼ਿਆਂ ਨਾਲ ਜੁੜੀਆਂ ਸੰਸਥਾਵਾਂ ਦੇ ਗਠਨ ਦਾ ਪ੍ਰਸਤਾਵ ਕੀਤਾ ਗਿਆ ਹੈ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਸਥਾਨ ਤੇ ਉੱਚ ਸਿੱਖਿਆ ਗ੍ਰਾਂਟ ਆਯੋਗ ਦੇ ਗਠਨ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਸੰਸਥਾ ਹਰ ਇਕ ਪ੍ਰਕਾਰ ਦੇ ਸਥਾਨਾਂ ਨੂੰ ਗ੍ਰਾਂਟ ਦੇਣ ਦਾ ਕੰਮ ਕਰੇਗੀ।