ਅਲਰਟ! 24046 Kmph ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ ਵੱਡਾ Asteroid

ਏਜੰਸੀ

ਜੀਵਨ ਜਾਚ, ਤਕਨੀਕ

ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਦਾਅਵਾ

Asteroid bigger than Boeing 747 to collide with Earth's orbit

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਸਿਆ ਹੈ ਕਿ 2020 RK2 ਨਾਂਅ ਦਾ ਇਕ ਐਸਟ੍ਰਾਇਡ ਤੇਜ਼ੀ ਨਾਲ ਧਰਤੀ ਵੱਲ ਵਧ ਰਿਹਾ ਹੈ। ਇਹ 7 ਅਕਤੂਬਰ ਨੂੰ ਧਰਤੀ ਦੇ ਚੱਕਰ ਵਿਚ ਦਾਖਲ ਹੋ ਜਾਵੇਗਾ। ਹਾਲਾਂਕਿ ਇਸ ਦੇ ਧਰਤੀ ਕੋਲੋਂ ਲੰਘਣ ਦੀ ਸੰਭਾਵਨਾ ਹੈ। ਨਾਸਾ ਨੇ ਕਿਹਾ ਹੈ ਕਿ ਇਸ ਐਸਟ੍ਰਾਇਡ ਨਾਲ ਧਰਤੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਫਿਰ ਵੀ ਵਿਗਿਆਨੀ ਇਸ ਦੀ ਚਾਲ 'ਤੇ ਸਖਤ ਨਜ਼ਰ ਰੱਖ ਰਹੇ ਹਨ।

ਇਸ ਐਸਟ੍ਰਾਇਡ ਨੂੰ ਸਤੰਬਰ ਮਹੀਨੇ ਵਿਚ ਪਹਿਲੀ ਵਾਰ ਵਿਗਿਆਨੀਆਂ ਨੇ ਦੇਖਿਆ ਸੀ। ਨਾਸਾ ਮੁਤਾਬਕ ਐਸਟ੍ਰਾਇਡ 2020 RK2 ਧਰਤੀ ਵੱਲ 24046 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆ ਰਿਹਾ ਹੈ। ਅਨੁਮਾਨ ਜਤਾਇਆ ਜਾ ਰਿਹਾ ਹੈ ਕਿ ਇਸ ਐਸਟ੍ਰਾਇਡ ਦਾ ਵਿਆਸ 36 ਤੋਂ 81 ਮੀਟਰ ਜਦਕਿ ਚੌੜਾਈ 118 ਤੋਂ 265 ਫੁੱਟ ਤੱਕ ਹੋ ਸਕਦੀ ਹੈ।

ਇਹ ਐਸਟ੍ਰਾਇਡ ਬੋਇੰਗ 737 ਯਾਤਰੀ ਜਹਾਜ਼ ਜਿੰਨਾ ਵੱਡਾ ਦੱਸਿਆ ਜਾ ਰਿਹਾ ਹੈ। ਨਾਸਾ ਨੇ ਇਹ ਵੀ ਦੱਸਿਆ ਕਿ ਇਹ ਐਸਟ੍ਰਾਇਡ ਧਰਤੀ ਤੋਂ ਦਿਖਾਈ ਨਹੀਂ ਦੇਵੇਗਾ।ਮੀਡੀਆ ਰਿਪੋਰਟ ਅਨੁਸਾਰ ਇਹ ਐਸਟ੍ਰਾਇਡ ਦੁਪਹਿਰ ਦੇ 1.12 ਵਜੇ ਅਤੇ ਬ੍ਰਿਟੇਨ ਦੇ ਸਮੇਂ ਅਨੁਸਾਰ 6.12 ਵਜੇ ਧਰਤੀ ਦੇ ਬੇਹੱਦ ਕਰੀਬ ਤੋਂ ਗੁਜ਼ਰੇਗਾ।

ਨਾਸਾ ਦਾ ਅਨੁਮਾਨ ਹੈ ਕਿ ਇਹ ਐਸਟ੍ਰਾਇਡ ਧਰਤੀ ਤੋਂ 2,378,482 ਮੀਲ ਦੀ ਦੂਰੀ ਤੋਂ ਗੁਜ਼ਰੇਗਾ। ਦੱਸ ਦਈਏ ਕਿ 2020-2025 ਵਿਚਕਾਰ 2018 VP1 ਨਾਂਅ ਦੇ ਐਸਟ੍ਰਾਇਡ ਦੀ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਹੈ ਪਰ ਇਹ ਸਿਰਫ਼ 7 ਫੁੱਟ ਚੌੜਾ ਹੈ।

ਇਸ ਤੋਂ ਵੱਡਾ 177 ਫੁੱਟ ਦਾ ਐਸਟ੍ਰਾਇਡ 2005 ED224 ਸਾਲ 2023-2064 ਦੌਰਾਨ ਧਰਤੀ ਨਾਲ ਟਕਰਾ ਸਕਦਾ ਹੈ। ਜ਼ਿਕਰਯੋਗ ਹੈ ਕਿ ਨਾਸਾ ਦਾ ਸੈਂਟਰੀ ਸਿਸਟਮ ਅਜਿਹੇ ਖਤਰਿਆਂ 'ਤੇ ਪਹਿਲਾਂ ਤੋਂ ਹੀ ਨਜ਼ਰ ਰੱਖਦਾ ਹੈ। ਇਸ ਵਿਚ ਆਉਣ ਵਾਲੇ 100 ਸਾਲਾਂ ਲਈ ਫਿਲਹਾਲ ਅਜਿਹੇ 22 ਐਸਟ੍ਰਾਇਡ ਹਨ, ਜਿਨ੍ਹਾਂ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਹੈ।