ਹੁਣ ਘਰ ਬੈਠੇ ਪਾਸਪੋਰਟ ਬਣਵਾਉਣ ਲਈ ਕਰਵਾਓ ਇਸ ਤਰ੍ਹਾਂ ਰਜਿਸਟ੍ਰੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਹਾਲ ਹੀ 'ਚ ਭਾਰਤ ਸਰਕਾਰ ਨੇ ਪਾਸਪੋਰਟ ਦੇ ਐਪਲੀਕੇਸ਼ਨ ਪ੍ਰਕਿਰਿਆ ਨੂੰ ਹੋਰ ਅਸਾਨ ਬਣਾਉਂਦੇ ਹੋਏ ਇਕ mPassportSeva ਐਪ ਨੂੰ ਲਾਂਚ ਕੀਤਾ ਸੀ। ਇਸ ਐਪ ਦੀ ਮਦਦ ਨਾਲ...

Passport Registration

ਹਾਲ ਹੀ 'ਚ ਭਾਰਤ ਸਰਕਾਰ ਨੇ ਪਾਸਪੋਰਟ ਦੇ ਐਪਲੀਕੇਸ਼ਨ ਪ੍ਰਕਿਰਿਆ ਨੂੰ ਹੋਰ ਅਸਾਨ ਬਣਾਉਂਦੇ ਹੋਏ ਇਕ mPassportSeva ਐਪ ਨੂੰ ਲਾਂਚ ਕੀਤਾ ਸੀ। ਇਸ ਐਪ ਦੀ ਮਦਦ ਨਾਲ ਲੋਕ ਕਾਫ਼ੀ ਅਸਾਨੀ ਨਾਲ ਪਾਸਪੋਰਟ ਲਈ ਐਪਲੀਕੇਸ਼ਨ ਦੇ ਸਕਣਗੇ। ਗੂਗਲ ਪਲੇ ਸਟੋਰ ਤੋਂ ਇਹ ਐਪ ਮੁਫ਼ਤ ਵਿਚ ਉਪਲਬਧ ਹੈ। ਉਥੇ ਹੀ, ਸਿਰਫ਼ ਕੁੱਝ ਦਿਨਾਂ ਦੇ ਅੰਦਰ ਹੀ ਇਸ ਐਪ ਨੂੰ ਦਸ ਲੱਖ ਤੋਂ ਜ਼ਿਆਦਾ ਯੂਜ਼ਰਜ਼ ਨੇ ਡਾਊਨਲੋਡ ਕਰ ਲਿਆ ਹੈ। 

ਇਸ ਐਪ ਦੀ ਮਦਦ ਨਾਲ ਹੀ ਤੁਸੀਂ ਪੁਲਿਸ ਕਲਿਅਰੈਂਸ ਸਰਟਿਫਿਕੇਟ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ ਵੀ ਪਾਸਪੋਰਟ ਬਣਵਾਉਣ ਦੇ ਦੌਰਾਨ ਜਿਸ ਚੀਜ਼ ਦੀ ਵੀ ਜ਼ਰੂਰਤ ਹੁੰਦੀ ਹੈ, ਉਹ ਇਸ ਐਪ ਦੀ ਮਦਦ ਨਾਲ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ mPassportSeva ਐਪ ਦੀ ਮਦਦ ਨਾਲ ਪਾਸਪੋਰਟ ਲਈ ਐਪਲੀਕੇਸ਼ਨ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਪੰਜ ਅਸਾਨ ਸਟੈਪਸ ਨੂੰ ਅਪਨਾਉਣਾ ਹੋਵੇਗਾ। 

ਜੋ ਪਾਸਪੋਰਟ ਲਈ ਐਪਲੀਕੇਸ਼ਨ ਦੇਣੀ ਚਾਹੁੰਦੇ ਹੋ, ਉਹ ਸੱਭ ਤੋਂ ਪਹਿਲਾਂ mPassport Seva ਐਪ ਨੂੰ ਡਾਉਨਲੋਡ ਕਰੋ। ਇਸ ਤੋਂ ਬਾਅਦ ਐਪ ਵਿਚ ਤੁਹਾਨੂੰ ਰਜਿਸਟ੍ਰੇਸ਼ਨ ਕਰਨ ਲਈ ਨਿਊ ਯੂਜ਼ਰ ਰਜਿਸਟ੍ਰੇਸ਼ਨ ਉਤੇ ਜਾਣਾ ਹੋਵੇਗਾ। ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਫਿਰ ਐਪ ਵਿਚ ਪਾਸਪੋਰਟ ਦਫ਼ਤਰ ਉਤੇ ਜਾਣਾ ਹੋਵੇਗਾ। ਫਿਰ ਤੁਹਾਨੂੰ ਉਥੇ ਅਪਣੇ ਸ਼ਹਿਰ ਨੂੰ ਅਪਡੇਟ ਕਰਨਾ ਹੋਵੇਗਾ। ਉਥੇ ਤੁਹਾਨੂੰ ਤੁਹਾਡਾ ਨਾਮ, ਜਨਮ ਦੀ ਤਰੀਕ ਵਰਗੀ ਮਹੱਤਵਪੂਰਣ ਜਾਣਕਾਰੀਆਂ ਮੰਗੀਆਂ ਜਾਣਗੀਆਂ।  

ਜਦੋਂ ਤੁਸੀਂ ਸਾਰੀ ਜਾਣਕਾਰੀ ਭਰ ਦੇਓਗੇ ਤਾਂ ਤੁਹਾਨੂੰ ਉਸੀ ਆਈਡੀ ਤੋਂ ਲਾਗਇਨ ਕਰਨ ਜਾਂ ਫਿਰ ਹੋਰ ਆਈਡੀ ਤੋਂ ਲਾਗਇਨ ਕਰਨ ਦੇ ਬਾਰੇ ਵਿਚ ਪੁੱਛਿਆ ਜਾਵੇਗਾ। ਹੁਣ ਉਥੇ ਤੁਸੀਂ ਅਪਣਾ ਪਾਸਵਰਡ ਪਾ ਕੇ ਉਸ ਨੂੰ ਕਨਫਰਮ ਕਰ ਦਿਓ। ਯੂਜ਼ਰ ਤੋਂ ਹੁਣ ਇਕ ਹਿੰਟ ਸਵਾਲ ਪੁੱਛਿਆ ਜਾਵੇਗਾ। ਇਸ ਵਿਚ ਤੁਸੀਂ ਜਿਥੇ ਪੈਦਾ ਹੋਏ ਹੋ, ਉਸ ਸ਼ਹਿਰ ਦਾ  ਨਾਮ, ਪਸੰਦੀਦਾ ਰੰਗ, ਪਸੰਦੀਦਾ ਖਾਣਾ ਆਦਿ ਵਰਗੀ ਜਾਣਕਾਰੀ ਪੁੱਛੀ ਜਾਵੇਗੀ। ਹੁਣ ਤੁਸੀਂ ਉਸ ਵਿਚ ਕੈਪਚਾ ਕੋਡ ਪਾ ਕੇ ਸਬਮਿਟ ਕਰ ਦਿਓ। ਇਸ ਤੋਂ ਬਾਅਦ ਤੁਹਾਡਾ ਰਜਿਸਟ੍ਰੇਸ਼ਨ ਹੋ ਜਾਵੇਗਾ।