ਤੁਰੰਤ ਅਪਡੇਟ ਕਰੋ ਅਪਣਾ Twitter, ਕੰਪਨੀ ਨੇ ਗਾਹਕਾਂ ਨੂੰ ਦਿੱਤੀ Security warning

ਏਜੰਸੀ

ਜੀਵਨ ਜਾਚ, ਤਕਨੀਕ

ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੇ ਅਪਣੇ ਐਂਡਰਾਇਡ ਗਾਹਕਾਂ ਨੂੰ ਇਕ ਸੁਰੱਖਿਆ ਸੁਨੇਹੇ ਜ਼ਰੀਏ ਸਾਵਧਾਨ ਕੀਤਾ ਹੈ।

Twitter

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੇ ਅਪਣੇ ਐਂਡਰਾਇਡ ਗਾਹਕਾਂ ਨੂੰ ਇਕ ਸੁਰੱਖਿਆ ਸੁਨੇਹੇ ਜ਼ਰੀਏ ਸਾਵਧਾਨ ਕੀਤਾ ਹੈ। ਟਵਿਟਰ ਨੇ ਕਈ ਗਾਹਕਾਂ ਨੂੰ ਐਪ ਅਪਡੇਟ ਕਰਨ ਲਈ ਕਿਹਾ ਹੈ। ਦਰਅਸਲ ਸਾਈਟ ‘ਤੇ ਕਮੀ ਸਾਹਮਣੇ ਆਈ ਹੈ। ਇਸ ਕਮੀ ਕਾਰਨ ਗਾਹਕਾਂ ਦੇ ਨਿੱਜੀ ਸੁਨੇਹਿਆਂ ਦਾ ਖੁਲਾਸਾ ਹੋ ਰਿਹਾ ਹੈ।

ਇਸ ਕਾਰਨ ਐਂਡਰਾਇਡ 8 ਅਤੇ ਐਂਡਰਾਇਡ 9 ਗਾਹਕ ਪ੍ਰਭਾਵਿਤ ਹੋ ਰਹੇ ਸੀ। ਕੰਪਨੀ ਅਨੁਸਾਰ 96 ਫੀਸਦੀ ਐਂਡਰਾਇਡ ਟਵਿਟਰ ਗਾਹਕਾਂ ਕੋਲ ਪਹਿਲਾਂ ਤੋਂ ਹੀ ਐਂਡਰਾਇਡ ਸੁਰੱਖਿਆ ਪੈਚ ਹਨ, ਜੋ ਉਹਨਾਂ ਨੂੰ ਇਸ ਤਰ੍ਹਾਂ ਦੀ ਕਮੀ ਤੋਂ ਬਚਾਉਂਦੇ ਹਨ। ਟਵਿਟਰ ਨੂੰ ਬੁੱਧਵਾਰ ਨੂੰ ਐਂਡਰਾਇਡ ਐਪ ਵਿਚ ਮੌਜੂਦ ਇਕ ਵੱਡੇ ਸੁਰੱਖਿਆ ਪ੍ਰਵਾਹ ਦਾ ਪਤਾ ਚੱਲਿਆ ਸੀ।

4% ਯੂਜ਼ਰ ਹੋਏ ਪ੍ਰਭਾਵਿਤ

ਹਾਲਾਂਕਿ ਟਵਿਟਰ ਨੇ ਦਾਅਵਾ ਕੀਤਾ ਹੈ ਕਿ ਇਸ ਕਮੀ ਦਾ ਫਾਇਦਾ ਚੁੱਕਣ ਸਬੰਧੀ ਕੋਈ ਸਬੂਤ ਸਾਹਮਣੇ ਨਹੀਂ ਆਏ ਹਨ ਅਤੇ ਸਹੀ ਸਮੇਂ ‘ਤੇ ਇਸ ਦਾ ਪਤਾ ਲਗਾ ਲਿਆ ਗਿਆ ਹੈ। ਟਵਿਟਰ ਨੇ ਕਿਹਾ ਕਿ ਕਰੀਬ 4 ਫੀਸਦੀ ਗਾਹਕ ਹੀ ਇਸ ਤੋਂ ਪ੍ਰਭਾਵਿਤ ਹੋਏ ਹਨ ਅਤੇ ਇਹਨਾਂ ਗਾਹਕਾਂ ਨੂੰ ਸੁਰੱਖਿਆ ਸੂਚਨਾ ਵੀ ਭੇਜੀ ਗਈ ਹੈ। ਇਹਨਾਂ ਗਾਹਕਾਂ ਨੂੰ ਐਪ ਖੋਲ੍ਹਣ ‘ਤੇ ਚੇਤਾਵਨੀ ਦਿਖਾਈ ਦੇ ਰਹੀ ਹੈ, ਜਿਸ ਵਿਚ ਐਪ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ।

ਅਪਡੇਟ ਕਰੋ ਅਪਣਾ ਟਵਿਟਰ

ਕੰਪਨੀ ਨੇ ਕਿਹਾ, ‘ਅਪਣੇ ਟਵਿਟਰ ਡੇਟਾ ਨੂੰ ਸੁਰੱਖਿਅਤ ਰੱਖਣ ਲਈ, ਕਿਰਪਾ ਕਰਕੇ ਸਾਰੇ ਐਂਡਰਾਇਡ ਗਾਹਕ ਨਵੇਂ ਵਰਜ਼ਨ ਨੂੰ ਅਪਡੇਟ ਕਰਨ’। ਪਿਛਲੇ ਕੁਝ ਦਿਨਾਂ ਤੋਂ ਗਾਹਕਾਂ ਦੇ ਡੇਟਾ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਟਵਿਟਰ  ‘ਤੇ ਸਵਾਲ ਚੁੱਕੇ ਜਾ ਰਹੇ ਹਨ। ਹਾਲ ਹੀ ਵਿਚ ਟਵਿਟਰ ‘ਤੇ ਹੁਣ ਤੱਕ ਦੀ ਸਭ ਤੋਂ ਵੱਡੀ ਹੈਕਿੰਗ ਹੋਈ ਸੀ। ਇਸ ਦੌਰਾਨ ਕਈ ਵੱਡੀਆਂ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ ਕਰ ਲਏ ਗਏ ਸੀ। ਇਹਨਾਂ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਬਿਲ ਗੇਟਸ ਸਮੇਤ 130 ਲੋਕਾਂ ਦੇ ਅਕਾਊਂਟ ਸ਼ਾਮਲ ਸਨ।