Twitter ਵਿਚ ਆਇਆ Voice Tweet ਦਾ ਫੀਚਰ, ਜਾਣੋ ਕਿਵੇਂ ਕਰੇਗਾ ਕੰਮ

ਏਜੰਸੀ

ਜੀਵਨ ਜਾਚ, ਤਕਨੀਕ

ਮਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ਨੇ ਇਕ ਨਵਾਂ ਫੀਚਰ Voice Tweet  ਲਾਂਚ ਕੀਤਾ ਹੈ।

Voice Tweet feature in Twitter

ਨਵੀਂ ਦਿੱਲੀ: ਮਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ਨੇ ਇਕ ਨਵਾਂ ਫੀਚਰ Voice Tweet  ਲਾਂਚ ਕੀਤਾ ਹੈ। ਇਹ ਫੀਚਰ ਫਿਲਹਾਲ iOS ਲਈ ਉਪਲਬਧ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਇਹ ਸ਼ੁਰੂਆਤ ਵਿਚ ਲਿਮਟਡ ਯੂਜ਼ਰਸ ਲਈ ਲਾਂਚ ਕੀਤਾ ਜਾ ਰਿਹਾ ਹੈ।

ਟਵਿਟਰ ਦਾ ਕਹਿਣਾ ਹੈ ਕਿ ਕਈ ਵਾਰ ਕੁਝ ਕਹਿਣ ਲਈ 280 ਸ਼ਬਦ ਕਾਫੀ ਨਹੀਂ ਹੁੰਦੇ ਹਨ, ਇਸ ਲਈ ਕੰਪਨੀ ਇਸ ਫੀਚਰ ਜ਼ਰੀਏ ਟਵਿਟਰ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੀ ਹੈ। ਇਸ ਲਈ ਹੁਣ ਯੂਜ਼ਰ ਅਪਣੀ ਅਵਾਜ਼ ਵਿਚ ਟਵੀਟ ਨੂੰ ਰਿਕਾਰਡ ਕਰ ਸਕਣਗੇ।

Voice Tweet ਦੀ ਵਰਤੋਂ ਕਰਨ ਦਾ ਤਰੀਕਾ ਉਸੇ ਤਰ੍ਹਾਂ ਹੈ, ਜਿਵੇਂ ਤੁਸੀਂ ਟੈਕਸ ਟਵੀਟ ਕਰਦੇ ਹੋ। Voice Tweet ਲਈ ਟਵੀਟ ਕੰਪੋਜ਼ਰ ਓਪਨ ਕਰਨਾ ਹੈ ਅਤੇ ਇੱਥੇ ਤੁਹਾਨੂੰ ਇਕ ਨਵਾਂ ਆਈਕਨ ਦਿਖਾਈ ਦੇਵੇਗਾ। ਇਸ ਨੂੰ ਟੈਪ ਕਰਨ ਤੋਂ ਬਾਅਦ ਰਿਕਾਰਡ ਕਰਨ ਦਾ ਆਪਸ਼ਨ ਮਿਲੇਗਾ।

ਇਸ ਦੌਰਾਨ ਸੈਂਟਰ ਵਿਚ ਤੁਹਾਡੀ ਪ੍ਰੋਫਾਈਲ ਫੋਟੋ ਦਿਖਾਈ ਦੇਵੇਗੀ ਅਤੇ ਇੱਥੇ ਰਿਕਾਰਡ ਬਟਨ ਦਿਖਾਈ ਦੇਵੇਗਾ। ਟੈਪ ਕਰ ਕੇ ਤੁਸੀਂ ਵਾਇਸ ਟਵੀਟ ਭੇਜ ਸਕਦੇ ਹੋਏ।  ਟਵਿਟਰ ਨੇ ਕਿਹਾ ਹੈ ਕਿ, 'ਹਰ ਵਾਇਸ ਟਵੀਟ ਵਿਚ ਤੁਸੀਂ 140 ਸੈਕਿੰਡ ਤੱਕ ਦਾ ਆਡੀਓ ਰਿਕਾਰਡ ਕਰ ਸਕਦੇ ਹੋ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ ਬੋਲਦੇ ਰਹੋ। ਲਿਮਟ ਖਤਮ ਹੋਣ ਤੋਂ ਬਾਅਦ ਨਵਾਂ ਵਾਇਸ ਟਵੀਟ ਸ਼ੁਰੂ ਹੋ ਜਾਵੇਗਾ'।

ਵਾਇਸ ਟਵੀਟ ਟਵਿਟਰ ਫੀਡ ਵਿਚ ਉਸੇ ਤਰ੍ਹਾਂ ਦਿਖਾਈ ਦੇਣਗੇ ਜਿਵੇਂ ਆਮ ਟਵੀਟ ਦਿਖਾਈ ਦਿੰਦੇ ਹਨ। ਵਾਇਸ ਟਵੀਟ ਸੁਣਨ ਲਈ ਫੋਟੋ 'ਤੇ ਕਲਿੱਕ ਕਰਨਾ ਹੋਵੇਗਾ। ਇਕ ਟਵੀਟ ਖਤਮ ਹੋਣ ਤੋਂ ਬਾਅਦ ਅਗਲਾ ਵਾਇਸ ਟਵੀਟ ਅਪਣੇ ਆਪ ਸ਼ੁਰੂ ਹੋ ਜਾਵੇਗਾ।