ਭਾਰਤ 'ਚ ਆਇਆ ਇੰਸਟਾਗ੍ਰਾਮ ਵਰਗਾ Twitter ਦਾ ਨਵਾਂ Fleets ਫੀਚਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਵਿਟਰ (Twitter) ਇਸ ਸਾਲ ਦੀ ਸ਼ੁਰੂਆਤ ਵਿਚ ਆਪਣੇ ਇੰਸਟਾਗ੍ਰਾਮ ਸਟੋਰੀ ਵਰਗੇ ਫੀਚਰ Fleets ਦੀ ਘੋਸ਼ਣਾ ਕੀਤੀ ਸੀ।

Photo

ਟਵਿਟਰ (Twitter) ਇਸ ਸਾਲ ਦੀ ਸ਼ੁਰੂਆਤ ਵਿਚ ਆਪਣੇ ਇੰਸਟਾਗ੍ਰਾਮ ਸਟੋਰੀ ਵਰਗੇ ਫੀਚਰ Fleets ਦੀ ਘੋਸ਼ਣਾ ਕੀਤੀ ਸੀ। ਟਵਿਟਰ (Twitter) Fleets ਉਹ ਪੋਸਟ ਹੈ ਜਿਹੜੀ 24 ਘੰਟੇ ਦੇ ਬਾਅਦ ਗਾਇਬ ਹੋ ਜਾਂਦੀ ਹੈ। ਇਸ ਇਸ ਫੀਚਰ ਨੂੰ ਭਾਰਤੀ ਯੂਜਰਾਂ ਦੇ ਲਈ ਵੀ ਜ਼ਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਟਵਿਟਰ (Twitter) ਨੇ Fleets ਨੂੰ ਹਾਲੇ ਤੱਕ ਅਧਿਕਾਰਿਤ ਤੌਰ ਤੇ ਲਾਂਚ ਨਹੀਂ ਕੀਤਾ ਹੈ।

ਹੁਣ ਤੱਕ ਇਹ ਕੇਵਲ ਇਟਲੀ ਅਤੇ ਬ੍ਰਾਜ਼ੀਲ ਵਿਚ ਟੈਸਟਿੰਗ ਦੇ ਲਈ ਉਪਲੱਬਧ ਸੀ ਅਤੇ ਹੁਣ ਇਸ ਨੂੰ ਭਾਰਤ ਵਿਚ ਵੀ ਟੈਸਟਿੰਗ ਦੇ ਲਈ ਜਾਰੀ ਕੀਤਾ ਗਿਆ ਹੈ। ਆਉਂਣ ਵਾਲੇ ਦਿਨਾਂ ਚ ਟਵਿਟਰ (Twitter) ਦਾ Fleets ਫੀਚਰ ਐਡਰਾਇਡ ਅਤੇ ISO ਦੋਵਾਂ ਦੇ ਯੂਜਰਾਂ ਲਈ ਉਪਲੱਬਧ ਹੋ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਦੱਸ ਦੱਈਏ ਕਿ ਟਵਿਟਰ (Twitter) ਦੇ Fleets ਨੂੰ ਲਾਈਕ ਅਤੇ ਰੀਟਵੀਟ ਨਹੀਂ ਕੀਤਾ ਜਾ ਸਕੇਗਾ।

ਯੂਜ਼ਰ ਪੋਸਟ ਦੇ ਅੰਦਰ ਜਾ ਕੇ ਦੇਖ ਸਕਣਗੇ ਕਿ ਉਨ੍ਹਾਂ ਦੀ ਪੋਸਟ ਨੂੰ ਕਿਸ-ਕਿਸ ਨੇ ਦੇਖਿਆ ਹੈ। ਟਵਿਟਰ (Twitter) Fleets ਯੂਜ਼ਰ ਦੇ ਟਾਇਮ ਲਾਈਨ ਚ ਉਸੇ ਤਰ੍ਹਾਂ ਦਿਖਾਈ ਦੇਵੇਗਾ ਜਿਸ ਤਰ੍ਹਾਂ ਇੰਸਟਾਗ੍ਰਾਮ ਸਟੋਰੀਜ਼ ਦਿਖਾਈ ਦਿੰਦੀ ਹੈ। ਯੂਜ਼ਰ ਦੇ ਪ੍ਰੋਫਾਇਲ ਵਿਚ ਉਨ੍ਹਾਂ ਦੇ ਪ੍ਰੋਫਾਇਲ ਵਿਚ ਉਨ੍ਹਾਂ ਦੇ ਟਵਿਟਰ (Twitter) Fleets ਵੀ ਮੌਜ਼ੂਦ ਹੋਣਗੇ।

ਯੂਜ਼ਰਾਂ ਵੱਲੋਂ ਇਨ੍ਹਾਂ ਆਵਤਾਰਾਂ ਤੇ ਟੈਬ ਕਰ Fleets ਚੈੱਕ ਕੀਤਾ ਜਾ ਸਕੇਗਾ। ਦੱਸ ਦੱਈਏ ਕਿ ਇਕ Fleets ਪੋਸਟ ਕਰਨ ਦੇ ਲਈ ਯੂਜ਼ਰ ਨੂੰ ਉਨਾਂ ਦੇ ਅਵਤਾਰ ਨੂੰ ਟੈਪ ਕਰਨਾ ਹੋਵੇਗਾ। ਇਸ ਨੂੰ ਪ੍ਰੋਫਾਇਲ ਦੇ ਟਾੱਪ ਲੈਫਟ ਤੇ ਦੇਖਿਆ ਜਾ ਸਕੇਗਾ। ਯੂਜ਼ਰ ਇਸ ਵਿਚ ਟੈਕਸਟ, ਫੋਟੋ, ਜਾਂ ਫਿਰ ਵੀਡੀਓ ਐਡ ਕਰ ਸਕਦੇ ਹਨ। Fleets ਤੇ ਰਿਪਲਾਈ ਜਾਂ ਫਿਰ ਰਿਐਕਟ ਵਰਗੇ ਕੁੱਝ ਐਕਸ਼ਨ ਉਸ ਸਮੇਂ ਕੀਤੇ ਜਾ ਸਕਦੇ ਹਨ, ਜਦੋਂ ਯੂਜ਼ਰ ਦਾ DM ਓਪਨ ਹੋਵੇ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।