ਹੁਣ Gmail ਲਈ ਵੀ ਦੇਣੇ ਪੈਣਗੇ ਪੈਸੇ? ਜਾਂ ਦੇਖਣੇ ਪੈਣਗੇ ਇਸ਼ਤਿਹਾਰ, ਜਾਣੋ ਕੀ ਹੈ ਨਵੀਂ ਯੋਜਨਾ

ਏਜੰਸੀ

ਜੀਵਨ ਜਾਚ, ਤਕਨੀਕ

ਜਲਦ ਹੀ ਪੇਡ ਸਰਵਿਸ ਪੇਸ਼ ਕਰ ਸਕਦੀ ਹੈ ਕੰਪਨੀ

You will have to pay for Gmail!

 

ਨਵੀਂ ਦਿੱਲੀ: ਦਫ਼ਤਰੀ ਜਾਂ ਨਿਜੀ ਕੰਮ ਲਈ ਜੀਮੇਲ ਦੀ ਵਰਤੋਂ ਕਰਨ ਵਾਲਿਆਂ ਲਈ ਬੁਰੀ ਖ਼ਬਰ ਹੈ। ਫ਼ਿਲਹਾਲ ਜੀਮੇਲ ਦੀ ਸਹੂਲਤ ਬਿਲਕੁਲ ਮੁਫ਼ਤ ਹੈ ਪਰ ਜਲਦ ਹੀ ਇਸ ਦੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਦਰਅਸਲ ਗੂਗਲ ਨੇ ਅਪਣੀ ਜੀਮੇਲ ਸਰਵਿਸ ’ਤੇ ਇਸ਼ਤਿਹਾਰ ਦਿਖਾਉਣਾ ਸ਼ੁਰੂ ਕਰ ਦਿਤਾ ਹੈ। ਅਜਿਹੇ ਵਿਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਪੇਡ ਸਰਵਿਸ ਪੇਸ਼ ਕਰ ਸਕਦੀ ਹੈ। ਹਾਲਾਂਕਿ ਹੁਣ ਤਕ ਗੂਗਲ ਨੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ: ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਮਾਰੀ ਟੱਕਰ, ਟੁੱਟੇ ਸ਼ੀਸ਼ੇ  

ਗੂਗਲ ਨੇ ਅਪਣੀ ਮੇਲ ਸਰਵਿਸ ਜੀਮੇਲ 'ਤੇ ਵਿਗਿਆਪਨ ਦਿਖਾਉਣੇ ਸ਼ੁਰੂ ਕਰ ਦਿਤੇ ਹਨ। ਯਾਨੀ ਜੀਮੇਲ ਹੁਣ ਯੂ-ਟਿਊਬ ਦੇ ਰਾਹ 'ਤੇ ਚੱਲਣ ਦੀ ਤਿਆਰੀ ਕਰ ਰਿਹਾ ਹੈ। ਜੇਕਰ ਤੁਸੀਂ ਯੂ-ਟਿਊਬ 'ਤੇ ਇਸ਼ਤਿਹਾਰ ਨਹੀਂ ਦੇਖਣਾ ਚਾਹੁੰਦੇ ਤਾਂ ਤੁਹਾਨੂੰ ਪੇਡ ਸਰਵਿਸ ਲੈਣੀ ਪੈਂਦੀ ਹੈ। ਆਉਣ ਵਾਲੇ ਸਮੇਂ ਵਿਚ ਅਸੀ ਜੀਮੇਲ ਲਈ ਵੀ ਇਹ ਯੋਜਨਾ ਦੇਖ ਸਕਦੇ ਹਾਂ। ਹਾਲਾਂਕਿ, ਫਿਲਹਾਲ ਕੰਪਨੀ ਨੇ ਪੇਡ ਸਬਸਕ੍ਰਿਪਸ਼ਨ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਮੌਤ

ਮੀਡੀਆ ਰਿਪੋਰਟਾਂ ਮੁਤਾਬਕ ਗੂਗਲ ਐਡਸ ਹੁਣ ਇਨਬਾਕਸ ਦੇ ਅਪਡੇਟ ਫਿਲਟਰ ਵਿਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਹ ਹੁਣ ਤਕ ਵਿਗਿਆਪਨ ਮੁਕਤ ਸੀ, ਪਰ ਹੁਣ ਇਹ ਆਡਰ, ਜ਼ਰੂਰੀ ਸੂਚਨਾਵਾਂ, ਬਿੱਲ ਅਤੇ ਹੋਰ ਮੈਸੇਜਾਂ ਨਾਲ ਸਬੰਧਤ ਈਮੇਲ ਨੂੰ ਆਟੋਮੈਟਿਕ ਮੈਨੇਜ ਕਰ ਰਿਹਾ ਹੈ। ਈਮੇਲ ਵਿਚ ਹੁਣ ‘ਪ੍ਰਮੋਸ਼ਨ’ ਅਤੇ ‘ਸੋਸ਼ਲ’ ਨਾਂ ਦੇ ਦੋ ਡਿਫਾਲਟ ਆਪਸ਼ਨ ਵੀ ਮਿਲਦੇ ਹਨ।

ਇਹ ਵੀ ਪੜ੍ਹੋ: ਰਾਜਸਥਾਨ ਵਿਚ ਹਵਾਈ ਸੈਨਾ ਦਾ ਮਿਗ-21 ਕਰੈਸ਼: 3 ਮਹਿਲਾਵਾਂ ਦੀ ਮੌਤ, ਪਾਇਲਟ ਸੁਰੱਖਿਅਤ

ਰਿਪੋਰਟ ਮੁਤਾਬਕ, ਜੀਮੇਲ ਅਪਣੇ ਇਸ਼ਤਿਹਾਰਾਂ ਨੂੰ ਅਪਣੀ ਈਮੇਲ ਸਰਵਿਸ ਦੇ ਡੇਸਕਟਾਪ ਵਰਜ਼ਨ ਵਿਚ ਵੀ ਸ਼ਾਮਲ ਕਰ ਰਿਹਾ ਹੈ। ਉਧਰ ਗੂਗਲ ਦਾ ਪ੍ਰੋਮੋਸ਼ਨ ਟੈਬ ਉਨ੍ਹਾਂ ਕਾਰੋਬਾਰਾਂ ਤੋਂ ਪ੍ਰਚਾਰ ਸਬੰਧੀ ਈਮੇਲਾਂ ਨੂੰ ਦਿਖਾਉਂਦਾ ਹੈ ਜਿਨ੍ਹਾਂ ਨੂੰ ਲੋਕ ਸਬਸਕ੍ਰਾਈਬ ਕਰਦੇ ਹਨ, ਨਾਲ ਹੀ ਉਨ੍ਹਾਂ ਕੰਪਨੀਆਂ ਦੇ ਆਫ਼ਰ ਦਿਖਾਉਂਦੇ ਹਨ, ਜਿਨ੍ਹਾਂ ਨੂੰ ਲੋਕ ਪਸੰਦ ਕਰ ਸਕਦੇ ਹਨ।