ਫ਼ੇਸਬੁਕ 'ਚ ਛੇਤੀ ਹੋਣਗੇ ਇਹ ਵੱਡੇ ਬਦਲਾਅ, ਜਾਣੋ ਕੀ ਹੋਵੇਗਾ ਖਾਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫ਼ੇਸਬੁਕ ਛੇਤੀ ਹੀ ਅਪਣੇ ਪਲੈਟਫ਼ਾਰਮ 'ਤੇ ਕੁੱਝ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਇਹ ਬਦਲਾਅ ਖਾਸਤੌਰ 'ਤੇ ਐਪ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾ ਰਹੇ ਹਨ। ਫ਼ੇਸਬੁਕ ਲੋਕਲ...

Facebook

ਨਵੀਂ ਦਿੱਲੀ : ਫ਼ੇਸਬੁਕ ਛੇਤੀ ਹੀ ਅਪਣੇ ਪਲੈਟਫ਼ਾਰਮ 'ਤੇ ਕੁੱਝ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਇਹ ਬਦਲਾਅ ਖਾਸਤੌਰ 'ਤੇ ਐਪ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾ ਰਹੇ ਹਨ। ਫ਼ੇਸਬੁਕ ਲੋਕਲ ਦੇ ਵਾਇਸ ਪ੍ਰੈਜ਼ਿਡੈਂਟ ਐਲੇਕਸ ਹੀਮੇਲ ਨੇ ਦੱਸਿਆ ਕਿ ਵੈਬਸਾਈਟ ਵਿਚ ਕੁੱਝ ਵਿਜ਼ੁਅਲ ਅਤੇ ਬਿਜ਼ਨਸ ਪੇਜੇਜ ਨੂੰ ਲੈ ਕੇ ਬਦਲਾਅ ਕੀਤੇ ਜਾਣਗੇ ਤਾਕਿ ਯੂਜ਼ਰਸ ਤੋਂ ਜ਼ਿਆਦਾ ਬਿਹਤਰ ਤਰੀਕੇ ਨਾਲ ਜੁੜ ਸਕਣ।  

ਯੂਜ਼ਰਸ ਨੂੰ ਸੋਸ਼ਲ ਨੈਟਵਰਕਿੰਗ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਸੇਵਾਵਾਂ ਦੇਣ ਅਤੇ ਲੋਕਾਂ ਤੋਂ ਬਿਹਤਰ ਢੰਗ ਨਾਲ ਜੁਡ਼ਣ ਲਈ ਫ਼ੇਸਬੁਕ ਵਿਚ ਕਈ ਬਦਲਾਅ ਹੋਣ ਜਾ ਰਹੇ ਹਨ। ਜਿਵੇਂ ਜੇਕਰ ਤੁਸੀਂ ਕਿਸੇ ਹੋਟਲ ਦਾ ਪੇਜ ਦੇਖ ਰਹੇ ਹੋ ਤਾਂ ਫ਼ੇਸਬੁਕ ਉਥੇ ਹੀ ਤੁਹਾਨੂੰ ਟੇਬਲ ਬੁੱਕ ਕਰਨ ਦਾ ਫ਼ੀਚਰ ਦੇਵੇਗਾ। ਨਾਲ ਹੀ ਕੰਪਨੀ ਆਉਣ ਵਾਲੇ ਦਿਨਾਂ ਵਿਚ ਵੱਖ - ਵੱਖ ਸ਼੍ਰੇਣੀ ਵਾਲੇ ਪੇਜ ਲਈ ਵੱਖ - ਵੱਖ ਡਿਜ਼ਾਈਨ ਬਣਾਏਗੀ। ਫਿਲਹਾਲ ਕੰਪਨੀ ਟੀਵੀ ਸ਼ੋਅ ਪੇਜ, ਰੇਸਤਰਾਂ ਪੇਜ ਅਤੇ ਲੋਕਲ ਸਰਵਿਸ ਪੇਜ ਨੂੰ ਬਦਲਣ 'ਤੇ ਕੰਮ ਕਰ ਰਹੀ ਹੈ।  

ਨਾਲ ਹੀ ਫ਼ੇਸਬੁਕ ਦੇ ਰਿਕਮੰਡੇਸ਼ਨ ਫ਼ੀਚਰ ਵਿਚ ਵੀ ਬਦਲਾਅ ਕੀਤੇ ਜਾ ਰਹੇ ਹਨ। ਨਵੇਂ ਬਦਲਾਵਾਂ ਤੋਂ ਬਾਅਦ ਤੋਂ ਯੂਜ਼ਰਜ਼ ਨੂੰ ਬਾਕੀ ਲੋਕਾਂ ਤੋਂ ਜ਼ਿਆਦਾ ਚੰਗੇ ਰਿਵਿਊਜ਼ ਅਤੇ ਫੀਡਬੈਕ ਮਿਲਣਗੇ। ਇਸ ਤੋਂ ਇਲਾਵਾ ਫ਼ੇਸਬੁਕ ਅਪਣੇ ਜਾਬਸ ਪਲੈਟਫਾਰਮ ਨੂੰ ਵਧਾਉਣ 'ਤੇ ਕੰਮ ਕਰ ਰਹੀ ਹੈ। ਨਾਲ ਹੀ ਫ਼ੇਸਬੁਕ ਇਕ ਲੋਕਲ ਨਾਮ ਦਾ ਸੈਕਸ਼ਨ ਲਿਆ ਰਹੀ ਹੈ ਇਸ ਵਿਚ ਯੂਜ਼ਰ ਆਰਾਮ ਨਾਲ ਅਪਣੇ ਆਲੇ ਦੁਆਲੇ ਦੀ ਰੁਚੀ ਦੀਆਂ ਚੀਜ਼ਾਂ ਦੇਖ ਪਾਉਣਗੇ।  

ਦਿਖਣ ਵਾਲੇ ਬਦਲਾਵਾਂ (ਵਿਜੁਅਲ) ਦੀ ਗੱਲ ਕਰੀਏ ਤਾਂ ਫ਼ੇਸਬੁਕ ਨੇ ਹਾਲ ਵਿਚ ਖੁਲਾਸਾ ਕੀਤਾ ਸੀ ਕਿ ਉਹ ਅਪਣੇ ਐਂਡਰਾਇਡ ਅਤੇ iOS ਐਪ ਵਿਚ ਨੈਵਿਗੇਸ਼ਨ ਵਾਰ ਨੂੰ ਦੁਬਾਰਾ ਬਦਲੇਗੀ। ਇਸ ਤੋਂ ਬਾਅਦ ਇਸ ਦੇ ਨੈਵਿਗੇਸ਼ਨ ਵਾਰ ਵਿਚ ਨਿਊਜ਼ ਫੀਡ, ਨੋਟਿਫਿਕੇਸ਼ਨ, ਮੇਨੂ ਤਾਂ ਰਹਿਣਗੇ ਪਰ ਬਾਕੀ ਦੇ ਆਪਸ਼ਨ ਤੁਹਾਡੇ ਯੂਜ਼ ਕਰਨ ਦੇ ਹਿਸਾਬ ਨਾਲ ਆਉਣਗੇ। ਇਹ ਫ੍ਰੈਂਡ ਰਿਕਵੈਸਟ, ਪ੍ਰੋਫਾਈਲ, ਗਰੁਪ ਕੁੱਝ ਵੀ ਹੋ ਸਕਦੇ ਹੈ। ਜੇਕਰ ਤੁਸੀਂ ਮੈਸੈਜਿਸ ਜ਼ਿਆਦਾ ਯੂਜ਼ ਕਰਦੇ ਹੋ ਤਾਂ ਨੈਵਿਗੇਸ਼ਨ ਵਾਰ ਵਿਚ ਨਿਊਜ਼ ਫੀਡ, ਨੋਟਿਫਿਕੇਸ਼ਨ ਅਤੇ ਮੇਨੂ ਤੋਂ ਇਲਾਵਾ ਮੈਸੇਜਿਸ ਆਪਸ਼ਨ ਵੀ ਆ ਜਾਵੇਗਾ।