Isuzu ਨੇ ਡੀ-ਮੈਕਸ ਪਿਕਅੱਪ ਨੇ ਟੀਜ਼ਰ ਕੀਤਾ ਪੇਸ਼, ਜਲਦ ਹੋਵੇਗੀ ਲਾਂਚ
Isuzu ਨੇ ਆਪਣੀ ਅਗਲੀ ਜਨਰੇਸ਼ਨ D-Max ਪਿਕ-ਅੱਪ ਟੀਜ਼ਰ ਪੇਸ਼ ਕਰ ਦਿੱਤਾ ਹੈ...
ਨਵੀਂ ਦਿੱਲੀ: Isuzu ਨੇ ਆਪਣੀ ਅਗਲੀ ਜਨਰੇਸ਼ਨ D-Max ਪਿਕ-ਅੱਪ ਟੀਜ਼ਰ ਪੇਸ਼ ਕਰ ਦਿੱਤਾ ਹੈ ਤੇ ਕੰਪਨੀ ਇਸ ਨੂੰ 10 ਅਕਤੂਬਰ ਦਾ ਗਲੋਬਲ ਡੇਬਿਊ ਕਰਨ ਜਾ ਰਹੀ ਹੈ। ਦੂਸਰੀ ਜਨਰੇਸ਼ਨ Isuzu D-Max ਪਿਕ-ਅੱਪ ਸਾਲ 2011 ਤੋਂ ਮੌਜੂਦ ਹੈ ਤੇ ਤੀਜੀ ਜਨਰੇਸ਼ਨ ਮਾਡਲ ਹੁਣ ਕਈ ਕਾਸਮੈਟਿਕ ਬਦਲਾਅ ਦੇ ਨਾਲ ਆਏਗੀ। 2020 Isuzu D-Max ਦੇ ਟੀਜ਼ਰ ਵੀਡੀਓ 'ਚ ਬੋਲਡ ਸਿੰਗਲ- ਫੇਸ ਗ੍ਰਿਲ ਦਿੱਤੀ ਗਈ ਹੈ। ਇਸ 'ਚ ਪਹਿਲੀ ਹੈੱਡਲਾਈਨਜ਼ ਤੇ ਨਵਾਂ ਯੂ-ਸ਼ੇਪਡ LED ਡੇਅਲਾਈਟ ਰਨਿੰਗ ਲਾਈਟਸ ਤੇ ਪ੍ਰੋਜੈਕਟ ਲੈਂਸ ਦਿੱਤਾ ਜਾਵੇਗਾ।
ਨਵੀਂ ਜਨਰੇਸ਼ਨ Isuzu D-Max ਦੇ ਬੰਪਰ ਡਿਜ਼ਾਈਨ ਨਵੇਂ ਹੋਣਗੇ ਤੇ ਇਸ 'ਚ ਸਟੈਕਡ ਫਾਗ ਲਾਈਟਸ ਦਿੱਤੀ ਗਈ ਹੈ। ਪਿਕ-ਅੱਪ ਟ੍ਰਕ ਨੂੰ ਇਕ ਸਖ਼ਤ ਲੁੱਕ ਦੇਣ ਲਈ ਇਕ ਸਕਿਡ ਪਲੇਟ ਵੀ ਦਿੱਤੀ ਜਾਵੇਗੀ। ਰੀਅਰ ਦੀ ਗੱਲ ਰੀਏ ਤਾਂ ਨਵੀਂ ਜਨਰੇਸ਼ਨ D-Max 'ਚ ਕੰਪਨੀ ਨਵੀਂ ਟੇਲਲਾਈਟ ਦੇਵੇਗੀ ਜੋ ਕਿ ਡਿਊਲ ਚਕੋਰ ਲੈਂਪਸ ਦੇ ਨਾਲ ਆਵੇਗੀ।
ਇਸ ਦੇ ਇੰਜਣ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ, ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨਵੀਂ ਜਨਰੇਸ਼ਨ ਡੀ-ਮੈਕਸ 'ਚ 1.9 ਲੀਟਰ ਡੀਜ਼ਲ ਦੇ ਸਕਦੀ ਹੈ। ਭਾਰਤ 'ਚ ਵੀ ਇਹ ਇੰਜਣ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਦਿੱਤਾ ਗਿਆ ਹੈ। ਇਸ ਦੇ ਇਲਾਵਾ ਕੁਝ ਚੁਨਿੰਦਾ ਬਾਜ਼ਾਰ 'ਚ 3.0 ਲੀਟਰ ਦਾ ਇੰਜਣ ਵੀ ਦਿੱਤਾ ਜਾ ਸਕਦਾ ਹੈ। ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਸ 'ਚ 6-ਸਪੀਡ ਮੈਨੁਅਲ ਤੇ ਇਕ ਆਟੋਮੈਟਿਕ ਦਾ ਬਦਲਾਅ ਕੀਤਾ ਜਾਵੇਗਾ ਜੋ ਕਿ 4x4 ਦੇ ਨਾਲ ਆਵੇਗਾ।