ਹੁਣ ਫੇਸਬੁਕ ਮਸੈਂਜਰ 'ਚ ਭੇਜੇ ਗਏ ਮੈਸੇਜ ਨੂੰ ਵੀ ਕਰ ਸਕੋਗੇ ਡੀਲੀਟ
ਫੇਸਬੁਕ ਦੀ ਮੈਸੇਜਿੰਗ ਸਰਵਿਸ ਮਸੈਂਜਰ ਵਿਚ ਵੀ ਹੁਣ ਛੇਤੀ ਹੀ ਇਕ ਨਵਾਂ ਫੀਚਰ ਆਉਣ ਵਾਲਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਭੇਜੇ ਗਏ ਮੈਸੇਜ ਨੂੰ 10 ਮਿੰਟ ਦੇ ...
ਫੇਸਬੁਕ ਦੀ ਮੈਸੇਜਿੰਗ ਸਰਵਿਸ ਮਸੈਂਜਰ ਵਿਚ ਵੀ ਹੁਣ ਛੇਤੀ ਹੀ ਇਕ ਨਵਾਂ ਫੀਚਰ ਆਉਣ ਵਾਲਾ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਭੇਜੇ ਗਏ ਮੈਸੇਜ ਨੂੰ 10 ਮਿੰਟ ਦੇ ਅੰਦਰ ਡਿਲੀਟ ਕਰ ਸਕਣਗੇ। ਦਰਅਸਲ, ਆਈਓਐਸ ਲਈ ਹਾਲ ਹੀ ਵਿਚ ਫੇਸਬੁਕ ਨੇ ਮਸੈਂਜਰ ਦਾ ਨਵਾਂ ਵਰਜਨ 191.0 ਰੀਲੀਜ਼ ਕੀਤਾ ਹੈ, ਇਸ ਵਰਜਨ ਵਿਚ ਕੰਪਨੀ ਨੇ ਇਸ ਨਵੇਂ ਫੀਚਰ ਦੇ ਛੇਤੀ ਆਉਣ ਦੀ ਗੱਲ ਕਹੀ ਹੈ। ਫੇਸਬੁਕ ਨੇ ਅਪਣੇ ਨੋਟ ਵਿਚ ਲਿਖਿਆ ਹੈ ਕਿ ਜੇਕਰ ਕੋਈ ਯੂਜ਼ਰ ਗਲਤੀ ਨਾਲ ਕੋਈ ਮੈਸੇਜ, ਫੋਟੋ ਜਾਂ ਕੋਈ ਜਾਣਕਾਰੀ ਕਿਸੇ ਗਲਤ ਚੈਟ ਵਿਚ ਭੇਜ ਦਿੰਦਾ ਹੈ, ਤਾਂ ਮੈਸੇਜ ਭੇਜਣ ਦੇ 10 ਮਿੰਟ ਦੇ ਅੰਦਰ ਉਸ ਨੂੰ ਡੀਲੀਟ ਕੀਤਾ ਜਾ ਸਕੇਗਾ।
ਵਟਸਐਪ ਵਿਚ ਕਾਫ਼ੀ ਸਮੇਂ ਪਹਿਲਾਂ ਤੋਂ ਹੀ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦਾ ਫੀਚਰ ਹੈ। ਇਸ ਫੀਚਰ ਦੀ ਮਦਦ ਨਾਲ ਜੋ ਵੀ ਮੈਸੇਜ ਡੀਲੀਟ ਕੀਤਾ ਜਾਂਦਾ ਹੈ, ਉਹ ਸੈਂਡਰ ਅਤੇ ਰਿਸੀਵਰ ਦੋਨਾਂ ਦੇ ਹੀ ਇਨਬਾਕਸ ਤੋਂ ਡਿਲੀਟ ਹੋ ਜਾਂਦਾ ਹੈ। ਫੇਸਬੁਕ ਵਿਚ ਵੀ ਇਸੇ ਤਰ੍ਹਾਂ ਦਾ ਫੀਚਰ ਰਹੇਗਾ। 10 ਮਿੰਟ ਦੇ ਅੰਦਰ ਜਿਵੇਂ ਹੀ ਭੇਜੇ ਗਏ ਮੈਸੇਜ ਨੂੰ ਡੀਲੀਟ ਕੀਤਾ ਜਾਵੇਗਾ ਤਾਂ ਉਹ ਸੈਂਡਰ ਅਤੇ ਰਿਸੀਵਰ ਦੋਨਾਂ ਦੇ ਹੀ ਇਨਬਾਕਸ ਤੋਂ ਹੱਟ ਜਾਵੇਗਾ।
ਫੇਸਬੁਕ ਦੇ ਆਨਰਸ਼ਿਪ ਵਾਲੇ ਵਟਸਐਪ ਅਤੇ ਇੰਸਟਾਗ੍ਰਾਮ ਦੋਨਾਂ ਵਿਚ ਹੀ ਭੇਜੇ ਗਏ ਮੈਸੇਜ ਨੂੰ ਡੀਲੀਟ ਕਰਨ ਦਾ ਆਪਸ਼ਨ ਮਿਲਦਾ ਹੈ। ਵਟਸਐਪ ਵਿਚ ਜਿੱਥੇ Delete For Everyone ਨਾਮ ਨਾਲ ਇਹ ਫੀਚਰ ਹੈ ਉਥੇ ਹੀ ਇੰਸਟਾਗ੍ਰਾਮ ਵਿਚ Unsend ਦੇ ਨਾਮ ਨਾਲ ਇਹ ਫੀਚਰ ਮਿਲਦਾ ਹੈ।