ਇਸ ਕਾਰ ਨੂੰ ਵਾਰ-ਵਾਰ ਚਾਰਜ ਕਰਨ ਦੀ ਨਹੀਂ ਪੈਣੀ ਲੋੜ, ਮਿਲੇ 5੦੦੦ ਆਰਡਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਨਵੀਂ ਦਿੱਲੀ: ਅੱਜ ਅਸੀਂ ਤੁਹਾਨੂੰ ਅਜਿਹੀ ਕਾਰ ਬਾਰੇ ਦੱਸਣ ਜਾ ਰਹੇ ਹਾਂ ਜੋ ਅਪਣੇ ਆਪ ਵਿਚ ਬਹੁਤ ਖ਼ਾਸ ਮਹੱਤਵ ਰਖਦੀ ਹੈ ਪਰ ਖ਼ਾਸ ਇਸ ਲਈ ਹੈ ਕਿ ਕਿਉਂਕ...

Sion Car

ਨਵੀਂ ਦਿੱਲੀ: ਅੱਜ ਅਸੀਂ ਤੁਹਾਨੂੰ ਅਜਿਹੀ ਕਾਰ ਬਾਰੇ ਦੱਸਣ ਜਾ ਰਹੇ ਹਾਂ ਜੋ ਅਪਣੇ ਆਪ ਵਿਚ ਬਹੁਤ ਖ਼ਾਸ ਮਹੱਤਵ ਰਖਦੀ ਹੈ ਪਰ ਖ਼ਾਸ ਇਸ ਲਈ ਹੈ ਕਿ ਕਿਉਂਕਿ ਇਹ ਕਾਰ ਡਰਾਈਵ ਦੇ ਦੌਰਾਨ ਚਾਰਜ ਹੁੰਦੀ ਹੈ। ਜੀ ਹਾਂ, ਮਿਊਨਿਖ ਬੇਸਡ ਇੱਕ ਸ਼ਾਰਟਅਪ ਕੰਪਨੀ ਨੇ ਇਕ ਅਜਿਹੀ ਹੀ ਸੋਲਰ ਕਾਰ ਨੂੰ ਬਣਾਇਆ ਹੈ ਜੋ ਚਲਾਉਂਦੇ ਸਮੇਂ ਅਪਣੇ ਆਪ ਚਾਰਜ ਹੋ ਜਾਂਦੀ ਹੈ, ਯਾਨੀ ਕਿ ਇਸ ਨੂੰ ਬਾਰ- ਬਾਰ ਚਾਰਜ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਇਕ ਸੋਲਰ ਕਾਰ ਹੈ, ਇਸ ਲਈ ਜਿੰਨ੍ਹੀ ਜ਼ਿਆਦਾ ਧੁੱਪ ਵਿਚ ਇਹ ਕਾਰ ਰਹਿੰਦੀ ਹੈ ਉਨ੍ਹੀਂ ਹੀ ਇਹ ਸਾਡੇ ਲਈ ਫਾਇਦੇਮੰਦ ਸਿੱਧ ਹੁੰਦੀ ਹੈ। ਸਾਊਥ ਜਰਮਨੀ ਵਿਚ ਜ਼ਿਆਦਾ ਧੁੱਪ ਪੈਂਦੀ ਹੈ ਅਤੇ ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਕੰਪਨੀ ਨੇ ਇਸ ਤਰ੍ਹਾਂ ਦੀ ਕਾਰ ਨੂੰ ਨਿਰਮਾਣ ਕੀਤਾ ਹੈ। ਇਸੇ ਧੁੱਪ ਦਾ ਫਾਇਦਾ ਚੁਕ ਕੇ ਕੰਪਨੀ ਨੇ ਸਾਓਨ ਕਾਰ ਦੇ ਚਾਰਜਿੰਗ ਸਿਸਟਮ ਨੂੰ ਅਜ਼ਮਾਇਆ ਜੋ ਕਿ ਸਫਲ ਸਿੱਧ ਵੀ ਹੋਇਆ।

ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਰਮਨੀ ਨੇ 2020 ਤਕ ਇਕ ਮੀਲੀਅਨ ਇਲੈਕਟ੍ਰੋਨਿਕ ਕਾਰਾਂ ਨੂੰ ਉਤਾਰਨ ਦੀ ਯੋਜਨਾ ਬਣਾਈ ਹੋਈ ਹੈ ਪਰ ਇਹ ਯੋਜਨਾ ਇੰਨੀ ਵੀ ਆਸਾਨ ਨਹੀਂ ਹੈ। ਅਜਿਹੇ ਵਿਚ ਸਰਕਾਰ ਤੋਂ ਬਿਆਨ ਆਇਆ ਹੈ ਕਿ ਜੋ ਕੰਪਨੀ ਇਲੈਕਟ੍ਰੋਨਿਕ ਵਾਹਨ ਦੇ ਲਈ ਬੈਟਰੀ ਬਣਾਵੇਗੀ, ਉਨ੍ਹਾਂ ਨੂੰ ਮਦਦ ਮਿਲ ਸਕੇਗੀ।

ਦੱਸਣ ਯੋਗ ਹੈ ਕਿ 2016 ਵਿਚ ਮੋਟਰਸ  ਕੰਪਨੀ ਦੀ ਨੀਂਹ ਰੱਖੀ ਗਈ ਸੀ ਅਤੇ ਇਹ ਕੰਪਨੀ ਪੂਰੀ ਤਰ੍ਹਾਂ ਨਾਲ ਇਲੈਕਟ੍ਰੋਨਿਕ ਵਾਹਨ ਬਣਾ ਵੀ ਰਹੀ ਹੈ ਜਿਸ ਵਿਚ ਇਸਦੀ ਬਾਡੀ 'ਚ ਸੋਲਰ ਸੈਲਸ ਇੰਟੀਗਰੇਟਡ ਹੈ। ਕੰਪਨੀ ਦੀ ਇਸ ਕਾਰ ਦਾ  ਪ੍ਰੋਡਕਸ਼ਨ ਅਗਲੇ ਸਾਲ ਦੇ ਅੱਧ ਵਿਚਕਾਰ ਹੋਵੇਗਾ, ਫਿਲਹਾਲ ਤਾਂ ਇਸਨੂੰ ਬਣਾ ਕੇ ਅਜ਼ਮਾਇਆ ਗਿਆ ਹੈ।ਇਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਸ ਕਾਰ ਲਈ ਕੰਪਨੀ ਨੂੰ ਹੁਣ ਤੱਕ 5੦੦੦ ਆਡਰਸ ਮਿਲ ਚੁਕੇ ਹਨ ਅਤੇ ਕੰਪਨੀ ਇਸੇ ਆਉਣ ਵਾਲੇ ਸਾਲ 'ਚ ਕਾਰ ਨੂੰ 16,੦੦੦ ਯੂਰੋ ਵਿਚ ਵੇਚ ਸਕਦੀ ਹੈ।