ਵਿਕਰਮ ਲੈਂਡਰ ਨਾਲ ਹੁਣ ਤੱਕ ਨਹੀਂ ਹੋ ਸਕਿਆ ਸੰਪਰਕ, ਕੋਸ਼ਿਸ਼ਾਂ ਜਾਰੀ: ਇਸਰੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਯੋਜਨਾਬੱਧ ਤਰੀਕੇ ਨਾਲ ਚੰਨ ਦੀ ਸਤ੍ਹਾ ‘ਤੇ ਪੁੱਜੇ ਵਿਕਰਮ ਲੈਂਡਰ ਨਾਲ ਇਸਰੋ ਦਾ ਸੰਪਰਕ...

Vikram Lander

ਨਵੀਂ ਦਿੱਲੀ: ਯੋਜਨਾਬੱਧ ਤਰੀਕੇ ਨਾਲ ਚੰਨ ਦੀ ਸਤ੍ਹਾ ‘ਤੇ ਪੁੱਜੇ ਵਿਕਰਮ ਲੈਂਡਰ ਨਾਲ ਇਸਰੋ ਦਾ ਸੰਪਰਕ ਹੁਣ ਤੱਕ ਨਹੀਂ ਹੋ ਪਾਇਆ ਹੈ। ਇਸਰੋ ਨੇ ਅੱਜ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ। ਉਸਨੇ ਕਿਹਾ ਕਿ ਚੰਦਰਯਾਨ-2 ਦੇ ਆਰਬਿਟਰ ਨੇ ਵਿਕਰਮ ਲੈਂਡਰ ਦਾ ਪਤਾ ਤਾਂ ਲਗਾ ਲਿਆ, ਲੇਕਿਨ ਉਸ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਇਸਰੋ ਨੇ ਲਿਖਿਆ, ਲੈਂਡਰ ਨਾਲ ਸੰਪਰਕ ਸਥਾਪਤ ਕਰਨ ਦੀਆਂ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਧਿਆਨ ਯੋਗ ਹੈ ਕਿ 22 ਜੁਲਾਈ ਨੂੰ ਲਾਂਚ ਹੋਇਆ ਚੰਦਰਯਾਨ-2 ਲਗਾਤਾਰ 47 ਦਿਨਾਂ ਤੱਕ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਚੰਨ ਦੇ ਬੇਹੱਦ ਕਰੀਬ ਪਹੁੰਚ ਗਿਆ ਸੀ। 6-7 ਸਤੰਬਰ ਦੀ ਦਰਮਿਆਨੀ ਰਾਤ ਇਸਦੇ ਲੈਂਡਰ ਵਿਕਰਮ ਨੂੰ ਆਪਣੇ ਅੰਦਰ ਰੱਖੇ ਰੋਵਰ ਪ੍ਰਗਿਆਨ ਦੇ ਨਾਲ ਚੰਦਰਮਾ ਦੀ ਸਤ੍ਹਾ ‘ਤੇ ਉਤਰਨਾ ਸੀ,  ਲੇਕਿਨ ਸਿਰਫ਼ 2.1 ਕਿਮੀ ਦੀ ਦੂਰੀ ‘ਤੇ ਹੀ ਉਹ ਰਸਤਾ ਭਟਕ ਗਿਆ ਅਤੇ ਉਸਦਾ ਇਸਰੋ ਨਾਲੋਂ ਸੰਪਰਕ ਟੁੱਟ ਗਿਆ।

ਹਾਲਾਂਕਿ,  ਇਸਰੋ ਸਮੇਤ ਸਾਰੇ ਵਿਗਿਆਨੀ ਜਗਤ ਦਾ ਕਹਿਣਾ ਹੈ ਕਿ ਚੰਦਰਯਾਨ-2 ਨੇ ਆਪਣਾ 95 %  ਤੱਕ ਟਿੱਚਾ ਹਾਸਲ ਕਰ ਲਿਆ ਹੈ। ਇਸ ਮਿਸ਼ਨ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਆਰਬਿਟਰ ਅਗਲੇ 7 ਸਾਲ ਤੱਕ ਚੰਨ ਦਾ ਚੱਕਰ ਲਗਾਉਂਦਾ ਰਹੇਗਾ ਅਤੇ ਮਹੱਤਵਪੂਰਨ ਜਾਣਕਾਰੀਆਂ ਦਿੰਦਾ ਰਹੇਗਾ।