ਵਿਕਰਮ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਰੋ ਪਏ ਇਸਰੋ ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੰਦਰਯਾਨ 2 ਨਾਲ ਇਸਰੋ ਦਾ ਸੰਪਰਕ ਟੁੱਟ ਗਿਆ ਹੈ। ਇਸ ਤੋਂ ਬਾਅਦ ਵਿਗਿਆਨਕਾਂ ਦਾ ਹੌਂਸਲਾ ਵਧਾਉਣ ਲਈ ਪੀਐਮ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ।

Isro chief K Sivan breaks down after Vikram contact lost

ਨਵੀਂ ਦਿੱਲੀ: ਚੰਦਰਯਾਨ 2 ਨਾਲ ਇਸਰੋ ਦਾ ਸੰਪਰਕ ਟੁੱਟ ਗਿਆ ਹੈ। ਇਸ ਤੋਂ ਬਾਅਦ ਵਿਗਿਆਨਕਾਂ ਦਾ ਹੌਂਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ। ਇਸ ਮੌਕੇ ਪੀਐਮ ਅਤੇ ਇਸਰੋ ਮੁਖੀ ਦੀਆਂ ਅੱਖਾਂ ਨਮ ਹੋ ਗਈਆਂ। ਜਦੋਂ ਪੀਐਮ ਬੈਂਗਲੁਰੂ ਸੈਂਟਰ ਤੋਂ ਪਰਤ ਰਹੇ ਸਨ ਤਾਂ ਇਸਰੋ ਚੀਫ਼ ਸਿਵਨ ਉਹਨਾਂ ਨੂੰ ਛੱਡਣ ਆਏ। ਇਸ ਦੌਰਾਨ ਇਸਰੋ ਮੁਖੀ ਦੀਆਂ ਅੱਖਾਂ ਨਮ ਹੋ ਗਈਆਂ। ਹਾਲਾਂਕਿ ਪੀਐਮ ਮੋਦੀ ਨੇ ਉਹਨਾਂ ਨੂੰ ਗਲੇ ਲਗਾ ਕੇ ਹੌਂਸਲਾ ਵਧਾਇਆ। ਇਸ ਦੌਰਾਨ ਪੀਐਮ ਮੋਦੀ ਵੀ ਬੇਹੱਦ ਭਾਵੂਕ ਦਿਖੇ।

ਜ਼ਿਕਰਯੋਗ ਹੈ ਕਿ ਭਾਰਤ ਦਾ ਮਿਸ਼ਨ ਚੰਦਰਯਾਨ-2 ਸ਼ੁੱਕਰਵਾਰ ਦੇਰ ਰਾਤ ਨੂੰ ਚੰਦ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ‘ਤੇ ਆ ਕੇ ਰਸਤਾ ਭਟਕ  ਗਿਆ। ਇਸ ਗੱਲ ਦਾ ਅੰਦਾਜ਼ਾ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ ਕਿ ਲੈਂਡਰ ਵਿਕਰਮ ਦੇ ਚੰਦ ਦੀ ਪਰਤ ‘ਤੇ ਪਹੁੰਚਣ ਤੋਂ ਪਹਿਲਾਂ ਦੇ 15 ਮਿੰਟ ਬਹੁਤ ਅਹਿਮ ਹੋਣਗੇ। ਲੈਂਡਰ ਵਿਕਰਮ ਨੂੰ ਦੇਰ ਰਾਤ ਕਰੀਬ 1 ਵਜ ਕੇ 38 ਮਿੰਟ ‘ਤੇ ਚੰਦ ਦੀ ਪਰਤ ‘ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰ ਚੰਦ ਦੀ ਪਰਤ ‘ਤੇ ਪਹੁੰਚਣ ਤੋਂ ਕਰੀਬ 2.1 ਕਿਲੋਮੀਟਰ ਪਹਿਲਾਂ ਹੀ ਉਸ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ।

 


 

ਵਿਕਰਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਵਿਗਿਆਨਕਾਂ ਵਿਚ ਤਣਾਅ ਦੇਖਿਆ ਗਿਆ। ਪੀਐਮ ਮੋਦੀ ਨੇ ਇਸ ਮੌਕੇ ‘ਤੇ ਉਹਨਾਂ ਦਾ ਹੌਂਸਲਾ ਵਧਾਇਆ। ਇਸਰੋ ਦੇ ਚੇਅਰਮੈਨ ਕੇ. ਸਿਵਨ ਦਾ ਹੌਂਸਲਾ ਵਧਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਦਲੇਰ ਬਣੋ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਨੂੰ ਅਪਣੇ ਵਿਗਿਆਨੀਆਂ ‘ਤੇ ਮਾਣ ਹੈ। ਉਹ ਦੇਸ਼ ਦੀ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਯਾਤਰਾ ਅੱਗੇ ਵੀ ਜਾਰੀ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।