ਜੀਓ ਤੋਂ ਬਾਅਦ ਹੁਣ ਏਅਰਟੈੱਲ, ਆਈਡੀਆ ਵੀ ਦੇਣਗੇ ਲੋਕਾਂ ਨੂੰ ਝਟਕਾ !

ਏਜੰਸੀ

ਜੀਵਨ ਜਾਚ, ਤਕਨੀਕ

ਮੋਬਾਇਲ 'ਤੇ ਮੁਫਤ ਕਾਲਿੰਗ ਦਾ ਮਜ਼ਾ ਉਠਾ ਰਹੇ ਲੋਕਾਂ ਦੀ ਜੇਬ ਹੁਣ ਢਿੱਲੀ ਹੋਣੀ ਸ਼ੁਰੂ ਹੋ ਸਕਦੀ ਹੈ। ਜਿਓ ਨੇ ਹੋਰ ਨੈੱਟਵਰਕਸ 'ਤੇ ਮੁਫਤ

Telecom Companies

ਨਵੀਂ ਦਿੱਲੀ : ਮੋਬਾਇਲ 'ਤੇ ਮੁਫਤ ਕਾਲਿੰਗ ਦਾ ਮਜ਼ਾ ਉਠਾ ਰਹੇ ਲੋਕਾਂ ਦੀ ਜੇਬ ਹੁਣ ਢਿੱਲੀ ਹੋਣੀ ਸ਼ੁਰੂ ਹੋ ਸਕਦੀ ਹੈ। ਜਿਓ ਨੇ ਹੋਰ ਨੈੱਟਵਰਕਸ 'ਤੇ ਮੁਫਤ ਕਾਲਿੰਗ ਦੀ ਸੁਵਿਧਾ ਸਮਾਪਤ ਕਰ ਦਿੱਤੀ ਹੈ ਤੇ ਗ੍ਰਾਹਕਾਂ ਨੂੰ ਹਰ ਮਿੰਟ ਲਈ 6 ਪੈਸੇ ਚੁਕਾਉਣੇ ਹੋਣਗੇ। ਹਾਲਾਂਕਿ, ਜਿਓ ਤੋਂ ਜਿਓ ਕਾਲ ਪਹਿਲਾਂ ਦੀ ਤਰ੍ਹਾਂ ਹੀ ਮੁਫਤ ਕਰ ਸਕੋਗੇ ਪਰ ਰਿਲਾਇੰਸ ਜਿਓ ਦੇ ਇਸ ਕਦਮ ਨਾਲ ਹੋਰ ਨੈੱਟਵਰਕ ਦੇ ਗ੍ਰਾਹਕਾਂ ਦੀ ਜੇਬ 'ਤੇ ਵੀ ਬੋਝ ਪੈ ਸਕਦਾ ਹੈ।ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈੱਲ ਵੀ ਕਾਲ ਦਰਾਂ 'ਚ ਵਾਧਾ ਕਰ ਸਕਦੇ ਹਨ, ਯਾਨੀ ਹੁਣ ਮੋਬਾਇਲ 'ਤੇ ਮੁਫਤ ਕਾਲਿੰਗ ਦੇ ਦਿਨ ਖਤਮ ਹੋ ਸਕਦੇ ਹਨ।

ਹਾਲਾਂਕਿ, ਫਿਲਹਾਲ ਇਨ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਯੋਜਨਾ ਸਾਹਮਣੇ ਨਹੀਂ ਆਈ ਹੈ। 'ਐੱਸ. ਬੀ. ਆਈ. ਕੈਪ ਸਕਿਓਰਿਟੀਜ਼' ਦੇ ਰਿਸਰਚ ਹੈੱਡ ਰਾਜੀਵ ਸ਼ਰਮਾ ਨੇ ਕਿਹਾ ਕਿ ਗਾਹਕਾਂ ਤੋਂ ਇੰਟਰਕੁਨੈਕਟ ਯੂਜ਼ਜ ਚਾਰਜ (ਆਈ. ਯੂ. ਸੀ.) ਰਿਕਵਰ ਕਰਨ ਲਈ ਜਿਓ ਦੇ ਫੈਸਲੇ ਦਾ ਅਸਰ ਟੈਰਿਫ ਵਧਣ ਦੇ ਰੂਪ 'ਚ ਸਾਹਮਣੇ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਏਅਰਟੈੱਲ ਤੇ ਵੋਡਾ-ਆਈਡੀਆ ਵੀ ਜਵਾਬ 'ਚ ਕਾਲਿੰਗ ਰੇਟ ਵਧਾ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਿਓ ਦੇ ਇਸ ਕਦਮ ਨੇ ਬਾਕੀ ਦੋਵੇਂ ਵੱਡੀਆਂ ਟੈਲੀਕਾਮਸ ਨੂੰ ਟੈਰਿਫ ਵਧਾਉਣ ਦਾ ਚੰਗਾ ਮੌਕਾ ਦਿੱਤਾ ਹੈ।

ਜਿਓ ਦਾ ਕਹਿਣਾ ਹੈ ਕਿ ਟਰਾਈ ਜਦੋਂ ਤਕ ਆਈ. ਯੂ. ਸੀ. ਨੂੰ ਜ਼ੀਰੋ ਨਹੀਂ ਕਰ ਦਿੰਦਾ ਉਦੋਂ ਤਕ ਉਸ ਨੂੰ ਇਹ ਰਿਕਵਰੀ ਜਾਰੀ ਰੱਖਣ ਨੂੰ 'ਮਜ਼ਬੂਰ' ਰਹਿਣਾ ਪਵੇਗਾ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਉਹ ਗਾਹਕਾਂ ਨੂੰ ਇਸ ਦੀ ਭਰਪਾਈ ਵਾਧੂ ਡਾਟਾ ਦੇ ਕੇ ਕਰੇਗੀ। 'ਇੰਟਰਕੁਨੈਕਟ ਯੂਜ਼ਜ ਚਾਰਜ' ਉਹ ਚਾਰਜ ਹੈ ਜੋ ਇਕ ਨੈੱਟਵਰਕ ਤੋਂ ਦੂਜੇ ਕਿਸੇ ਹੋਰ ਕੰਪਨੀ ਦੇ ਨੈੱਟਵਰਕ 'ਤੇ ਕੀਤੀ ਗਈ ਕਾਲ 'ਤੇ ਲੱਗਦਾ ਹੈ, ਯਾਨੀ ਜਦੋਂ ਤੁਸੀਂ ਜਿਓ ਤੋਂ ਏਅਰਟੈੱਲ ਜਾਂ ਵੋਡਾਫੋਨ-ਆਈਡਆ 'ਤੇ ਕਾਲ ਕਰਦੇ ਹੋ ਤਾਂ ਇਹ ਕੰਪਨੀਆਂ ਜਿਓ ਤੋਂ ਉਨ੍ਹਾਂ ਦੇ ਨੈੱਟਵਰਕ 'ਤੇ ਆਈ ਕਾਲ 'ਤੇ ਚਾਰਜ ਵਸੂਲਦੀਆਂ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।