ਟਵਿਟਰ ਨੇ ਟਵੀਟ ਵਿਚ ਗ਼ਲਤ ਸ਼ਬਦ ਬੋਲਣ 'ਤੇ ਚੁੱਕਿਆ ਸਖ਼ਤ ਕਦਮ

ਏਜੰਸੀ

ਜੀਵਨ ਜਾਚ, ਤਕਨੀਕ

ਹੁਣ ਨਹੀਂ ਹੋਵੇਗਾ ਕਿਸੇ ਦਾ ਨਿਰਾਦਰ

Twitter bans dehumanising posts toward religious groups

ਨਵੀਂ ਦਿੱਲੀ: ਅੱਜ ਸੋਸ਼ਲ ਮੀਡੀਆ 'ਤੇ ਆਨਲਾਈਨ ਲੜਾਈ ਹੁੰਦੀ ਬਹੁਤ ਦੇਖਣ ਨੂੰ ਮਿਲਦੀ ਹੈ। ਇੱਥੇ ਕਿਸੇ ਵੀ  ਧਰਮ, ਜਾਤੀ ਆਦਿ ਨੂੰ ਬਖ਼ਸ਼ਿਆ ਨਹੀਂ ਜਾਂਦਾ। ਹਰ ਇਕ ਭਾਈਚਾਰੇ ਨੂੰ ਮੰਦਾ ਚੰਗਾ ਬੋਲਿਆ ਜਾਂਦਾ ਹੈ। ਇਸ ਦੇ ਚਲਦੇ ਟਵਿਟਰ ਨੇ ਇਕ ਪਹਿਲ ਵੱਲ ਕਦਮ ਵਧਾਇਆ ਹੈ। ਟਵਿਟਰ ਨੇ ਅਜਿਹੇ ਨਫ਼ਰਤ ਭਰੀ ਗੱਲ ਕਰਨ 'ਤੇ ਲੋਕ ਲਗਾ ਦਿੱਤੀ ਹੈ ਜੋ ਗਲਤ ਭਾਸ਼ਾ ਨੂੰ ਵਰਤ ਕੇ ਧਾਰਮਿਕ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਇਹ ਸਾਈਟ ਪਹਿਲਾਂ ਹੀ ਅਜਿਹੀ ਘ੍ਰਿਣਾ ਵਾਲੀ ਭਾਸ਼ਾ ਉਤੇ ਰੋਕ ਲਗਾ ਚੁੱਕੀ ਹੈ, ਜੋ ਵਿਅਕਤੀਗਤ ਧਾਰਮਿਕ ਭਾਵਨਾਵਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਮੰਗਲਵਾਰ ਨੂੰ ਹੋਏ ਬਦਲਾਅ ਨੇ ਇਸਦਾ ਵਿਸਥਾਰ ਕਰ ਦਿੱਤਾ ਹੈ। ਟਵਿਟਰ ਨਾਲ ਦੂਜੀ ਸੋਸ਼ਲ ਸਾਈਟਾਂ ਜਿਵੇਂ ਫੇਸਬੁੱਕ ਅਤੇ ਯੂਟਿਊਬ ਨੂੰ ਵੀ ਆਪਣੀਆਂ ਸੇਵਾਵਾਂ ਵਿਚ ਹਮਲਾਵਰ ਅਤੇ ਉਤਪੀੜਨ ਕਰਨ ਵਾਲੀ ਭਾਸ਼ਾ ਨੂੰ ਆਗਿਆ ਦੇਣ ਲਈ ਆਲੋਚਨਾ ਕੀਤੀ ਜਾਂਦੀ ਹੈ।

ਟਵਿਟਰ ਨੇ ਇਹ ਕਦਮ ਹਜ਼ਾਰਾਂ ਵਰਤੋਂ ਕਰਨ ਵਾਲਿਆਂ ਦੇ ਇਸ ਸਬੰਧੀ ਕਾਰਵਾਈ ਕਰਨ ਦੀ ਅਪੀਲ ਦੇ ਬਾਅਦ ਚੁੱਕਿਆ ਹੈ। ਟਵਿਟਰ ਨੇ ਇਹ ਵੀ ਕਿਹਾ ਕਿ ਉਹ ਲਿੰਗ ਅਤੇ ਜਿਨਸੀ ਰੁਝਾਨ ਵਾਲੇ ਗਰੁੱਪਾਂ ਦੇ ਪ੍ਰਤੀ ਇਸ ਤਰ੍ਹਾਂ ਦੀ ਭਾਸ਼ਾ ਦੇ ਵਰਤੋਂ ਉਤੇ ਰੋਕ ਲਗਾਉਣ ਦਾ ਵਿਚਾਰ ਕਰ ਰਹੀ ਹੈ। ਉਹਨਾਂ ਵੱਲੋਂ ਇਸ ਦੇ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।