ਬਦਲ ਗਿਆ ਵਟਸਐਪ ਦਾ ਡਿਜ਼ਾਇਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮਸ਼ਹੂਰ ਸੋਸ਼ਲ ਮੀਡੀਆ ਪਲੇਟਫ਼ਾਰਮ ਵਟਸਐਪ 'ਤੇ ਇਸ ਸਾਲ ਕਈ ਨਵੇਂ ਫੀਚਰਸ ਆਉਣ ਵਾਲੇ ਹਨ, ਜਿਵੇਂ ਕ‌ਿ ਤੁਸੀਂ ਜਾਣਦੇ ਹੀ ਹੋ ਇਸ ਦੀ ਸ਼ੁਰੂਆਤ ਔਥੈਂਟਿਕੇਸ਼ਨ ...

WhatsApp

ਮਸ਼ਹੂਰ ਸੋਸ਼ਲ ਮੀਡੀਆ ਪਲੇਟਫ਼ਾਰਮ ਵਟਸਐਪ 'ਤੇ ਇਸ ਸਾਲ ਕਈ ਨਵੇਂ ਫੀਚਰਸ ਆਉਣ ਵਾਲੇ ਹਨ, ਜਿਵੇਂ ਕ‌ਿ ਤੁਸੀਂ ਜਾਣਦੇ ਹੀ ਹੋ ਇਸ ਦੀ ਸ਼ੁਰੂਆਤ ਔਥੈਂਟਿਕੇਸ਼ਨ ਫੀਚਰ ਦੇ ਨਾਲ ਹੋ ਵੀ ਚੁੱਕੀ ਹੈ। ਹੁਣ ਵਾਰੀ ਹੈ ਇਸਦੇ ਡਿਜ਼ਾਇਨ ਦੀ। ਜੀ ਹਾਂ, ਹੁਣ ਵਟਸਐਪ ਛੇਤੀ ਹੀ ਤੁਹਾਨੂੰ ਨਵੇਂ ਅਵਤਾਰ ਵਿਚ ਨਜ਼ਰ ਆਉਣ ਵਾਲਾ ਹੈ। ਖਬਰਾਂ ਦੇ ਮੁਤਾਬਕ, ਵਟਸਐਪ ਨੇ ਅਪਣੇ ਬੀਟਾ ਵਰਜਨ ਲਈ ਨਵਾਂ ਡਿਜ਼ਾਇਨ ਤਿਆਰ ਕੀਤਾ ਹੈ, ਜਿਸ ਵਿਚ ਇਸਦੇ ਸੈਟਿੰਗ ਆਪਸ਼ਨ ਅਤੇ ਲੇਆਉਟ ਇਕ ਨਵੇਂ ਅਵਤਾਰ ਵਿਚ ਨਜ਼ਰ ਆ ਰਹੇ ਹਨ।

ਟਵੀਟ ਵਿਚ ਸ਼ੇਅਰ ਕੀਤੀ ਗਈ ਤਸਵੀਰ ਵਿਚ ਵਟਸਐਪ ਦਾ ਬਦਲਿਆ ਹੋਇਆ ਡਿਜ਼ਾਇਨ ਸਾਫ਼ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਸਾਫ਼ ਦਿਖ ਰਿਹਾ ਕਿ ਜਿੱਥੇ ਪਹਿਲਾਂ ਸਿਰਫ਼ Settings ਵਿਚ Account, Chats, Notification, Data and storage usage, Invite a friend ਦੇ ਆਪਸ਼ਨ ਨਜ਼ਰ ਆਉਂਦੇ ਸਨ। ਉਥੇ ਹੀ ਹੁਣ ਨਵੇਂ ਵਰਜਨ ਵਿਚ ਇਸ ਸਾਰੇ ਆਪਸ਼ਨ ਦੇ ਨਾਲ ਕੁੱਝ ਨਵੇਂ ਆਪਸ਼ਨ ਸਬ ਕੈਟਿਗਰੀ ਦੇ ਤੌਰ 'ਤੇ ਉਤੇ ਹੀ ਨਜ਼ਰ ਆ ਰਹੇ ਹਨ। ਪਹਿਲਾਂ ਇਸ ਆਪਸ਼ਨਸ ਨੂੰ ਦੇਖਣ ਲਈ ਤੁਹਾਨੂੰ ਮੇਨ ਆਪਸ਼ਨ 'ਤੇ ਕਲਿਕ ਕਰਨਾ ਹੁੰਦਾ ਸੀ

ਪਰ ਹੁਣ ਤੁਸੀਂ ਸੈਟਿੰਗ ਦੇ ਮੇਨ ਪੇਜ 'ਤੇ ਹੀ ਵੇਖ ਸਕਦੇ ਹਨ ਕਿ ਆਪਸ਼ਨ ਦੇ ਅੰਦਰ ਕਿਹੜੇ ਆਪਸ਼ਨ ਮੌਜੂਦ ਹੋ। ਅਪਡੇਟ ਤੋਂ ਬਾਅਦ ਨਵੇਂ Chats ਆਪਸ਼ਨ ਵਿਚ ਬੈਕਅਪ, ਹਿਸਟਰੀ, ਵਾਲਪੇਪਰ ਲੇਆਉਟ 'ਤੇ ਹੀ ਲਿਖਿਆ ਨਜ਼ਰ ਆ ਰਿਹਾ ਹਨ, ਉਥੇ ਹੀ Notification ਵਿਚ ਮੈਸੇਜ, ਗਰੁਪ ਅਤੇ ਕਾਲ ਟੋਂਸ ਦੇ ਆਪਸ਼ਨ 'ਤੇ ਹੀ ਵਿਖਾਈ ਦੇ ਰਹੇ ਹਨ। ਨਾਲ ਹੀ ਪ੍ਰੋਫਾਇਲ ਵਿਚ ਜਾਣ 'ਤੇ ਯੂਜ਼ਰਸ ਨੂੰ Name, About ਅਤੇ Phone ਦੀ ਵੱਖ ਸ਼੍ਰੇਣੀ ਵੀ ਵਿਖਾਈ ਦੇਵੇਗੀ।

ਇਹ ਅਪਡੇਟ ਬੀਟਾ ਦੇ 2.19.45 ਵਰਜਨ ਲਈ ਜਾਰੀ ਕੀਤਾ ਗਿਆ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਵਟਸਐਪ ਨੇ iOS 'ਤੇ ਔਥੈਟਿੰਕੇਸ਼ਨ ਫੀਚਰ ਜਾਰੀ ਕੀਤਾ ਸੀ, ਜਿਸ ਦੇ ਜ਼ਰੀਏ ਹੁਣ ਆਈਫੋਨ ਅਤੇ ਆਈਪੈਡ ਯੂਜ਼ਰਸ ਫ਼ੇਸ ਆਈਡੀ ਜਾਂ ਟਚ ਆਈਡੀ ਦੇ ਜ਼ਰੀਏ ਅਪਣੀ ਚੈਟ ਨੂੰ ਪਹਿਲਾਂ ਤੋਂ ਜ਼ਿਆਦਾ ਸੁਰਖਿਅਤ ਕਰ ਸਕਦੇ ਹਨ।