ਡੁਕਾਟੀ ਭਾਰਤ 'ਚ ਪੇਸ਼ ਕਰੇਗੀ 1000 ਸੀਸੀ ਇੰਜਣ ਵਾਲੇ ਸ਼ਕਤੀਸ਼ਾਲੀ ਮੋਟਰਸਾਈਕਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸੁਪਰਬਾਈਕ ਨਿਰਮਾਤਾ ਕੰਪਨੀ ਡੁਕਾਟੀ ਇੰਡੀਆ ਨੇ ਭਾਰਤ ਵਿਚ ਛੇਤੀ ਹੀ ਅਪਣੇ ਦੋ ਨਵੇਂ ਸ਼ਕਤੀਸ਼ਾਲੀ ਇੰਜਣ ਵਾਲੇ ਮੋਟਰਸਾਈਕਲ ਲਾਂਚ ...

ducati 1000cc new bike

ਨਵੀਂ ਦਿੱਲੀ : ਸੁਪਰਬਾਈਕ ਨਿਰਮਾਤਾ ਕੰਪਨੀ ਡੁਕਾਟੀ ਇੰਡੀਆ ਨੇ ਭਾਰਤ ਵਿਚ ਛੇਤੀ ਹੀ ਅਪਣੇ ਦੋ ਨਵੇਂ ਸ਼ਕਤੀਸ਼ਾਲੀ ਇੰਜਣ ਵਾਲੇ ਮੋਟਰਸਾਈਕਲ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸਰਗੀ ਕੈਨੋਵਾਸ ਨੇ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਭਾਰਤ ਉਸ ਦੀ ਟਾਪ-5 ਗਲੋਬਲ ਮਾਰਕੀਟ 'ਚ ਥਾਂ ਬਣਾ ਲਵੇਗਾ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਕੰਪਨੀ ਵਲੋਂ ਪੇਸ਼ ਕੀਤੇ ਜਾਣ ਵਾਲੇ ਦੋ ਮੋਟਰਸਾਈਕਲ ਵੀ ਭਾਰਤੀ ਲੋਕਾਂ ਨੂੰ ਕਾਫ਼ੀ ਪਸੰਦ ਆਉਣਗੇ।