ਗਲਤ ਜਾਣਕਾਰੀ ਸ਼ੇਅਰ ਕਰਨ 'ਤੇ ਡਿਲੀਟ ਹੋ ਜਾਵੇਗਾ ਅਕਾਉਂਟ, ਫਿਰ ਤੋਂ ਨਹੀਂ ਹੋਵੇਗਾ ਰਿਕਵਰ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਸਟੈਂਟ ਮੈਸੇਜਿੰਗ ਐਪ ਪਲੇਟਫਾਰਮ ਵਟਸਐਪ ਨੇ ਐਂਡਰਾਇਡ ਲਈ ਨਵਾਂ ਬੀਟਾ ਵਰਜਨ 2.18.246 ਜਾਰੀ ਕਰ ਦਿਤਾ ਹੈ। ਵਟਸਐਪ ਦੇ ਇਸ ਬੀਟਾ ਵਰਜਨ ਵਿਚ Reprot ਫੀਚਰ ਦੇ ਲਿਆ...

WhatsApp Update

ਇੰਸਟੈਂਟ ਮੈਸੇਜਿੰਗ ਐਪ ਪਲੇਟਫਾਰਮ ਵਟਸਐਪ ਨੇ ਐਂਡਰਾਇਡ ਲਈ ਨਵਾਂ ਬੀਟਾ ਵਰਜਨ 2.18.246 ਜਾਰੀ ਕਰ ਦਿਤਾ ਹੈ। ਵਟਸਐਪ ਦੇ ਇਸ ਬੀਟਾ ਵਰਜਨ ਵਿਚ Reprot ਫੀਚਰ ਦੇ ਲਿਆਉਟ ਵਿਚ ਸੁਧਾਰ ਕੀਤਾ ਗਿਆ ਹੈ। ਇਹ ਨਵਾਂ ਫੀਚਰ ਨਹੀਂ ਹੈ। ਇਹ ਗਰੁਪ ਚੈਟ ਦੇ ਨਾਲ - ਨਾਲ ਇੰਡੀਵਿਜੁਅਲ ਚੈਟ ਲਈ ਉਪਲੱਬਧ ਹੋਵੇਗਾ।

ਖਬਰਾਂ ਮੁਤਾਬਕ ਇਸ ਸੁਧਾਰ ਦੇ ਹੋਣ ਤੋਂ ਬਾਅਦ ਜਦੋਂ ਵਟਸਐਪ ਯੂਜ਼ਰ ਰਿਪੋਰਟ ਬਟਨ 'ਤੇ ਟੈਪ ਕਰਣਗੇ ਤਾਂ ਉਨ੍ਹਾਂ ਦੇ ਸਾਹਮਣੇ ਇੱਕ ਨਵਾਂ ਅਲਰਟ ਬਾਕਸ ਦਿਖਾਈ ਦੇਵੇਗਾ। ਇਸ ਅਲਰਟ ਦੇ ਜ਼ਰੀਏ ਨਾਲ ਵਟਸਐਪ ਯੂਜ਼ਰਜ਼ ਗਰੁਪ ਤੋਂ ਬਾਹਰ ਨਿਕਲ ਸਕਣਗੇ ਜਾਂ ਇੰਡੀਵਿਜੁਅਲ ਨੂੰ ਬਲਾਕ ਕਰ ਸਕਣਗੇ। ਇਸ ਤੋਂ ਇਲਾਵਾ ਇਸ ਦੇ ਨਾਲ ਹੀ ਉਸ ਗਰੁਪ ਜਾਂ ਇੰਡੀਵਿਜੁਅਲ ਦੇ ਖਿਲਾਫ ਵਟਸਐਪ ਦੇ ਕੋਲ ਰਿਪੋਰਟ ਵੀ ਚਲੀ ਜਾਵੇਗੀ। ਵਟਸਐਪ ਦਾ ਇਹ ਫੀਚਰ ਫੇਕ ਨਿਊਜ਼ ਫੈਲਾਉਣ ਵਾਲੇ ਗਰੁਪਸ ਅਤੇ ਕਾਂਟੈਕਟ ਦੀ ਪਹਿਚਾਣ ਕਰਨ ਵਿਚ ਮਦਦ ਕਰੇਗਾ। 

ਬੀਟਾ ਯੂਜ਼ਰਜ਼ ਤੋਂ ਲਿਆ ਜਾਵੇਗਾ ਫੀਡਬੈਕ : ਰਿਪੋਰਟ ਮੁਤਾਬਕ, ਵਟਸਐਪ ਦੇ ਇਸ ਸੁਧਾਰ ਤੋਂ ਬਾਅਦ ਇੰਡੀਵਿਜੁਅਲ ਨੂੰ ਬਲਾਗ ਕਰਦੇ ਸਮਾਂ ਜਾਂ ਗਰੁਪ ਤੋਂ ਬਾਹਰ ਨਿਕਲਦੇ ਸਮੇਂ ਯੂਜ਼ਰਜ਼ ਨੂੰ ਚੈਟ ਡਿਲੀਟ ਕਰਨ ਦਾ ਵੀ ਆਪਸ਼ਨ ਮਿਲੇਗਾ। ਵਟਸਐਪ ਦੇ ਇਸ ਨਵੇਂ ਬਦਲਾਅ ਤੋਂ ਬਾਅਦ ਯੂਜ਼ਰਜ਼ ਰਿਪੋਰਟਿਡ ਗਰੁਪਸ ਅਤੇ ਇੰਡੀਵਿਜੁਅਲਸ ਦੀ ਚੈਟ ਹਿਸਟਰੀ ਬਣਾਏ ਰੱਖ ਸਕਣਗੇ। ਜਦੋਂ ਕਿ, ਇਹ ਪਹਿਲਾਂ ਪਾਸਿਬਲ ਨਹੀਂ ਸੀ।  ਹਾਲਾਂਕਿ, ਵਟਸਐਪ ਦਾ ਇਹ ਲੇਆਉਟ ਹੁਣੇ ਫਾਈਨਲ ਨਹੀਂ ਹੈ। ਬੀਟਾ ਯੂਜ਼ਰਜ਼ ਤੋਂ ਫੀਡਬੈਕ ਮਿਲਣ ਤੋਂ ਬਾਅਦ ਇਸ ਵਿਚ ਬਦਲਾਅ ਵੀ ਕੀਤਾ ਜਾ ਸਕਦਾ ਹੈ। 

ਸ਼ਿਕਾਇਤ 'ਤੇ ਵਟਸਐਪ ਕਰ ਦੇਵੇਗਾ ਬਲੈਕ ਲਿਸਟਿਡ : ਵਾਰ - ਵਾਰ ਕਿਸੇ ਗਰੁਪ ਜਾਂ ਇੰਡੀਵਿਜੁਅਲ ਦੇ ਵਿਰੁਧ ਰਿਪੋਰਟ ਮਿਲਣ 'ਤੇ ਵਟਸਐਪ ਉਸ ਗਰੁਪ ਅਤੇ ਇੰਡੀਵਿਜੁਅਲ ਨੰਬਰ ਨੂੰ ਬਲੈਕ ਲਿਸਟ ਵਿਚ ਪਾ ਦੇਵੇਗਾ। ਇਸ ਤੋਂ ਬਾਅਦ ਉਸ ਮੋਬਾਇਲ ਨੰਬਰ ਦਾ ਯੂਜ਼ ਕਰ ਕੇ ਵਟਸਐਪ ਅਕਾਉਂਟ ਨਹੀਂ ਬਣਾਇਆ ਜਾ ਸਕੇਗਾ। 

ਇਸ ਤਰ੍ਹਾਂ ਕਰ ਸਕਦੇ ਹਨ ਫੀਚਰ ਦਾ ਯੂਜ਼ : ਵਟਸਐਪ ਦੇ ਬੀਟਾ ਵਰਜਨ ਵਿਚ ਇਸ ਫੀਚਰ ਨੂੰ ਐਕਸੈਸ ਕਰਨ ਲਈ ਜਿਸ ਗਰੁਪ ਜਾਂ ਇੰਡੀਵਿਜੁਅਲ ਚੈਟ ਨੂੰ ਰਿਪੋਰਟ ਕਰਨਾ ਚਾਹੁੰਦੇ ਹਨ ਉਸ ਉਤੇ ਜਾਓ। ਹੁਣ ਸੱਜੇ ਪਾਸੇ ਬਣੇ ਤਿੰਨ ਡਾਟ ਵਾਲੇ ਆਪਸ਼ਨ 'ਤੇ ਕਲਿਕ ਕਰਨਾ ਹੋਵੇਗਾ। ਇੰਡੀਵਿਜੁਅਲ ਚੈਟ ਹੋਣ ਦੀ ਹਾਲਤ ਵਿਚ View contact ਅਤੇ ਗਰੁਪ ਵਿਚ View group info 'ਤੇ ਕਲਿਕ ਕਰਨ ਤੋਂ ਬਾਅਦ ਰਿਪੋਰਟ 'ਤੇ ਸਿਲੈਕਟ ਕਰ ਕੇ ਕਰ ਸਕਦੇ ਹਨ।