ਹੁਣ ਭਾਰਤ ਬਣਾਵੇਗਾ ਅਪਣਾ ਪੁਲਾੜ ਸਟੇਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਭਾਰਤੀ ਪੁਲਾੜ ਏਜੰਸੀ ਇਸਰੋ ਦੇ ਮੁਖੀ ਸਿਵਨ ਨੇ ਐਲਾਨ ਕੀਤਾ ਹੈ ਕਿ ਹੁਣ ਭਾਰਤ ਅਪਣਾ ਪੁਲਾੜ ਸਟੇਸ਼ਨ ਬਣਾਵੇਗਾ।

Space Station

ਨਵੀਂ ਦਿੱਲੀ: ਭਾਰਤੀ ਪੁਲਾੜ ਏਜੰਸੀ ਇਸਰੋ ਦੇ ਮੁਖੀ ਸਿਵਨ ਨੇ ਐਲਾਨ ਕੀਤਾ ਹੈ ਕਿ ਹੁਣ ਭਾਰਤ ਅਪਣਾ ਪੁਲਾੜ ਸਟੇਸ਼ਨ ਬਣਾਵੇਗਾ। ਇਸਰੋ ਮੁਖੀ ਡਾਕਟਰ ਕੇ ਸਵਿਨ ਨੇ ਦੱਸਿਆ ਕਿ ਭਾਰਤ ਅਪਣਾ ਪੁਲਾੜ ਸਟੇਸ਼ਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪ੍ਰਾਜੈਕਟ ਗਗਨਯਾਨ ਮਿਸ਼ਨ ਦਾ ਹੀ ਵਿਸਥਾਰ ਹੋਵੇਗਾ।

ਸਿਵਨ ਨੇ ਦੱਸਿਆ ਕਿ ਸਾਨੂੰ ਮਨੁੱਖੀ ਪੁਲਾੜ ਮਿਸ਼ਨ ਦੇ ਲਾਂਚ ਤੋਂ ਬਾਅਦ ਗਗਨਯਾਨ ਪ੍ਰੋਗਰਾਮ ਨੂੰ ਬਣਾ ਕੇ ਰੱਖਣਾ ਹੋਵੇਗਾ। ਇਸੇ ਦੇ ਚਲਦਿਆਂ ਭਾਰਤ ਅਪਣਾ ਪੁਲਾੜ ਸਟੇਸ਼ਨ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸਰੋ ਮੁਖੀ ਨੇ ਕਿਹਾ ਸੀ ਕਿ ਭਾਰਤ ਦਾ ਦਸੰਬਰ 2021 ਤੱਕ ਪੁਲਾੜ ਵਿਚ ਮਨੁੱਖ ਨੂੰ ਭੇਜਣ ਦਾ ਟੀਚਾ ਹੈ। ਉਹਨਾਂ ਨੇ ਕਿਹਾ ਸੀ ਕਿ ਗਗਨਯਾਨ ਪ੍ਰਾਜੈਕਟ ਦੀ ਮਦਦ ਨਾਲ ਅਜਿਹਾ ਕਰਨ ਵਿਚ ਸਫ਼ਲਤਾ ਹਾਸਿਲ ਹੋਵੇਗੀ।

ਉਹਨਾਂ ਕਿਹਾ ਸੀ ਕਿ ਜੇਕਰ ਤੈਅ ਕੀਤੇ ਗਏ ਸਮੇਂ ਅੰਦਰ ਹੀ ਅਜਿਹ ਕੀਤਾ ਜਾਵੇ ਤਾਂ ਭਾਰਤ ਵਿਸ਼ਵ ਦਾ ਚੌਥਾ ਅਜਿਹਾ ਦੇਸ਼ ਹੋਵੇਗਾ ਜੋ ਅਪਣੇ ਬਲ ‘ਤੇ ਯਾਤਰੀਆਂ ਨੂੰ ਪੁਲਾੜ ਵਿਚ ਭੇਜ ਸਕੇਗਾ। ਦੱਸ ਦਈਏ ਕਿ ਗਗਨਯਾਨ ਪ੍ਰਾਜੈਕਟ ਦਾ ਐਲਾਨ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਦੱਸ ਦਈਏ ਕਿ ਭਾਰਤੀ ਪੁਲਾੜ ਏਜੰਸੀ (ਇਸਰੋ) 15 ਜੁਲਾਈ ਨੂੰ ਤੜਕੇ 2:51 ਵਜੇ ਚੰਦਰਯਾਨ-2 ਲਾਂਚ ਕਰੇਗੀ। ਬੁਧਵਾਰ ਨੂੰ ਇਸਰੋ ਚੇਅਰਮੈਨ ਡਾ. ਕੇ. ਸਿਵਨ ਨੇ ਦੱਸਿਆ ਕਿ ਸਾਡੇ ਲਈ ਇਸ ਮਿਸ਼ਨ ਦਾ ਸੱਭ ਤੋਂ ਮੁਸ਼ਕਲ ਹਿੱਸਾ ਹੈ ਚੰਨ 'ਤੇ ਸਫ਼ਲ ਅਤੇ ਸੁਰੱਖਿਅਤ ਲੈਂਡਿੰਗ ਕਰਵਾਉਣਾ ਹੈ।