Truecaller 'ਚ ਆਇਆ ਕਾਲ ਰਿਕਾਰਡਿੰਗ ਦਾ ਫ਼ੀਚਰ, ਇਸ ਤਰ੍ਹਾਂ ਕਰੋ ਅਪਡੇਟ
ਸਵੀਡਿਸ਼ ਫਰਮ ਦੇ ਕਾਲਰ ਆਈਡੀ ਐਪ Truecaller ਯੂਜ਼ਰਜ਼ ਨੂੰ ਹੁਣ ਐਪ ਦੇ ਜ਼ਰੀਏ ਕਾਲ ਰਿਕਾਰਡ ਕਰਨ ਦੀ ਸਹੂਲਤ ਦੇ ਰਿਹੇ ਹੈ। ਕੰਪਨੀ ਨੇ ਫ਼ੀਚਰ ਦੇ ਬਾਰੇ ਵਿਚ ਅਪਣੇ...
ਨਵੀਂ ਦਿੱਲੀ : ਸਵੀਡਿਸ਼ ਫਰਮ ਦੇ ਕਾਲਰ ਆਈਡੀ ਐਪ Truecaller ਯੂਜ਼ਰਜ਼ ਨੂੰ ਹੁਣ ਐਪ ਦੇ ਜ਼ਰੀਏ ਕਾਲ ਰਿਕਾਰਡ ਕਰਨ ਦੀ ਸਹੂਲਤ ਦੇ ਰਿਹੇ ਹੈ। ਕੰਪਨੀ ਨੇ ਫ਼ੀਚਰ ਦੇ ਬਾਰੇ ਵਿਚ ਅਪਣੇ ਸਪਾਰਟ ਪੇਜ ਉਤੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਇਹ ਕਿਸ ਵਰਜਨ ਉਤੇ ਕੰਮ ਕਰੇਗਾ ਅਤੇ ਯੂਜ਼ਰਜ਼ ਇਸ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਨ। Truecaller ਲਗਾਤਾਰ ਅਪਣੇ ਯੂਜ਼ਰਜ਼ ਨੂੰ ਨਵੇਂ ਫ਼ੀਚਰ ਉਪਲਬਧ ਕਰਾ ਰਿਹਾ ਹੈ। ਸਪਾਰਟ ਪੇਜ ਉਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਫਾਇਨਲੀ ਕਾਲ ਰਿਕਾਰਡਰ ਪੇਸ਼ ਕਰ ਦਿਤਾ ਗਿਆ ਹੈ। ਯੂਜ਼ਰਜ਼ ਦੀ ਮੰਗ ਉਤੇ ਇਹ ਫ਼ੀਚਰ ਦਿਤਾ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਰਿਕਾਰਡ ਕੀਤੀ ਗਈ ਕਾਲ ਡਿਵਾਇਸ ਵਿਚ ਸੇਵ ਹੋ ਜਾਵੇਗੀ ਅਤੇ ਇਹ ਟ੍ਰੂਕਾਲਰ ਦੇ ਸਰਵਰ ਉਤੇ ਅਪਲੋਡ ਨਹੀਂ ਹੋਵੇਗੀ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਯੂਜ਼ਰਜ਼ ਦੀ ਕਾਲ ਰਿਕਾਰਡਿੰਗ ਨੂੰ ਰੀਡ ਜਾਂ ਉਸ ਦੀ ਪ੍ਰੋਸੈਸਿੰਗ ਨਹੀਂ ਕਰਦੀ ਹੈ ਕਿਉਂਕਿ ਕੰਪਨੀ ਯੂਜ਼ਰਜ਼ ਦੀ ਪ੍ਰਾਇਵੇਸੀ ਦਾ ਸਨਮਾਨ ਕਰਦੀ ਹੈ। ਇਸ ਫ਼ੀਚਰ ਲਈ ਟ੍ਰੂਕਾਲਰ ਸਟੋਰੇਜ ਦਾ ਐਕਸੈਸ ਮੰਗੇਗਾ ਤਾਕਿ ਰਿਕਾਰਡਿੰਗ ਨੂੰ ਉਥੇ ਸੇਵ ਕੀਤਾ ਜਾ ਸਕੇ।
ਹਾਲਾਂਕਿ ਇਸ ਫ਼ੀਚਰ ਦਾ ਇਸਤੇਮਾਲ ਹਰ ਕੋਈ ਨਹੀਂ ਕਰ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਜੋ ਯੂਜ਼ਰਜ਼ ਐਂਡਰਾਇਡ 5.0 ਜਾਂ ਉਸ ਤੋਂ ਬਾਅਦ ਦੇ ਵਰਜਨ ਦਾ ਇਸਤੇਮਾਲ ਕਰ ਰਹੇ ਹਨ, ਉਹ ਹੀ ਇਸ ਫ਼ੀਚਰ ਦਾ ਇਸਤੇਮਾਲ ਕਰ ਸਕਣਗੇ। ਸੱਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਫ਼ੀਚਰ ਐਂਡਰਾਇਡ .7.1.1 ਨੂਗਾ ਉਤੇ ਰਨ ਕਰਨ ਵਾਲੀ ਡਿਵਾਇਸ ਨੂੰ ਸਪੋਰਟ ਨਹੀਂ ਕਰ ਰਿਹਾ ਹੈ। ਇਹਨਾਂ ਡਿਵਾਇਸਿਜ ਵਿਚ ਨੈਕਸਸ, ਪਿਕਸਲ ਅਤੇ ਮੋਟੋ ਜੀ4 ਵਰਗੀ ਡਿਵਾਇਸ ਸ਼ਾਮਿਲ ਹੈ।
ਨਾਲ ਹੀ, ਕੰਪਨੀ ਯੂਜ਼ਰਜ਼ ਨੂੰ ਇਸ ਫ਼ੀਚਰ ਦਾ 14 ਦਿਨ ਦਾ ਮੁਫ਼ਤ ਟ੍ਰਾਇਲ ਦੇ ਰਹੀ ਹੈ ਜਿਸ ਤੋਂ ਬਾਅਦ ਇਸ ਫ਼ੀਚਰ ਨੂੰ ਖਰੀਦਣਾ ਪਵੇਗਾ। ਅਪਡੇਟਿਡ ਐਪ ਵਿਚ ਯੂਜ਼ਰਜ਼ ਨੂੰ ਸੱਭ ਤੋਂ ਪਹਿਲਾਂ 3 ਲਾਈਨ ਵਾਲੇ ਮੈਨਿਊ ਉਤੇ ਜਾਣਾ ਹੋਵੇਗਾ ਜੋ ਉਪਰ ਖਬੇ ਪਾਸੇ ਕਾਰਨਰ ਉਤੇ ਦਿਤਾ ਗਿਆ ਹੈ। ਇਸ ਤੋਂ ਬਾਅਦ ਸੈਟਿੰਗਜ਼ ਵਿਚ ਜਾ ਕੇ ਟ੍ਰੂਕਾਲਰ ਕਾਲ ਰਿਕਾਰਡਿੰਗ ਵਿਚ ਰਿਕਾਰਡ ਕਾਲ ਨੂੰ ਇਨੇਬਲ ਕਰਨਾ ਹੋਵੇਗਾ।